ਆਸਟ੍ਰੇਲੀਆਈ ਰਾਜਾਂ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ''ਤੇ ਸੋਸ਼ਲ ਮੀਡੀਆ ਪਾਬੰਦੀ ਦਾ ਕੀਤਾ ਸਮਰਥਨ
Friday, Nov 08, 2024 - 04:18 PM (IST)
ਮੈਲਬੌਰਨ (ਏਜੰਸੀ)- ਆਸਟ੍ਰੇਲੀਆ ਦੇ ਰਾਜਾਂ ਨੇ ਸ਼ੁੱਕਰਵਾਰ ਨੂੰ ਸਰਬਸੰਮਤੀ ਨਾਲ ਇੱਕ ਰਾਸ਼ਟਰੀ ਯੋਜਨਾ ਦਾ ਸਮਰਥਨ ਕੀਤਾ, ਜੋ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਜ਼ਿਆਦਾਤਰ ਕਿਸਮਾਂ ਦੇ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਪਾਬੰਦੀ ਲਗਾਏਗਾ। 8 ਰਾਜਾਂ ਦੇ ਨੇਤਾਵਾਂ ਨੇ ਦੁਨੀਆ ਵਿੱਚ ਆਪਣੀ ਕਿਸਮ ਦੀ ਪਹਿਲੇ ਰਾਸ਼ਟਰੀ ਦ੍ਰਿਸ਼ਟੀਕੋਣ 'ਤੇ ਚਰਚਾ ਕਰਨ ਲਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਇੱਕ ਡਿਜੀਟਲ ਮੀਟਿੰਗ ਕੀਤੀ। ਇਸ ਦੇ ਤਹਿਤ ਉਮਰ ਸੀਮਾ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ 'X', 'TikTok', 'Instagram' ਅਤੇ 'Facebook' ਵਰਗੇ ਪਲੇਟਫਾਰਮਾਂ 'ਤੇ ਹੋਵੇਗੀ। ਅਲਬਾਨੀਜ਼ ਨੇ ਪੱਤਰਕਾਰਾਂ ਨੂੰ ਕਿਹਾ, 'ਸੋਸ਼ਲ ਮੀਡੀਆ ਸਾਡੀ ਨਵੀਂ ਆਸਟ੍ਰੇਲੀਅਨ ਪੀੜ੍ਹੀ ਨੂੰ ਸਮਾਜਿਕ ਨੁਕਸਾਨ ਪਹੁੰਚਾ ਰਿਹਾ ਹੈ। ਸਾਡੇ ਕਿਸ਼ੋਰਾਂ ਦੀ ਸੁਰੱਖਿਆ ਅਤੇ ਮਾਨਸਿਕ ਸਿਹਤ ਤਰਜੀਹ ਹੋਣੀ ਚਾਹੀਦੀ ਹੈ।'
ਇਹ ਵੀ ਪੜ੍ਹੋ: ਰੂਸੀ ਰਾਸ਼ਟਰਪਤੀ ਬੋਲੇ; ਭਾਰਤ ਮਹਾਨ ਦੇਸ਼, ਇਹ ਵਿਸ਼ਵ ਮਹਾਂਸ਼ਕਤੀ ਦੀ ਸੂਚੀ 'ਚ ਸ਼ਾਮਲ ਹੋਣ ਦਾ ਹੱਕਦਾਰ
ਸਰਕਾਰ 'ਚ ਵੱਖ-ਵੱਖ ਅਹੁਦਿਆਂ 'ਤੇ ਬੈਠੇ ਨੇਤਾ ਕਈ ਮਹੀਨਿਆਂ ਤੋਂ ਉਮਰ ਸੀਮਾ 'ਤੇ ਚਰਚਾ ਕਰ ਰਹੇ ਸਨ ਅਤੇ ਇਸ ਨੂੰ 14 ਤੋਂ ਵਧਾ ਕੇ 16 ਸਾਲ ਕਰਨ 'ਤੇ ਵਿਚਾਰ ਕਰ ਰਹੇ ਸਨ। ਅਲਬਾਨੀਜ਼ ਨੇ ਕਿਹਾ ਕਿ ਉਂਝ ਤਸਮਾਨੀਆ 14 ਸਾਲ ਨੂੰ ਤਰਜੀਹ ਦਿੰਦਾ ਹੈ, ਉਹ ਰਾਸ਼ਟਰੀ ਇਕਸਾਰਤਾ ਦੇ ਪੱਖ ਵਿੱਚ 16 ਸਾਲ ਦੀ ਸੀਮਾ ਦਾ ਸਮਰਥਨ ਕਰਨ ਲਈ ਤਿਆਰ ਹੈ। ਇਹ ਕਾਨੂੰਨ ਦੋ ਹਫ਼ਤਿਆਂ ਵਿੱਚ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਕਾਨੂੰਨ ਬਣਨ ਤੋਂ ਇੱਕ ਸਾਲ ਬਾਅਦ ਉਮਰ ਦੀ ਪਾਬੰਦੀ ਲਾਗੂ ਹੋ ਜਾਵੇਗੀ। ਇਸ ਨਾਲ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਇਹ ਫੈਸਲਾ ਕਰਨ ਦਾ ਸਮਾਂ ਮਿਲ ਜਾਵੇਗਾ ਕਿ ਬੱਚਿਆਂ ਨੂੰ ਇਸ ਤੋਂ ਕਿਵੇਂ ਦੂਰ ਰੱਖਣਾ ਹੈ। ਹਾਲਾਂਕਿ ਸਰਕਾਰ ਨੇ ਅਜੇ ਤੱਕ ਕੋਈ ਤਕਨੀਕੀ ਹੱਲ ਪੇਸ਼ ਨਹੀਂ ਕੀਤਾ ਹੈ। ਇਸ ਦੇਰੀ ਦਾ ਉਦੇਸ਼ ਉਮਰ ਤਸਦੀਕ ਸੰਬੰਧੀ ਗੋਪਨੀਯਤਾ ਦੀਆਂ ਚਿੰਤਾਵਾਂ ਨੂੰ ਹੱਲ ਕਰਨ ਲਈ ਸਮਾਂ ਦੇਣਾ ਵੀ ਹੈ। ਵੀਰਵਾਰ ਨੂੰ 16 ਸਾਲ ਦੀ ਉਮਰ ਸੀਮਾ ਦੀ ਘੋਸ਼ਣਾ ਕੀਤੇ ਜਾਣ ਤੋਂ ਬਾਅਦ, ਮੁੱਖ ਵਿਰੋਧੀ ਪਾਰਟੀ ਨੇ ਸਿਧਾਂਤਕ ਤੌਰ 'ਤੇ ਇਸ ਦਾ ਸਮਰਥਨ ਕੀਤਾ ਹੈ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਬਿੱਲ ਸੈਨੇਟ ਤੋਂ ਪਾਸ ਹੋ ਜਾਵੇਗਾ। ਗ੍ਰੀਨਜ਼ ਪਾਰਟੀ ਨੇ ਇਸਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਪਾਬੰਦੀ ਆਸਟ੍ਰੇਲੀਆ ਵਿੱਚ ਸਵੀਡਨ ਦੀ ਗ੍ਰੇਟਾ ਥਨਬਰਗ ਵਰਗੇ ਭਵਿੱਖ ਦੇ ਬਾਲ ਵਾਤਾਵਰਨ ਕਾਰਕੁਨਾਂ ਦੇ ਉਭਾਰ ਵਿੱਚ ਰੁਕਾਵਟ ਪਾਵੇਗੀ। ਸੰਚਾਰ ਮੰਤਰੀ ਮਿਸ਼ੇਲ ਰੋਲੈਂਡ ਨੇ ਕਿਹਾ ਕਿ ਬੱਚਿਆਂ ਦੀ ਆਨਲਾਈਨ ਸਿੱਖਿਆ ਅਤੇ ਸਿਹਤ ਸੇਵਾਵਾਂ ਤੱਕ ਪਹੁੰਚ ਜਾਰੀ ਰਹੇਗੀ।
ਇਹ ਵੀ ਪੜ੍ਹੋ: ਡੋਨਾਲਡ ਟਰੰਪ ਨੇ ਕਿਹਾ; ਭਾਰਤ ਸ਼ਾਨਦਾਰ ਦੇਸ਼, ਪੂਰੀ ਦੁਨੀਆ PM ਮੋਦੀ ਨੂੰ ਕਰਦੀ ਹੈ ਪਿਆਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8