ਆਸਟਰੇਲੀਅਨ PM ਮੋਰਿਸਨ ਰੱਦ ਕਰ ਸਕਦੇ ਹਨ ਭਾਰਤ ਫੇਰੀ
Friday, Jan 03, 2020 - 03:26 PM (IST)

ਮੈਲਬੌਰਨ- ਆਸਟਰੇਲੀਆ ਵਿਚ ਜੰਗਲਾਂ ਵਿਚ ਲੱਗੀ ਅੱਗ ਦੇ ਵਿਚਾਲੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਸ਼ੁੱਕਰਵਾਰ ਨੂੰ ਅਜਿਹੇ ਸੰਕੇਤ ਦਿੱਤੇ ਹਨ ਕਿ ਉਹ ਭਾਰਤ ਦੀ ਆਪਣੀ ਅਧਿਕਾਰਿਤ ਯਾਤਰਾ ਰੱਦ ਕਰ ਸਕਦੇ ਹਨ। ਇਹ ਯਾਤਰਾ 13 ਜਨਵਰੀ ਨੂੰ ਹੋਣ ਵਾਲੀ ਸੀ। ਆਸਟਰੇਲੀਆ ਦੇ ਦੱਖਣ-ਪੂਰਬੀ ਇਲਾਕਿਆਂ ਵਿਚ ਲੱਗੀ ਅੱਗ ਕਾਰਨ ਹੁਣ ਤੱਕ ਕਰੀਬ 20 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਥੇ ਕਈ ਸੈਲਾਨੀ ਫਸੇ ਹੋਏ ਹਨ।
ਆਸਟਰੇਲੀਆ ਸਰਕਾਰ ਨੇ ਵੀਰਵਾਰ ਨੂੰ ਐਮਰਜੰਸੀ ਹਾਲਾਤ ਐਲਾਨ ਕਰਦੇ ਹੋਏ ਸੜਕਾਂ ਨੂੰ ਬੰਦ ਕਰ ਦਿੱਤਾ ਸੀ ਤੇ ਨਿਵਾਸੀਆਂ, ਸੈਲਾਨੀਆਂ ਨੂੰ ਉਥੋਂ ਕੱਢਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਮਾਰਿਸਨ 13-16 ਜਨਵਰੀ ਦੇ ਵਿਚਾਲੇ ਭਾਰਤ ਦੀ ਯਾਤਰਾ 'ਤੇ ਜਾਣ ਵਾਲੇ ਸਨ। ਮਾਰਿਸਨ ਨੇ ਕਿਹਾ ਹੈ ਕਿ ਭਾਰਤ ਦੀ ਯਾਤਰਾ ਰੱਦ ਕਰਨ ਦੇ ਬਾਰੇ ਵਿਚ ਅੱਗੇ ਐਲਾਨ ਕੀਤਾ ਜਾਵੇਗਾ।