ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੌਰੀਸਨ ਨੇ ਚੀਨੀ ਰਾਸ਼ਟਰਪਤੀ ਨੂੰ ਗੱਲਬਾਤ ਲਈ ਦਿੱਤਾ ਖੁੱਲ੍ਹਾ ਸੱਦਾ

Thursday, Sep 16, 2021 - 12:45 PM (IST)

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੌਰੀਸਨ ਨੇ ਚੀਨੀ ਰਾਸ਼ਟਰਪਤੀ ਨੂੰ ਗੱਲਬਾਤ ਲਈ ਦਿੱਤਾ ਖੁੱਲ੍ਹਾ ਸੱਦਾ

ਕੈਨਬਰਾ (ਏਐੱਨਆਈ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਗੱਲਬਾਤ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਹੈ ਕਿਉਂਕਿ AUKUS ਹਿੱਸੇਦਾਰੀ ਨੂੰ ਇਸ ਖੇਤਰ ਵਿੱਚ ਬੀਜਿੰਗ ਦੇ ਵੱਧਦੇ ਪ੍ਰਭਾਵ ਦਾ ਮੁਕਾਬਲਾ ਕਰਨ ਦੇ ਢੁਕਵੇਂ ਯਤਨ ਵਜੋਂ ਦੇਖਿਆ ਜਾ ਰਿਹਾ ਹੈ। ਇਕ ਮੀਡੀਆ ਰਿਪੋਰਟ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਬੁੱਧਵਾਰ ਨੂੰ ਯੂਐਸ, ਯੂਕੇ ਅਤੇ ਆਸਟ੍ਰੇਲੀਆ ਨੇ ਇੰਡੋ-ਪੈਸੀਫਿਕ 'ਤੇ ਕੇਂਦ੍ਰਿਤ ਆਪਣੇ ਮੈਂਬਰਾਂ ਲਈ AUKUS ਨਾਮ ਦੀ ਇੱਕ ਨਵੀਂ ਤਿਕੋਣੀ ਸੁਰੱਖਿਆ ਸਾਂਝੇਦਾਰੀ ਦੀ ਘੋਸ਼ਣਾ ਕੀਤੀ।ਸਿਡਨੀ ਮੋਰਨਿੰਗ ਹੇਰਾਲਡ ਦੀ ਰਿਪੋਰਟ ਮੁਤਾਬਕ ਇਸ ਘੋਸ਼ਣਾ ਦੇ ਬਾਅਦ ਮੌਰੀਸਨ ਨੇ ਕਿਹਾ,"ਮੈਂ ਅੱਜ ਹੋਰ ਕਾਲਾਂ ਕਰਾਂਗਾ ਜਦੋਂ ਅਸੀਂ ਉਨ੍ਹਾਂ ਮੁੱਦਿਆਂ ਅਤੇ ਚੀਨ ਨਾਲ ਸੰਬੰਧਾਂ ਬਾਰੇ ਗੱਲ ਕਰਾਂਗੇ। ਰਾਸ਼ਟਰਪਤੀ ਸ਼ੀ ਲਈ ਇੱਕ ਖੁੱਲ੍ਹਾ ਸੱਦਾ ਹੈ ਅਤੇ ਇਹ ਹਮੇਸ਼ਾ ਤੋਂ ਰਿਹਾ ਹੈ।"  

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਵੱਲੋਂ ਵਿਦੇਸ਼ਾਂ ‘ਚ ਵਰਤੀ ਜਾ ਰਹੀ ਕੋਵਿਡ ਵੈਕਸੀਨ ਨੂੰ ਮਨਜ਼ੂਰੀ ਦੇਣ 'ਚ ਭੰਬਲਭੂਸਾ ਜਾਰੀ

AUKUS ਸਾਂਝੇਦਾਰੀ ਨੂੰ ਇਸ ਖੇਤਰ ਵਿੱਚ ਚੀਨ ਦੀ ਵੱਧ ਰਹੀ ਸ਼ਕਤੀ ਦਾ ਸਾਹਮਣਾ ਕਰਨ ਦੀ ਇੱਕ ਲੁਕੀ ਹੋਈ ਕੋਸ਼ਿਸ਼ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਦੀ ਹਿੱਲ ਮੁਤਾਬਕ, ਇਸ ਸਾਂਝੇਦਾਰੀ ਤਹਿਤ, ਤਿੰਨ ਦੇਸ਼ ਇਹ ਪਤਾ ਲਗਾਉਣ ਲਈ 18 ਮਹੀਨਿਆਂ ਦੀ ਸਮੀਖਿਆ ਸ਼ੁਰੂ ਕਰ ਰਹੇ ਹਨ ਕਿ ਆਸਟ੍ਰੇਲੀਆ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਨੂੰ ਕਿਵੇਂ ਪ੍ਰਾਪਤ ਕਰ ਸਕਦਾ ਹੈ, ਤਕਨਾਲੋਜੀ ਜੋ ਸ਼ਾਂਤ ਤੇ ਤੇਜ਼ ਹੈ ਅਤੇ ਰਵਾਇਤੀ ਪਣਡੁੱਬੀਆਂ ਨਾਲੋਂ ਵਧੇਰੇ ਸਹਿਣਸ਼ੀਲਤਾ ਰੱਖਦੀ ਹੈ। 

ਮੌਰੀਸਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਨਵੇਂ ਸੌਦੇ ਦਾ ਉਦੇਸ਼ ਇੱਕ ਸੁਤੰਤਰ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਨੂੰ ਉਤਸ਼ਾਹਿਤ ਕਰਨਾ ਹੈ। ਭਾਵੇਂ ਉਹ ਦੱਖਣੀ ਚੀਨ ਸਾਗਰ ਵਿੱਚ ਹੋਵੇ ਜਾਂ ਕਿਤੇ ਹੋਰ।ਮੌਰੀਸਨ ਨੇ ਕਿਹਾ,"ਮੈਨੂੰ ਵਿਸ਼ਵਾਸ ਹੈ ਅਤੇ ਆਸ ਹੈ ਕਿ ਅਸੀਂ ਸ਼ਾਂਤੀਪੂਰਨ ਹਿੰਦ-ਪ੍ਰਸ਼ਾਂਤ ਦੇ ਉਦੇਸ਼ਾਂ ਨੂੰ ਸਾਂਝਾ ਕਰਾਂਗੇ, ਜਿੱਥੇ ਰਾਸ਼ਟਰਾਂ ਦੀ ਪ੍ਰਭੂਸੱਤਾ ਅਤੇ ਸੁਤੰਤਰਤਾ ਨੂੰ ਸਮਝਿਆ ਅਤੇ ਸਨਮਾਨ ਦਿੱਤਾ ਜਾਂਦਾ ਹੈ ਅਤੇ ਇਹ ਉਨ੍ਹਾਂ ਦੇ ਨਾਗਰਿਕਾਂ ਨੂੰ ਤਰੱਕੀ ਦੇ ਯੋਗ ਬਣਾਉਂਦਾ ਹੈ। ਅਸੀਂ ਸਾਰੇ ਇਹੀ ਚਾਹੁੰਦੇ ਹਾਂ।"


author

Vandana

Content Editor

Related News