ਆਸਟ੍ਰੇਲੀਆ ਦੇ PM ਨੇ ਸਿਡਨੀ 'ਚ ਮਨਾਈ ਦੀਵਾਲੀ, ਦਸਤਾਰ ਸਜਾ ਗੁਰਦੁਆਰਾ ਸਾਹਿਬ 'ਚ ਹੋਏ ਨਤਮਸਤਕ

Friday, Nov 01, 2024 - 03:39 PM (IST)

ਆਸਟ੍ਰੇਲੀਆ ਦੇ PM ਨੇ ਸਿਡਨੀ 'ਚ ਮਨਾਈ ਦੀਵਾਲੀ, ਦਸਤਾਰ ਸਜਾ ਗੁਰਦੁਆਰਾ ਸਾਹਿਬ 'ਚ ਹੋਏ ਨਤਮਸਤਕ

ਸਿਡਨੀ (ਏਜੰਸੀ)- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਹਿੰਦੂ ਭਾਈਚਾਰੇ ਨਾਲ ਦੀਵਾਲੀ ਮਨਾਉਣ ਲਈ ਪੈਰਾਮਾਟਾ ਦੇ ਸੰਸਦ ਮੈਂਬਰ ਐਂਡਰਿਊ ਚਾਰਲਟਨ ਦੇ ਨਾਲ ਸਿਡਨੀ ਮੁਰੂਗਨ ਮੰਦਰ ਦਾ ਦੌਰਾ ਕੀਤਾ। ਅਲਬਾਨੀਜ਼ ਨੇ X 'ਤੇ ਪੋਸਟ ਕਰਦਿਆਂ ਲਿਖਿਆ, 'ਦੀਵਾਲੀ ਹਨੇਰੇ 'ਤੇ ਰੋਸ਼ਨੀ ਦੀ ਜਿੱਤ ਦਾ ਜਸ਼ਨ ਹੈ। ਅੱਜ ਸਿਡਨੀ ਮੁਰੂਗਨ ਮੰਦਿਰ ਵਿਖੇ ਤਮਿਲ ਆਸਟ੍ਰੇਲੀਅਨ ਭਾਈਚਾਰੇ ਨਾਲ ਜੁੜਨਾ ਸ਼ਾਨਦਾਰ ਰਿਹਾ। ਇਹ ਮੰਦਿਰ ਹਰ ਰੋਜ਼ ਹਰ ਖੇਤਰ ਦੇ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ ਅਤੇ ਇਹ ਪੱਛਮੀ ਸਿਡਨੀ ਦੇ ਦੱਖਣੀ ਏਸ਼ੀਆਈ ਹਿੰਦੂ ਭਾਈਚਾਰੇ ਲਈ ਇੱਕ ਅਸਥਾਨ ਬਣ ਗਿਆ ਹੈ।' 

ਇਹ ਵੀ ਪੜ੍ਹੋ: ਬੱਸ ਹਾਦਸੇ 'ਚ ਯੂਨੀਵਰਸਿਟੀ ਦੇ 3 ਵਿਦਿਆਰਥੀਆਂ ਦੀ ਮੌਤ, 35 ਜ਼ਖ਼ਮੀ

PunjabKesari

ਬਾਅਦ ਵਿੱਚ ਉਨ੍ਹਾਂ ਨੇ ਬੰਦੀ ਛੋੜ ਦਿਵਸ ਮੌਕੇ ਸਿਡਨੀ ਦੇ ਉਪਨਗਰ ਗਲੈਨਵੁੱਡ ਵਿੱਚ ਸਥਿਤ ਗੁਰਦੁਆਰਾ ਸਾਹਿਬ ਦਾ ਵੀ ਦੌਰਾ ਕੀਤਾ। ਅਲਬਾਨੀਜ਼ ਨੇ ਫੇਰੀ ਦੌਰਾਨ ਦਸਤਾਰ ਸਜਾਏ ਹੋਏ ਦੀਆਂ ਆਪਣੀਆਂ ਤਸਵੀਰਾਂ ਪੋਸਟ ਕਰਦਿਆਂ ਕਿਹਾ, "ਅੱਜ ਗਲੇਨਵੁੱਡ ਵਿਖੇ ਗੁਰਦੁਆਰਾ ਸਾਹਿਬ ਵਿਚ ਜਸ਼ਨ ਮਨਾਉਣਾ ਅਤੇ ਹਰ ਹਫ਼ਤੇ ਹਜ਼ਾਰਾਂ ਲੋਕਾਂ ਦੀ ਸੇਵਾ ਕਰਨ ਵਾਲੀ ਨਵੀਂ ਵਿਸਤ੍ਰਿਤ ਰਸੋਈ ਦਾ ਉਦਘਾਟਨ ਕਰਨਾ ਅਦਭੁਤ ਸੀ। "

PunjabKesari

ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਚੋਣਾਂ: ਕਮਲਾ, ਤੁਹਾਡੀ ਖੇਡ ਖਤਮ ਹੋ ਚੁੱਕੀ ਹੈ: ਡੋਨਾਲਡ ਟਰੰਪ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News