ਆਸਟ੍ਰੇਲੀਆ : ਕਾਰਡੀਨਲ ਜਿਨਸੀ ਸ਼ੋਸ਼ਣ ਮਾਮਲੇ ''ਚ ਵਕੀਲਾਂ ਨੇ ਰੱਖੀ ਇਹ ਮੰਗ

06/06/2019 2:43:49 PM

ਸਿਡਨੀ— ਆਸਟ੍ਰੇਲੀਆਈ ਵਕੀਲਾਂ ਨੇ ਵੀਰਵਾਰ ਨੂੰ ਅਦਾਲਤ 'ਚ ਕਿਹਾ ਕਿ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ 'ਚ ਫਸੇ ਰੋਮਨ ਕੈਥੋਲਕ ਕਾਰਡਨਲ ਦੀ ਦੋਸ਼ ਸਿੱਧੀ ਬਰਕਰਾਰ ਰੱਖਣੀ ਚਾਹੀਦੀ ਹੈ। ਕਾਰਡੀਨਲ ਜਾਰਜ ਪੇਲ (77) ਅਜਿਹਾ ਸਭ ਤੋਂ ਉੱਚ ਕੈਥੋਲਿਕ ਹੈ, ਜਿਸ ਨੂੰ ਬੱਚਿਆਂ ਦੇ ਜਿਨਸੀ ਸ਼ੋਸ਼ਣ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਹੈ। ਉਸ ਨੇ ਦੋਸ਼ ਸਿੱਧੀ ਨੂੰ ਵਿਕਟੋਰੀਆ ਸੂਬੇ ਦੇ ਕੋਰਟ ਆਫ ਅਪੀਲ 'ਚ ਚੁਣੌਤੀ ਦਿੱਤੀ ਹੈ। ਉਹ ਦੂਜੇ ਦਿਨ ਸੁਣਵਾਈ ਲਈ ਪੁੱਜਾ।

ਵਕੀਲ ਕ੍ਰਿਸ ਬੋਇਸ ਨੇ ਤਿੰਨ ਜੱਜਾਂ ਦੇ ਬੈਂਚ ਨੂੰ ਕਿਹਾ ਕਿ ਦੋਸ਼ ਸਿੱਧੀ ਬਰਕਰਾਰ ਰੱਖੀ ਜਾਣੀ ਚਾਹੀਦੀ ਹੈ ਜੋ ਇਕ ਹੀ ਫਰਿਆਦੀ ਦੀ ਗਵਾਹੀ 'ਤੇ ਆਧਾਰਿਤ ਹੈ। ਉਨ੍ਹਾਂ ਨੇ ਕਿਹਾ,''ਸ਼ਿਕਾਇਤਕਰਤਾ ਬਹੁਤ ਹੀ ਪੁਖਤਾ ਗਵਾਹ ਹੈ। ਸਪੱਸ਼ਟ ਤੌਰ 'ਤੇ ਉਹ ਝੂਠਾ ਨਹੀਂ ਹੈ। ਉਹ ਸੱਚਾ ਗਵਾਹ ਹੈ।'' ਪੋਪ ਫ੍ਰਾਂਸਿਸ ਦੇ ਸਾਬਕਾ ਵਿੱਤ ਮੁਖੀ ਨੂੰ 13 ਸਾਲ ਦੇ ਦੋ ਬੱਚਿਆਂ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਤਹਿਤ ਦਸੰਬਰ 'ਚ ਇਕ ਜਿਊਰੀ ਨੇ ਸਰਵ ਸੰਮਤੀ ਨਾਲ ਦੋਸ਼ੀ ਠਹਿਰਾਇਆ ਸੀ। 

ਘਟਨਾ 1996 ਦੀ ਹੈ ਜੋ ਮੈਲਬੌਰਨ ਸਥਿਤ ਸੈਂਟ ਪੈਟ੍ਰਿਕਸ ਕੈਥੇਡਰਿਲ 'ਚ ਵਾਪਰੀ ਸੀ। ਕੁਝ ਮਹੀਨੇ ਪਹਿਲਾਂ ਹੀ ਪੇਲ ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੈਲਬੌਰਨ ਦਾ ਆਰਕਬਿਸ਼ਪ ਬਣਿਆ ਸੀ। ਪੀੜਤਾਂ 'ਚੋਂ ਇਕ ਬੱਚਾ ਹੁਣ ਵੱਡਾ ਹੋ ਚੁੱਕਾ ਹੈ ਤੇ ਲਗਭਗ 35 ਕੁ ਸਾਲ ਦਾ ਹੈ ਅਤੇ ਮੁੱਖ ਗਵਾਹ ਹੈ ਜਦਕਿ ਉਸ ਦੇ ਦੋਸਤ ਦੀ ਮੌਤ ਹੈਰੋਇਨ ਦੀ ਵਧੇਰੇ ਮਾਤਰਾ ਲੈਣ ਕਾਰਨ ਹੋ ਗਈ ਸੀ। ਪੇਲ ਨੂੰ ਮਾਰਚ 'ਚ 6 ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਸ ਨੂੰ ਵਿਸ਼ੇਸ਼ ਸੁਰੱਖਿਆ ਵਾਲੀ ਜੇਲ 'ਚ ਰੱਖਿਆ ਜਾ ਰਿਹਾ ਹੈ ਕਿਉਂਕਿ ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਵਾਲਿਆਂ ਤੋਂ ਹੋਰ ਕੈਦੀਆਂ ਨੂੰ ਵੀ ਖਤਰਾ ਰਹਿੰਦਾ ਹੈ। ਉਹ ਆਸਟ੍ਰੇਲੀਆ ਦੀ ਸਭ ਤੋਂ ਉੱਚੀ ਰੈਂਕਿੰਗ ਵਾਲਾ ਕੈਥੋਲਿਕ ਹੈ, ਇਸ ਲਈ ਵੈਟੀਕਨ ਉਸ ਦੇ ਦੋਸ਼ ਨੂੰ ਲੈ ਕੇ ਖੁਦ ਵੀ ਜਾਂਚ ਕਰ ਰਿਹਾ ਹੈ।


Related News