ਆਸਟ੍ਰੇਲੀਆ: ਸਿਡਨੀ ਹਾਰਬਰ ਬ੍ਰਿਜ 'ਤੇ ਕਈ ਵਾਹਨਾਂ ਦੀ ਟੱਕਰ, 2 ਹਲਾਕ

Thursday, Oct 17, 2024 - 05:43 PM (IST)

ਆਸਟ੍ਰੇਲੀਆ: ਸਿਡਨੀ ਹਾਰਬਰ ਬ੍ਰਿਜ 'ਤੇ ਕਈ ਵਾਹਨਾਂ ਦੀ ਟੱਕਰ, 2 ਹਲਾਕ

ਸਿਡਨੀ (ਏਜੰਸੀ)- ਸਿਡਨੀ ਹਾਰਬਰ ਬ੍ਰਿਜ ਉੱਤੇ ਵੀਰਵਾਰ ਨੂੰ 4 ਕਾਰਾਂ ਅਤੇ 1 ਬੱਸ ਦੀ ਟੱਕਰ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਕਈ ਵਾਹਨਾਂ ਦੀ ਟੱਕਰ ਦੀ ਰਿਪੋਰਟ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਮੌਕੇ 'ਤੇ ਬੁਲਾਇਆ ਗਿਆ। ਐਂਬੂਲੈਂਸ ਪੈਰਾਮੈਡਿਕਸ ਨੇ ਕਈ ਜ਼ਖ਼ਮੀ ਲੋਕਾਂ ਦਾ ਮੌਕੇ 'ਤੇ ਇਲਾਜ ਕੀਤਾ।

ਇਹ ਵੀ ਪੜ੍ਹੋ: ਕਰਨਾਲ ਦੀ ਕਲਾਕਾਰ ਨੇ ਬਾਲ ਮਜ਼ਦੂਰੀ 'ਤੇ ਆਧਾਰਿਤ ਆਰਟਵਰਕ ਲਈ ਬ੍ਰਿਟੇਨ 'ਚ ਜਿੱਤਿਆ ਪੁਰਸਕਾਰ

ਨਿਊ ਸਾਊਥ ਵੇਲਜ਼ (ਐੱਨ.ਐੱਸ.ਡਬਲਯੂ.) ਸੂਬਾ ਪੁਲਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਉੱਤਰ ਵੱਲ ਜਾ ਰਹੀ ਇੱਕ ਕਾਰ ਦੱਖਣ ਵੱਲ ਜਾ ਰਹੀ ਲੇਨ ਵਿੱਚ ਦਾਖ਼ਲ ਹੋ ਗਈ, ਜਿਸ ਕਾਰਨ ਹਾਦਸਾ ਵਾਪਰ ਗਿਆ, ਜਿਸ ਕਾਰਨ ਹੋਰ 2 ਕਾਰਾਂ ਅਤੇ ਬੱਸ ਦੀ ਵੀ ਟੱਕਰ ਹੋ ਗਈ।

ਇਹ ਵੀ ਪੜ੍ਹੋ: ਟਰੂਡੋ ਨੇ ਆਪਣੀਆਂ ਨਾਕਾਮੀਆਂ ਤੋਂ ਧਿਆਨ ਹਟਾਉਣ ਲਈ ‘ਰਾਸ਼ਟਰਵਾਦ-ਪ੍ਰਭੁਸੱਤਾ’ ਦੇ ਮੁੱਦੇ ਬਣਾਏ ਮੋਹਰੇ

NSW ਐਂਬੂਲੈਂਸ ਦੇ ਸੁਪਰਡੈਂਟ ਜੌਰਡਨ ਰੋਸਰ ਨੇ ਪੁਸ਼ਟੀ ਕੀਤੀ ਕਿ 2 ਮਰੀਜ਼ਾਂ, ਇੱਕ ਆਦਮੀ ਅਤੇ ਇੱਕ ਔਰਤ ਨੂੰ ਮਾਮੂਲੀ ਸੱਟਾਂ ਦੇ ਨਾਲ ਸਥਿਰ ਸਥਿਤੀ ਵਿੱਚ ਹਸਪਤਾਲ ਲਿਜਾਇਆ ਗਿਆ। ਪੁਲਸ, ਫਾਇਰਫਾਈਟਰਜ਼, 9 ਐਂਬੂਲੈਂਸਾਂ ਅਤੇ ਇੱਕ ਕੇਅਰਫਲਾਈਟ ਹੈਲੀਕਾਪਟਰ ਹਾਦਸੇ ਵਾਲੀ ਥਾਂ 'ਤੇ ਪੁੱਜੇ, ਜਿੱਥੇ ਫਾਇਰਫਾਈਟਰਜ਼ ਨੇ ਹਾਦਸੇ ਤੋਂ ਬਾਅਦ ਆਪਣੀ ਕਾਰ ਵਿੱਚ ਫਸੇ 2 ਲੋਕਾਂ ਦੀ ਮਦਦ ਕੀਤੀ।

ਇਹ ਵੀ ਪੜ੍ਹੋ: ਟਰੂਡੋ ਨੇ ਭਾਰਤ 'ਤੇ ਮੁੜ ਲਾਏ ਗੰਭੀਰ ਦੋਸ਼, ਕਿਹਾ- ਖ਼ਤਰੇ 'ਚ ਕੈਨੇਡਾ ਦੀ ਪ੍ਰਭੂਸੱਤਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News