ਆਸਟ੍ਰੇਲੀਆ: NSW-ਕੁਈਨਜ਼ਲੈਂਡ ਸਰਹੱਦ ''ਤੇ ਵਾਪਰਿਆ ਹਾਦਸਾ, ਦੋ ਦੀ ਮੌਤ

Sunday, Sep 15, 2024 - 05:35 PM (IST)

ਆਸਟ੍ਰੇਲੀਆ: NSW-ਕੁਈਨਜ਼ਲੈਂਡ ਸਰਹੱਦ ''ਤੇ ਵਾਪਰਿਆ ਹਾਦਸਾ, ਦੋ ਦੀ ਮੌਤ

ਸਿਡਨੀ : ਆਸਟ੍ਰੇਲੀਆ ਦੇ ਸੂਬਿਆਂ ਨਿਊ ਸਾਊਥ ਵੇਲਜ਼ (NSW) ਤੇ ਕੁਈਨਜ਼ਲੈਂਡ ਦੀ ਸਰਹੱਦ ਨੇੜੇ ਐਤਵਾਰ ਤੜਕੇ ਇਕ ਐੱਸਯੂਵੀ ਦੇ ਇੱਕ ਨਦੀ 'ਚ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਘਟਨਾ ਬਾਰੇ ਸਥਾਨਕ ਪੁਲਸ ਨੇ ਜਾਣਕਾਰੀ ਦਿੱਤੀ ਹੈ।

NSW ਪੁਲਸ ਨੇ ਇੱਕ ਰਿਪੋਰਟ ਵਿਚ ਕਿਹਾ ਕਿ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 1:15 ਵਜੇ ਮੁਨਗਿੰਡੀ ਦੇ ਦੱਖਣ ਵਿੱਚ ਕਾਰਵਾਲ ਕ੍ਰੀਕ ਬ੍ਰਿਜ 'ਤੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਜਦੋਂ ਇੱਕ SUV ਇੱਕ ਬ੍ਰਿਜ ਤੋਂ ਹੇਠਾਂ ਨਦੀ ਵਿਚ ਡਿੱਗ ਗਈ ਅਤੇ ਘਟਨਾ ਵੇਲੇ ਇਸ ਵਿਚ ਤਿੰਨ ਲੋਕ ਸਵਾਰ ਸਨ, ਜੋ ਗੱਡੀ ਵਿਚ ਫਸ ਗਏ। ਇਸ ਦੌਰਾਨ ਇਕ 23 ਸਾਲਾ ਔਰਤ ਨੂੰ ਗੱਡੀ ਵਿਚੋਂ ਕੱਢ ਲਿਆ ਗਿਆ। ਔਰਤ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਹਾਲਸ ਗੰਭੀਰ ਪਰ ਸਥਿਰ ਦੱਸੀ ਜਾ ਰਹੀ ਹੈ।

ਘਟਨਾ ਵਿਚ ਦੋ ਹੋਰ ਵਿਅਕਤੀਆਂ, ਇੱਕ ਆਦਮੀ ਤੇ ਇੱਕ ਔਰਤ ਦੀਆਂ ਲਾਸ਼ਾਂ ਦੁਪਹਿਰ ਵੇਲੇ ਡੁੱਬੀ ਗੱਡੀ ਵਿਚੋਂ ਬਰਾਮਦ ਕੀਤੀਆਂ ਗਈਆਂ। ਉਹ ਦੋਵਾਂ ਦੀ ਉਮਰ 20-25 ਦੇ ਤਕਰੀਬਨ ਦੱਸੀ ਜਾ ਰਹੀ ਹੈ। ਅਗਲੇਰੀ ਜਾਂਚ ਜਾਰੀ ਹੈ ਤੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।


author

Baljit Singh

Content Editor

Related News