ਆਸਟ੍ਰੇਲੀਆ: ਮੈਲਬੌਰਨ 'ਚ 120 ਸਾਲਾਂ 'ਚ ਭੂਚਾਲ ਦਾ ਸਭ ਤੋਂ ਤੇਜ਼ ਝਟਕਾ, ਪਈਆਂ ਦਰਾੜਾਂ (ਵੀਡੀਓ)

Monday, May 29, 2023 - 10:40 AM (IST)

ਆਸਟ੍ਰੇਲੀਆ: ਮੈਲਬੌਰਨ 'ਚ 120 ਸਾਲਾਂ 'ਚ ਭੂਚਾਲ ਦਾ ਸਭ ਤੋਂ ਤੇਜ਼ ਝਟਕਾ, ਪਈਆਂ ਦਰਾੜਾਂ (ਵੀਡੀਓ)

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ 'ਚ ਐਤਵਾਰ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਕ ਭੂਚਾਲ ਵਿਗਿਆਨੀ ਅਨੁਸਾਰ ਮੈਲਬੌਰਨ ਨੂੰ ਹਿਲਾ ਦੇਣ ਵਾਲਾ 3.8 ਤੀਬਰਤਾ ਦਾ ਭੂਚਾਲ 120 ਸਾਲਾਂ ਤੋਂ ਵੱਧ ਸਮੇਂ ਵਿੱਚ ਸ਼ਹਿਰ ਨੂੰ ਹਿਲਾਉਣ ਵਾਲਾ ਸਭ ਤੋਂ ਵੱਡਾ ਭੂਚਾਲ ਸੀ। ਜਿਓਸਾਇੰਸ ਆਸਟ੍ਰੇਲੀਆ ਨੇ ਮੈਲਬੌਰਨ ਦੇ ਉੱਤਰ-ਪੱਛਮੀ ਕਿਨਾਰੇ 'ਤੇ ਸਨਬਰੀ ਨੇੜੇ ਰਾਤ 11:41 'ਤੇ ਤਿੰਨ ਕਿਲੋਮੀਟਰ ਦੀ ਅਨੁਮਾਨਿਤ ਡੂੰਘਾਈ 'ਤੇ ਭੂਚਾਲ ਦੀ ਸੂਚਨਾ ਦਿੱਤੀ। ਭੂਚਾਲ ਦੀ ਸੂਚਨਾ ਦੇਣ ਲਈ 25,000 ਤੋਂ ਵੱਧ ਲੋਕਾਂ ਨੇ ਕਥਿਤ ਤੌਰ 'ਤੇ ਏਜੰਸੀ ਨਾਲ ਸੰਪਰਕ ਕੀਤਾ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਕਿ ਭੂਚਾਲ ਪੰਜ ਤੋਂ 10 ਸਕਿੰਟ ਤੱਕ ਆਇਆ ਅਤੇ ਤਸਮਾਨੀਆ ਵਿੱਚ ਹੋਬਾਰਟ ਤੱਕ ਮਹਿਸੂਸ ਕੀਤਾ ਗਿਆ।

 

ਲੋਕਾਂ ਨੇ ਸੋਸ਼ਲ ਮੀਡੀਆ 'ਤੇ ਭੂਚਾਲ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹਾਲਾਂਕਿ ਮੈਲਬੌਰਨ ਵਿੱਚ ਐਤਵਾਰ ਦਾ ਭੂਚਾਲ 2021 ਵਿੱਚ ਵਿਕਟੋਰੀਆ ਨੂੰ ਹਿਲਾ ਦੇਣ ਵਾਲੇ ਭੂਚਾਲ ਨਾਲੋਂ ਬਹੁਤ ਛੋਟਾ ਸੀ। ਉਸ ਭੂਚਾਲ ਦੀ ਤੀਬਰਤਾ 5.9 ਸੀ। ਭੂਚਾਲ ਵਿਗਿਆਨ ਖੋਜ ਕੇਂਦਰ ਦੇ ਮੁੱਖ ਵਿਗਿਆਨੀ ਐਡਮ ਪਾਸਕੇਲ ਨੇ ਏਬੀਸੀ ਟੀਵੀ ਨੂੰ ਦੱਸਿਆ ਕਿ "ਇਹ ਭੂਚਾਲ ਸਤੰਬਰ 2021 ਵਿੱਚ ਆਏ ਭੂਚਾਲ ਨਾਲੋਂ 100 ਗੁਣਾ ਛੋਟਾ ਹੈ ਪਰ ਇਹ ਮੈਲਬੌਰਨ ਦੇ ਬਹੁਤ ਨੇੜੇ ਸੀ।" ਇਸ ਲਈ ਇਹ ਉਸੇ ਤੀਬਰਤਾ ਨਾਲ ਮਹਿਸੂਸ ਕੀਤਾ ਗਿਆ ਸੀ ਪਰ ਥੋੜ੍ਹੇ ਸਮੇਂ ਲਈ।

ਇਮਾਰਤਾਂ ਵਿੱਚ ਦਰਾੜਾਂ

ਪਾਸਕੇਲ ਨੇ ਕਿਹਾ ਕਿ ਮੈਲਬੌਰਨ ਦੇ ਲੋਕਾਂ ਨੇ ਸੋਮਵਾਰ ਸਵੇਰੇ ਆਪਣੇ ਘਰਾਂ ਅਤੇ ਦੁਕਾਨਾਂ ਦੀ ਜਾਂਚ ਕੀਤੀ। ਹਾਲਾਂਕਿ ਭੂਚਾਲ ਮਾਮੂਲੀ ਨੁਕਸਾਨ ਅਤੇ ਦਰਾੜਾਂ ਦਾ ਕਾਰਨ ਬਣ ਸਕਦੇ ਹਨ। ਮੈਲਬੌਰਨ ਦੇ ਬਿਲਡਿੰਗ ਕੋਡ ਲਈ ਨਵੀਆਂ ਵਪਾਰਕ ਅਤੇ ਰਿਹਾਇਸ਼ੀ ਇਮਾਰਤਾਂ ਨੂੰ 6.5 ਅਤੇ 7 ਦੀ ਤੀਬਰਤਾ ਦੇ ਵਿਚਕਾਰ ਭੂਚਾਲਾਂ ਦਾ ਸਾਹਮਣਾ ਕਰਨ ਦੇ ਯੋਗ ਹੋਣ ਦੀ ਲੋੜ ਹੈ। ਪਰ ਇੱਥੇ ਨਾ ਮਕਾਨਾਂ ਲਈ ਕੋਈ ਨਿਯਮ ਹੈ ਅਤੇ ਨਾ ਹੀ 1989 ਤੋਂ ਪਹਿਲਾਂ ਬਣੀਆਂ ਇਮਾਰਤਾਂ ਲਈ। ਐਤਵਾਰ ਰਾਤ ਨੂੰ ਸਟੇਟ ਐਮਰਜੈਂਸੀ ਸੇਵਾ ਨੇ ਕਿਹਾ ਕਿ ਉਹ ਇੱਕ ਇਮਾਰਤ ਦਾ ਮੁਆਇਨਾ ਕਰਨ ਲਈ ਇੱਕ ਅਮਲਾ ਭੇਜ ਰਿਹਾ ਹੈ ਜਿਸ ਵਿੱਚ ਤਰੇੜਾਂ ਆਈਆਂ ਸਨ।

 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦੇ ਇਸ ਸੂਬੇ ਨੇ ਵਿਸ਼ੇਸ਼ ਸਮਾਗਮਾਂ ਲਈ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਦਿੱਤੀ ਵੱਡੀ ਰਾਹਤ 

ਭੂਚਾਲ ਨਾਲ ਹਿੱਲਿਆ ਪਾਕਿਸਤਾਨ

ਦੂਜੇ ਪਾਸੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਐਤਵਾਰ ਨੂੰ ਭੂਚਾਲ ਦੇ ਦੋ ਝਟਕਿਆਂ ਕਾਰਨ ਘੱਟੋ-ਘੱਟ ਤਿੰਨ ਬੱਚੇ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਦੇ ਮੌਸਮ ਵਿਭਾਗ (ਪੀਐਮਡੀ ਅਨੁਸਾਰ ਐਤਵਾਰ ਸਵੇਰੇ 10:50 ਵਜੇ ਪਾਕਿਸਤਾਨ ਦੇ ਕਈ ਹਿੱਸਿਆਂ ਵਿੱਚ 6.0 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਨਾਲ ਦਹਿਸ਼ਤ ਫੈਲ ਗਈ ਅਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਆਉਣ ਲਈ ਮਜਬੂਰ ਹੋ ਗਏ। ਇਸਲਾਮਾਬਾਦ ਸਥਿਤ ਰਾਸ਼ਟਰੀ ਭੂਚਾਲ ਨਿਗਰਾਨੀ ਕੇਂਦਰ ਮੁਤਾਬਕ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਅਤੇ ਤਜ਼ਾਕਿਸਤਾਨ ਦੇ ਸਰਹੱਦੀ ਖੇਤਰ 'ਚ ਸੀ ਅਤੇ ਇਹ 223 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ, ਜਿਸ ਕਾਰਨ ਇਸ ਦਾ ਕੋਈ ਵਿਨਾਸ਼ਕਾਰੀ ਪ੍ਰਭਾਵ ਨਹੀਂ ਪਿਆ। ਇਸ ਤੋਂ ਬਾਅਦ ਦੂਜਾ ਭੂਚਾਲ 4.7 ਦੀ ਤੀਬਰਤਾ ਦੇ ਨਾਲ ਸ਼ਾਮ 5.57 ਵਜੇ ਆਇਆ। ਪੀਡੀਐਮ ਨੇ ਕਿਹਾ ਕਿ ਦੂਜੇ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਜਲਾਲਾਬਾਦ ਨੇੜੇ 15 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਬਟਗਰਾਮ ਜ਼ਿਲ੍ਹੇ ਵਿੱਚ ਭੂਚਾਲ ਦੌਰਾਨ ਇੱਕ ਪਸ਼ੂਆਂ ਦੇ ਸ਼ੈੱਡ ਦੀ ਛੱਤ ਡਿੱਗਣ ਕਾਰਨ ਤਿੰਨ ਬੱਚੇ ਜ਼ਖ਼ਮੀ ਹੋ ਗਏ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News