ਆਸਟਰੇਲੀਆ: ਸਕਾਈਡਾਈਵਿੰਗ ਦੌਰਾਨ ਵਾਪਰਿਆ ਹਾਦਸਾ, ਇਕ ਔਰਤ ਸਮੇਤ 3 ਦੀ ਮੌਤ

10/13/2017 7:21:30 PM

ਸਿਡਨੀ— ਉੱਤਰੀ ਕੁਈਨਜ਼ਲੈਂਡ 'ਚ ਤਿੰਨ ਆਸਟਰੇਲੀਆਈ ਸਕਾਈਡਾਈਵਿੰਗ ਦੌਰਾਨ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਸਾਕਾਈਡਾਈਵਿੰਗ ਦੌਰਾਨ ਤਿੰਨੇ ਸਕਾਈਡਾਈਵਰਜ਼ ਆਪਸ 'ਚ ਟਕਰਾ ਗਏ, ਜਿਸ ਨਾਲ ਤਿੰਨਾਂ ਦੀ ਮੌਤ ਹੋ ਗਈ।
ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋ ਆਸਟਰੇਲੀਆਈ ਪੁਰਸ਼ਾਂ, ਜਿਨ੍ਹਾਂ ਦੀ ਉਮਰ 30 ਸਾਲ ਦੇ ਕਰੀਬ ਸੀ, ਤੇ ਇਕ ਔਰਤ, ਜਿਸ ਦੀ ਉਮਰ 50 ਸਾਲ ਦੇ ਕਰੀਬ ਸੀ, ਦੀਆਂ ਲਾਸ਼ਾਂ ਮਿਸ਼ਨ ਬੀਚ ਤੋਂ ਕੁਝ ਦੂਰੀ 'ਤੇ ਸ਼ੁੱਕਰਵਾਰ ਦੁਪਹਿਰੇ 3 ਵਜੇ ਦੇ ਕਰੀਬ ਮਿਲੀਆਂ ਹਨ। ਪੁਲਸ ਨੇ ਦੱਸਿਆ ਕਿ ਜਹਾਜ਼ ਤੋਂ ਛਲਾਂਗ ਲਗਾਉਣ ਤੋਂ ਬਾਅਦ ਇਕ ਸਕਾਈਡਾਇਵਰ ਦੂਜੇ ਦੋ ਸਕਾਈਡਾਈਵਰਜ਼ ਨਾਲ ਟਕਰਾ ਗਿਆ ਤੇ ਇਸ ਟੱਕਰ ਕਾਰਨ ਸ਼ਾਇਦ ਪੈਰਾਸ਼ੂਟ ਖੁੱਲਣ 'ਚ ਆਈ ਦਿੱਕਤ ਨਾਲ ਇਹ ਹਾਦਸਾ ਹੋ ਗਿਆ। ਪੁਲਸ ਨੇ ਕਿਹਾ ਕਿ ਜਾਂਚ ਏਜੰਸੀਆਂ ਮੌਕੇ 'ਤੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ।


Related News