ਆਸਟ੍ਰੇਲੀਆ : ਸਕੌਟ ਮੌਰੀਸਨ ਦੀਆਂ ਇਨ੍ਹਾਂ ਨੀਤੀਆਂ ਨੇ ਕੀਤਾ ਵੋਟਰਾਂ ਨੂੰ ਪ੍ਰਭਾਵਿਤ

05/20/2019 10:24:18 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਆਈ ਵੋਟਰਾਂ ਵਲੋਂ 18 ਮਈ ਨੂੰ ਹੋਈਆਂ ਆਮ ਸੰਘੀ ਚੋਣਾਂ ਵਿੱਚ ਮੀਡੀਆ ਵਲੋਂ ਲੇਬਰ ਪਾਰਟੀ ਦੇ ਹੱਕ ਵਿੱਚ ਦਿੱਤੇ ਗਏ ਸਾਰੇ ਸਰਵੇਖਣਾਂ ਦੇ ਉਲਟ ਤਿੰਨ ਸਾਲ ਲਈ ਮੁੜ ਸੱਤਾਧਾਰੀ ਲਿਬਰਲ-ਨੈਸ਼ਨਲ ਗਠਜੋੜ ਦੀ ਸਰਕਾਰ ਬਣਾਉਣ ਦਾ ਫ਼ਤਵਾ ਦੇ ਦਿੱਤਾ ਹੈ। ਸੰਸਦ ਦੀਆਂ ਕੁੱਲ 151 ਸੀਟਾਂ 'ਚੋਂ ਗਠਜੋੜ ਦੇ ਨੇਤਾ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ 77 ਸੀਟਾਂ ਤੇ ਜਿੱਤ ਦਰਜ ਕਰ ਆਪਣੀ ਸਰਕਾਰ ਦੀ ਨੀਤੀਆਂ ਨਾਲ ਸਪੱਸ਼ਟ ਬਹੁਮਤ ਪ੍ਰਾਪਤ ਕੀਤਾ। ਲੇਬਰ ਪਾਰਟੀ ਨੂੰ ਕੁਈਨਜ਼ਲੈਂਡ ਸੂਬੇ ਦੇ ਵੋਟਰਾਂ ਵਲੋਂ ਕਾਫ਼ੀ ਵੱਡਾ ਝਟਕਾ ਦਿੱਤਾ ਗਿਆ। ਲੇਬਰ ਪਾਰਟੀ ਨੂੰ 68 ਸੀਟਾਂ, ਵਿਕਟੋਰੀਆ ਸੂਬੇ ਤੋਂ ਗ੍ਰੀਨ ਪਾਰਟੀ ਨੂੰ 1 ਸੀਟ, ਸੈਂਟਰ ਅਲਾਇੰਸ ਨੂੰ 1 ਸੀਟ,  ਕੁਈਨਜ਼ਲੈਂਡ ਸੂਬੇ ਤੋਂ ਕੇਟਰ ਆਸਟ੍ਰੇਲੀਅਨ ਪਾਰਟੀ ਨੂੰ 1 ਸੀਟ, ਅਜ਼ਾਦ ਉਮੀਦਵਾਰਾਂ ਵੱਲੋਂ 3 ਸੀਟਾਂ 'ਤੇ ਜਿੱਤ ਦਰਜ ਕੀਤੀ ਗਈ।

ਚੋਣ ਮੁਹਿੰਮ ਵਿੱਚ ਲਿਬਰਲ-ਨੈਸ਼ਨਲ ਗਠਜੋੜ, ਲੇਬਰ, ਗਰੀਨਜ਼ ਅਤੇ ਹੋਰ ਵੱਖ-ਵੱਖ ਪਾਰਟੀਆਂ ਵਲੋਂ ਵੋਟਰਾਂ ਨੂੰ ਚੋਣਾਂ ਤੋਂ ਪਹਿਲਾਂ ਕਈ ਵੱਖ-ਵੱਖ ਭਵਿੱਖੀ ਨੀਤੀਆਂ ਦੇ ਵਿਕਲਪਾਂ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੇ ਲਿਬਰਲ-ਨੈਸ਼ਨਲ ਗਠਜੋੜ ਨੇ ਸਖ਼ਤ ਮੁਕਾਬਲੇ ਵਿੱਚ ਬਿੱਲ ਸ਼ੌਰਟਨ ਦੀ ਅਗਵਾਈ ਵਾਲੀ ਲੇਬਰ ਪਾਰਟੀ ਨੂੰ ਚੋਣਾਂ ਵਿੱਚ ਮਾਤ ਦੇ ਦਿੱਤੀ। ਗਠਜੋੜ ਸਰਕਾਰ ਨੇ ਕੁਝ ਅਜਿਹੇ ਕੌਮੀ ਮੁੱਦੇ ਚੁੱਕੇ ਸਨ ਜਿਨ੍ਹਾਂ ਨੇ ਲੇਬਰ ਪਾਰਟੀ ਤੋ ਵੋਟਰਾਂ ਨੂੰ ਮੁੜ ਗੱਠਜੋੜ ਵੱਲ ਪ੍ਰਭਾਵਿਤ ਕਰ ਦਿੱਤਾ। ਜਿਨ੍ਹਾਂ ਵਿੱਚ ਪ੍ਰਮੁੱਖ ਮੁੱਦੇ ਹੇਠਾਂ ਲਿਖੇ ਹਨ-
ਲਿਬਰਲ-ਨੈਸ਼ਨਲ ਗੱਠਜੋੜ ਦੀਆਂ ਇਨ੍ਹਾਂ ਪ੍ਰਮੁੱਖ ਨੀਤੀਆਂ ਨੇ ਵੋਟਰਾਂ ਨੂੰ ਕੀਤਾ ਪ੍ਰਭਾਵਿਤ 
 

1. ਟੈਕਸ 'ਚ ਕਟੌਤੀ
ਅਗਲੇ ਵਿੱਤੀ ਵਰ੍ਹੇ ਜੁਲਾਈ ਤੋਂ 48,000 ਤੋਂ 90,000 ਡਾਲਰ ਦੇ ਵਿਚਕਾਰ ਕਮਾਉਣ ਵਾਲੇ ਕਰਮਚਾਰੀਆਂ ਲਈ ਪ੍ਰਤੀ ਟੈਕਸ ਰਿਟਰਨ 1080 ਡਾਲਰ ਤੱਕ ਦਾ ਟੈਕਸ ਕਟੌਤੀ ਪ੍ਰਾਪਤ ਕਰੇਗਾ।ਉਸ ਤੋਂ ਘੱਟ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵੀ ਟੈਕਸ ਕਟੌਤੀਆਂ ਮਿਲ ਸਕਦੀਆਂ ਹਨ, ਪਰ ਲੇਬਰ ਪਾਰਟੀ ਵਲੋਂ 180,000  ਡਾਲਰ ਤੋਂ ਵੱਧ ਦੀ ਕਮਾਈ ਕਰਨ ਵਾਲੇ ਪ੍ਰਸਤਾਵਿਤ ਉੱਚੇ ਟੈਕਸ ਤੋਂ ਬਚਣਗੇ।

ਗਠਜੋੜ ਨੇ ਵਾਅਦਾ ਕੀਤਾ ਹੈ ਕਿ ਆਉਣ ਵਾਲੇ ਤਿੰਨ ਸਾਲਾਂ ਵਿੱਚ ਕਰਾਂ ਵਿੱਚ ਕਟੌਤੀ ਜਾਰੀ ਰਹੇਗੀ। 48,000 ਤੋਂ 90,000 ਦੀ ਆਮਦਨੀ ਵਾਲੇ ਪਰਿਵਾਰਾਂ ਨੂੰ 1080 ਡਾਲਰ ਤੱਕ ਦੇ ਟੈਕਸ ਕਟੌਤੀ ਪ੍ਰਾਪਤ ਹੋਵੇਗੀ। 126,000 ਡਾਲਰ ਤਕ ਦੀ ਕਮਾਈ ਕਰਨ ਵਾਲਿਆਂ ਨੂੰ ਗੱਠਜੋੜ ਅਧੀਨ ਥੋੜ੍ਹੀ ਟੈਕਸ ਕਟੌਤੀ ਮਿਲੇਗੀ। ਉੱਚ ਆਮਦਨੀ ਵਾਲੇ ਲੇਬਰ ਦੀ ਸਰਕਾਰ ਆਉਣ ਜਿਆਦਾ ਟੈਕਸਾਂ ਦੀ ਅਦਾਇਗੀ ਦੀ ਸੰਭਾਵਨਾ ਤੋਂ ਬਚਣਗੇ।

2. ਘਰ ਲਈ ਸਰਕਾਰੀ ਮਦਦ
ਸਰਕਾਰ ਨੇ ਪਹਿਲਾਂ ਘਰ ਖਰੀਦਣ ਵਾਲਿਆਂ ਲਈ 500 ਮਿਲੀਅਨ ਡਾਲਰ ਦਾ ਫੰਡ ਮੁਹੱਈਆ ਕਰਵਾਇਆ। ਸਰਕਾਰ ਨੇ 10,000 ਪਹਿਲੇ ਘਰ ਖਰੀਦਣ ਵਾਲਿਆਂ ਨੂੰ ਕੇਵਲ 5 ਫੀਸਦੀ ਡਿਪਾਜਿਟ (ਅਦਾਇਗੀ) ਦੇ ਨਾਲ ਘਰ ਖਰੀਦਣ ਦਾ ਮੌਕਾ ਦੇਵੇਗੀ, ਕਿਉਂਕਿ ਆਮ 20 ਫੀਸਦੀ ਅਦਾਇਗੀ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਸੀ। ਇਹ ਨੀਤੀ ਚੋਣ ਤੋਂ ਪਹਿਲਾਂ ਲੇਬਰ ਦੁਆਰਾ ਪਾਰਟੀ ਨੇ ਵੀ ਪੇਸ਼ ਕੀਤੀ ਸੀ।

3. ਸਿਹਤ ਸਹੂਲਤਾਂ 
ਮੌਰੀਸਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਮਾਨਸਿਕ ਸਿਹਤ ਸਹਾਇਤਾ ਅਧੀਨ ਵਿੱਤੀ ਮਦਦ ਦੇ ਲਈ ਪ੍ਰਮੁੱਖ ਵਾਅਦਾ ਕੀਤਾ, ਜਿਸ ਨਾਲ ਮਾਨਸਿਕ ਸਿਹਤ ਅਤੇ ਆਤਮ ਹੱਤਿਆ ਦੀ ਰੋਕਥਾਮ ਲਈ 461 ਮਿਲੀਅਨ ਦੀ ਵਿੱਤੀ ਸਹਾਇਤਾ ਦੇ ਨਾਲ, ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਲੋਕਾਂ ਲਈ ਮਾਨਸਿਕ ਸਿਹਤ ਫੰਡਿੰਗ ਅਤੇ ਐਬੋਰਿਜਨਲ ਅਤੇ ਟੋਰੇਸ ਸਟਰੇਟ ਆਇਲੈਂਡਰ ਲਈ ਮਦਦਗਾਰ ਹੋਵੋਗਾ।

ਗਠਜੋੜ ਸਰਕਾਰ ਨੇ ਲੇਬਰ ਪਾਰਟੀ ਵਲੋ ਪੇਸ਼ ਕੀਤੀ ਗਈ ਮੇਡੀਕੇਅਰ ਛੋਟ ਸਕੀਮ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਹੈ।ਕਈ ਨਵੀਂਆਂ ਦਵਾਈਆਂ 'ਤੇ ਸਬਸਿਡੀ ਵੀ ਦਿੱਤੀ ਜਾਵੇਗੀ ਅਤੇ ਵਿਕਟੋਰੀਆ ਨੂੰ 496 ਮੀਲੀਅਨ ਡਾਲਰ ਦੀਆਂ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਗਿਆ ਹੈ।

4. ਜਲਵਾਯੂ ਤਬਦੀਲੀ
2019 ਦੀਆਂ ਚੋਣਾਂ ਵਿਚ ਜਲਵਾਯੂ ਤਬਦੀਲੀ ਨੀਤੀ ਇਕ ਮਹੱਤਵਪੂਰਣ ਮੁੱਦਾ ਸੀ ਅਤੇ ਗਠਜੋੜ ਲਈ ਇਹ ਮਤਭੇਦ ਵਾਲਾ ਮੁੱਦਾ ਬਣਿਆ ਰਿਹਾ। ਪਾਰਟੀ ਜਲਵਾਯੂ ਪਰਿਵਰਤਨ ਦੀਆਂ ਆਪਣੀਆਂ ਨੀਤੀਆਂ ਵਿੱਚ ਅਗਲੇ ਤਿੰਨ ਸਾਲਾਂ ਵਿੱਚ ਵੱਡੀਆਂ ਤਬਦੀਲੀਆਂ ਨਹੀਂ ਕਰੇਗੀ। ਮੌਰੀਸਨ ਸਰਕਾਰ ਨੇ 2 ਬਿਲੀਅਨ ਡਾਲਰ ਦੇ ਪੈਕੇਜ ਨਾਲ ਜਲਵਾਯੂ ਪਰਿਵਰਤਨ ਦੇ ਹੱਲ ਲਈ ਦੀ ਰੂਪਰੇਖਾ ਤਿਆਰ ਕੀਤੀ ਹੈ ਜੋ 15 ਸਾਲਾਂ ਤੋਂ ਵੱਧ ਸਮੇ ਤੱਕ ਜਾਰੀ ਰਹੇਗੀ।ਮੌਰੀਸਨ ਨਿਊ ਸਾਊਥਾਲ ਵੇਲਜ਼ ਸੂਬੇ  ਵਿੱਚ ਇੱਕ ਕੋਲਾ ਅਪਗ੍ਰੇਡ ਪ੍ਰੋਜੈਕਟ ਲਈ ਵਚਨਬੱਧ ਹੈ।

5. ਚਾਈਲਡ ਕੇਅਰ
ਸਰਕਾਰ ਨੇ ਜੁਲਾਈ 2018 ਤੋਂ ਚਾਈਲਡ ਕੇਅਰ ਸਬਸਿਡੀ ਪੈਕੇਜ ਵਿੱਚ ਕੋਈ ਬਦਲਾਅ ਨਹੀਂ ਕੀਤੇ ਅਤੇ ਚੋਣਾਂ ਤੋਂ ਪਹਿਲਾਂ ਕੋਈ ਵੀ ਨਵੀਂ ਬਾਲ-ਸੰਭਾਲ ਨੀਤੀ ਵਿਚਾਰ ਅਧੀਨ ਨਹੀਂ ਲਿਆਂਦੀ ਗਈ। ਹਾਲਾਂਕਿ 453 ਮਿਲੀਅਨ ਦੀ ਰਾਸ਼ੀ ਚਾਰ ਸਾਲ ਦੇ ਬੱਚਿਆਂ ਲਈ, ਪ੍ਰੀ ਸਕੂਲ ਦੇ ਲਈ ਫੰਡਿੰਗ ਦੇ ਇਕ ਹੋਰ ਸਾਲ ਦੀ ਗਾਰੰਟੀ ਦੇਣ ਲਈ ਰੱਖੀ ਗਈ ਹੈ।

6. ਸਿੱਖਿਆ ਨੀਤੀ
ਗਠਜੋੜ 10 ਸਾਲਾਂ ਤੋਂ ਵੱਧ ਸਮੇਂ ਤਕ ਟਰਨਬੁੱਲ ਸਰਕਾਰ ਦੇ ਸਮੇ ਦੀ ਸਕੀਮ ਸਕੂਲਾਂ ਲਈ 23.5 ਬਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦੇਣ ਦੀ ਪ੍ਰਤੀਬੱਧਤਾ ਨਾਲ ਪਾਲਣਾ ਕਰੇਗਾ। ਚੋਣ ਤੋਂ ਪਹਿਲਾਂ ਲੇਬਰ ਪਾਰਟੀ ਨੇ ਵੀ ਇਹ ਵਾਅਦਾ ਪ੍ਰਤੀਬੱਧ ਕੀਤਾ ਸੀ।

7. ਉੱਚ ਸਿੱਖਿਆ
ਮੌਰੀਸਨ ਸਰਕਾਰ ਨੇ 525 ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਨਾਲ 80,000 ਦੇ ਕਰੀਬ ਅਪ੍ਰੈਨਟਿਸ਼ਿਪਾਂ ਅਤੇ ਕਿੱਤਾਕਾਰੀ ਸਿੱਖਿਆ ਅਤੇ ਸਿਖਲਾਈ ਨੂੰ ਹੁਲਾਰਾ ਦੇਣ ਲਈ ਪ੍ਰਬੰਧ ਕੀਤਾ ਹੈ।ਸਰਕਾਰ ਨੇ ਖੇਤਰੀ ਯੂਨੀਵਰਸਿਟੀਆਂ ਵਿਚ ਪੜ੍ਹਾਈ ਕਰਨ ਦੀ ਇੱਛਾ ਰੱਖਣ ਲਈ ਵਿਦਿਆਰਥੀਆਂ ਲਈ 9 ਮਿਲੀਅਨ ਡਾਲਰ ਦੀ ਰਕਮ ਵੀ ਰੱਖੀ ਹੈ।ਜਿਹੜੇ ਵਪਾਰਕ ਭਾਗੀਦਾਰ ਬਣਨ ਦੀ ਇੱਛਾ ਰੱਖਦੇ ਹਨ ਉਹ ਵੀ. ਈ.ਟੀ. ਕਰਜ਼ ਦੀ ਸਹਾਇਤਾ ਪ੍ਰਾਪਤ ਕਰਨ ਦੇ ਯੋਗ ਹੋਣਗੇ।

8. ਕੰਮ-ਕਾਰ 
ਵਪਾਰਿਕ ਅਦਾਰਿਆਂ ਦੇ ਮਾਲਕਾ ਨੌਕਰੀਦਾਤਾਵਾਂ 'ਤੇ ਸਖ਼ਤੀ ਨਾਲ ਕਰਮਚਾਰੀਆਂ ਦੇ ਕੀਤੇ ਜਾ ਰਹੇ ਸ਼ੋਸ਼ਣ ਲਈ ਜੁਰਮਾਨਾ ਸਜ਼ਾਵਾਂ ਨੂੰ ਲਾਗੂ ਕੀਤਾ ਜਾਵੇਗਾ ਅਤੇ ਇੱਥੇ ਇਕ ਨੈਸ਼ਨਲ ਰਜਿਸਟਰੀ ਸਕੀਮ ਵੀ ਹੋਵੇਗੀ ਜੋ ਲੇਬਰ ਲਹਿਰ ਦੀਆਂ ਫਰਮਾਂ ਦੀ 'ਤੇ ਵੀ ਲਾਗੂ ਹੋਵੇਗਾ।

9. ਊਰਜਾ
ਗਠਜੋੜ ਨੇ ਸਨੋਈ ਹੈਡਰੋ 2.0 ਪ੍ਰੋਜੈਕਟ ਲਈ 1.38 ਬਿਲੀਅਨ ਡਾਲਰ ਦੇ ਨਿਵੇਸ਼ ਦਾ ਵਾਅਦਾ ਕੀਤਾ ਹੈ। ਇੰਮੀਗ੍ਰੇਸ਼ਨ ਦਾ ਮੁੱਦਾ ਵੀ ਇਨ੍ਹਾਂ ਚੋਣਾਂ ਵਿੱਚ ਭਾਰੂ ਰਿਹਾ ਹੈ। ਸਥਾਨਕ ਲੋਕ ਪਰਵਾਸ ਦੀਆ ਨੀਤੀਆਂ ਵਿੱਚ ਸਖ਼ਤੀ ਦੇ ਨਾਲ-ਨਾਲ ਕਟੌਤੀ ਦੇ ਹੱਕ ਵਿੱਚ ਹਨ।

ਇਨ੍ਹਾਂ ਚੋਣਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ ਆਜ਼ਾਦ ਉਮੀਦਵਾਰ ਜ਼ਾਲੀ ਸਟੇਗਾਲ ਤੋਂ ਚੋਣ ਹਾਰ ਗਏ ਹਨ। ਸਾਬਕਾ ਇੰਮੀਗ੍ਰੇਸ਼ਨ ਤੇ ਗ੍ਰਹਿ ਮੰਤਰੀ ਪੀਟਰ ਡੱਟਨ ਨੇ ਡਿਕਸਨ ਸੀਟ ਤੋਂ ਮੁੜ ਜਿੱਤ ਹਾਸਲ ਕੀਤੀ ਹੈ। ਆਸਟ੍ਰੇਲੀਆਈ ਲੇਬਰ ਪਾਰਟੀ ਦੇ ਨੇਤਾ ਬਿਲ ਸ਼ੌਰਟਨ ਨੇ ਚੋਣਾਂ 'ਚ ਆਪਣੀ ਪਾਰਟੀ ਦੀ ਹਾਰ ਮੰਨਦੇ ਹੋਏ ਆਖਿਆ ਹੈ ਕਿ ਉਹ ਪਾਰਟੀ ਨੇਤਾ ਦੇ ਰੂਪ 'ਚ ਅਸਤੀਫਾ ਦੇਣਗੇ।ਪੰਜਾਬੀ ਭਾਈਚਾਰੇ ਦੇ ਉਮੀਦਵਾਰਾਂ ਨੂੰ ਵੀ ਇਨ੍ਹਾਂ ਚੋਣਾਂ ਵਿੱਚ ਖ਼ਾਸ ਸਫਲਤਾ ਹਾਸਲ ਨਹੀਂ ਹੋਈ।


Vandana

Content Editor

Related News