ਵੱਡੀ ਖ਼ਬਰ : ਆਸਟ੍ਰੇਲੀਆ ਨੇ 'ਸਤੰਬਰ' ਤੱਕ ਵਧਾਈ ਅੰਤਰਰਾਸ਼ਟਰੀ ਯਾਤਰਾ ਪਾਬੰਦੀ ਦੀ ਮਿਆਦ

Thursday, Jun 10, 2021 - 04:55 PM (IST)

ਵੱਡੀ ਖ਼ਬਰ : ਆਸਟ੍ਰੇਲੀਆ ਨੇ 'ਸਤੰਬਰ' ਤੱਕ ਵਧਾਈ ਅੰਤਰਰਾਸ਼ਟਰੀ ਯਾਤਰਾ ਪਾਬੰਦੀ ਦੀ ਮਿਆਦ

ਸਿਡਨੀ (ਬਿਊਰੋ): ਆਸਟ੍ਰੇਲੀਆ ਵੱਲੋਂ ਲਾਗੂ ਕੀਤੀ ਗਈ ਅੰਤਰਰਾਸ਼ਟਰੀ ਯਾਤਰਾ ਪਾਬੰਦੀ ਨੂੰ ਸਤੰਬਰ 2021 ਤੱਕ ਵਧਾ ਦਿੱਤਾ ਗਿਆ ਹੈ। ਇਸ ਤਰ੍ਹਾਂ 'ਬਾਇਓਸਿਕਓਰਿਟੀ ਐਮਰਜੈਂਸੀ ਪੀਰੀਅਡ' ਵਿਚ ਵਿਸਥਾਰ ਹੋਇਆ ਹੈ। ਹੁਣ ਸਰਕਾਰ ਨੂੰ ਵਿਦੇਸ਼ੀ ਉਡਾਣਾਂ ਅਤੇ ਕਰੂਜ਼ ਸ਼ਿਪ 'ਤੇ ਪਾਬੰਦੀ ਲਗਾਉਣ ਦੀ ਸ਼ਕਤੀ ਮਿਲੀ ਹੈ। ਸਿਹਤ ਮੰਤਰੀ ਗ੍ਰੇਟ ਹੰਟ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਬਾਇਓਸਿਕਓਰਿਟੀ ਐਕਟ 2015 ਦੇ ਤਹਿਤ 17 ਮਾਰਚ, 2021 ਤੋਂ ਘੋਸ਼ਿਤ 'ਹਿਊਮਨ ਬਾਇਓਸਿਕਓਟਿਰਟੀ ਐਮਰਜੈਂਸੀ ਪੀਰੀਅਡ' ਨੂੰ ਤਿੰਨ ਮਹੀਨੇ ਲਈ ਵਧਾ ਦਿੱਤਾ ਗਿਆ ਹੈ। ਇਹ 17 ਜੂਨ, 2021 ਤੱਕ ਖ਼ਤਮ ਹੋਣ ਵਾਲਾ ਸੀ ਪਰ ਹੁਣ ਇਹ 17 ਸਤੰਬਰ, 2021 ਤੱਕ ਲਾਗੂ ਰਹੇਗਾ।

ਸਤੰਬਰ ਤੱਕ ਆਸਟ੍ਰੇਲੀਆ ਦੀ ਸਰਹੱਦਾਂ ਨੂੰ ਬੰਦ ਕੀਤੇ ਹੋਏ ਡੇਢ ਸਾਲ ਪੂਰਾ ਹੋ ਜਾਵੇਗਾ। ਇਸ ਨੂੰ ਕੋਵਿਡ ਦੇ ਮੱਦੇਨਜ਼ਰ ਪਿਛਲੇ ਸਾਲ ਤੋਂ ਬੰਦ ਕੀਤਾ ਗਿਆ ਹੈ। ਦੂਜੇ ਪਾਸੇ ਦਸੰਬਰ 2021 ਤੱਕ ਸਾਰੇ ਆਸਟ੍ਰੇਲੀਆਈ ਨਾਗਰਿਕਾਂ ਦੇ ਟੀਕਾਕਰਨ ਦੇ ਉਦੇਸ਼ ਨਾਲ ਹਾਲੇ ਦੇਸ਼ ਕਾਫੀ ਪਿੱਛੇ ਚੱਲ ਰਿਹਾ ਹੈ। ਹੰਟ ਦੇ ਦਫਤਰ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਯਾਤਰਾ ਪਾਬੰਦੀ ਆਸਟ੍ਰੇਲੀਆਈ ਸਿਹਤ ਸੁਰੱਖਿਆ ਪ੍ਰਧਾਨ ਕਮੇਟੀ (AHPPC) ਅਤੇ ਰਾਸ਼ਟਰਮੰਡਲ ਮੁੱਖ ਮੈਡੀਕਲ ਅਧਿਕਾਰੀ ਵੱਲੋਂ ਦਿੱਤੀ ਗਈ ਮਾਹਰ ਮੈਡੀਕਲ ਅਤੇ ਮਹਾਮਾਰੀ ਵਿਗਿਆਨ ਸਲਾਹ 'ਤੇ ਲਗਾਈ ਗਈ ਹੈ। AHPPC ਨੇ ਕਿਹਾ ਕਿ ਅੰਤਰਰਾਸ਼ਟਰੀ ਕੋਵਿਡ ਸਥਿਤੀ ਹਾਲੇ ਵੀ ਚਿੰਤਾਜਨਕ ਹੈ ਇਸ ਲਈ ਪਾਬੰਦੀ ਮਿਆਦ ਵਿਚ ਵਿਸਥਾਰ ਕੀਤਾ ਜਾਵੇ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਸਰਕਾਰ ਵੱਲੋਂ ਭਾਰਤ ਤੋਂ ਗਏ ਯਾਤਰੂਆਂ ਨੂੰ 'ਨਜ਼ਰਬੰਦੀ ਕੈਂਪ' 'ਚ ਰੱਖਣ 'ਤੇ ਵਿਚਾ

ਭਾਵੇਂਕਿ ਯਾਤਰਾ ਪਾਬੰਦੀ ਦੇ ਬਾਵਜੂਦ ਵੀ ਕੁਝ ਉਡਾਣਾਂ ਨੂੰ ਇਜਾਜ਼ਤ ਹੋਵੇਗੀ। ਇਸ ਵਿਚ ਨਿਊਜ਼ੀਲੈਂਡ ਜਿਹੇ ਦੇਸ਼ਾਂ ਨਾਲ ਕੀਤੇ ਗਏ 'ਟ੍ਰੈਵਲ ਬੱਬਲ' ਸ਼ਾਮਲ ਹਨ। ਦੂਜੇ ਪਾਸੇ ਪੈਸੀਫਿਕ ਆਈਲੈਂਡ, ਸਿੰਗਾਪੁਰ, ਜਾਪਾਨ, ਹਾਂਗਕਾਂਗ, ਦੱਖਣੀ ਕੋਰੀਆ ਅਤੇ ਤਾਇਵਾਨ ਦੇ ਨਾਲ ਵੀ ਆਸਟ੍ਰੇਲੀਆ ਯਾਤਰਾ 'ਟ੍ਰੈਵਲ ਬੱਬਲ' ਕਰਨ ਵਾਲਾ ਸੀ ਪਰ ਇਹਨਾ ਦੇਸ਼ਾਂ ਵਿਚ ਹਾਲ ਹੀ ਦੇ ਦਿਨਾਂ ਵਿਚ ਸਾਹਮਣੇ ਆਏ ਮਹਾਮਾਰੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਫਿਲਹਾਲ ਇਹ ਯੋਜਨਾ ਸਫਲ ਨਹੀਂ ਹੋ ਪਾਈ। ਇਹਨਾਂ ਵਿਚ ਕਈ ਦੇਸ਼ਾਂ ਵਿਚ ਹਾਲ ਹੀ ਦਿਨਾਂ ਵਿਚ ਕੋਵਿਡ-19 ਦੇ ਖਤਰਾਕ ਅਲਫਾ ਅਤੇ ਡੈਲਟਾ ਵੈਰੀਐਂਟ ਦੇਖਣ ਨੂੰ ਮਿਲੇ ਹਨ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਭਾਰਤੀ ਮੂਲ ਦੇ ਸ਼ਖਸ ਨੇ ਬਣਾਇਆ 'ਇੰਟਰਨੈੱਟ ਥਰਮਾਮੀਟਰ', ਸਕੂਲਾਂ 'ਚ ਕਰੇਗਾ ਬੱਚਿਆਂ ਦੀ ਜਾਂਚ

ਲੋਕਾਂ ਦੇ ਟੀਕਾਕਰਨ ਦੀ ਯੋਜਨਾ
ਆਸਟ੍ਰੇਲੀਆ ਵਿਚ ਇਸ ਗੱਲ ਦੀ ਚਰਚਾ ਹੈ ਕਿ ਸਰਕਾਰ ਪੂਰੀ ਤਰ੍ਹਾਂ ਟੀਕਾਕਰਨ ਕਰਵਾਏ ਆਸਟ੍ਰੇਲੀਆਈ ਨਾਗਰਿਕਾਂ ਲਈ ਇਕ ਪਾਇਲਟ ਪ੍ਰੋਗਰਾਮ ਚਲਾਉਣ ਵਾਲੀ ਹੈ। ਇਸ ਦਾ ਉਦੇਸ਼ ਅਗਸਤ ਤੋਂ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਦੇਣਾ ਹੈ। ਭਾਵੇਂਕਿ ਇਸ ਯੋਜਨਾ ਦੇ ਤਹਿਤ ਨਾਗਰਿਕਾਂ ਨੂੰ ਕੁਝ ਚੁਣੇ ਹੋਏ ਦੇਸ਼ਾਂ ਦੀ ਯਾਤਰਾ ਦੀ ਇਜਾਜ਼ਤ ਹੋਵੇਗੀ। ਇਸ ਵਿਚ ਘੱਟ ਖਤਰੇ ਵਾਲੇ ਡੈਸਟੀਨੇਸ਼ਨ ਸ਼ਾਮਲ ਹੋਣਗੇ। ਉੱਥੇ ਦੇਸ਼ ਪਰਤਣ 'ਤੇ ਇਹਨਾਂ ਨੂੰ ਕੋਵਿਡ-19 ਨੈਗੇਟਿਵ ਰਿਪੋਰਟ ਦਿਖਾਉਣੀ ਲਾਜ਼ਮੀ ਹੋਵੇਗੀ. ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਵਿਚ ਹੁਣ ਤੱਕ ਲੋਕਾਂ ਨੂੰ 52 ਲੱਖ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ।


author

Vandana

Content Editor

Related News