ਅਮਰੀਕਾ-ਇੰਗਲੈਂਡ ਤੋਂ ਬਾਅਦ ਹੁਣ ਆਸਟਰੇਲੀਆ ਵੀ ਕਰੇਗਾ ਇਹ ਕੰਮ

05/17/2017 2:37:24 PM

ਕੈਨਬਰਾ— ਆਸਟਰੇਲੀਆ ਸਰਕਾਰ ਵੀ ਕੌਮਾਂਤਰੀ ਉਡਾਣਾਂ ''ਚ ਯਾਤਰੀਆਂ ਨੂੰ ਲੈਪਟਾਪ ਨਾਲ ਰੱਖਣ ''ਤੇ ਰੋਕ ਲਾਉਣ ''ਤੇ ਵਿਚਾਰ ਕਰ ਰਹੀ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਟਰਨਬੁੱਲ ਨੇ ਸਥਾਨਕ ਮੀਡੀਆ ਨੂੰ ਕਿਹਾ, ''''ਅਸੀਂ ਇਸ ਮੁੱਦੇ ''ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਾਂ। ਅਸੀਂ ਪੂਰੀ ਦੁਨੀਆ ਤੋਂ ਮਿਲ ਰਹੀਆਂ ਸਾਰੀਆਂ ਜਾਣਕਾਰੀਆਂ ਅਤੇ ਸੁਝਾਵਾਂ ''ਤੇ ਸਲਾਹ-ਮਸ਼ਵਰਾ ਕਰ ਰਹੇ ਹਾਂ ਅਤੇ ਆਪਣੇ ਸਾਂਝੇਦਾਰਾਂ ਨਾਲ ਇਸ ਕੰਮ ''ਤੇ ਲੱਗੇ ਹੋਏ ਹਨ। 

ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਹੀ ਅਮਰੀਕਾ ਅਤੇ ਇੰਗਲੈਂਡ ਅੱਤਵਾਦੀ ਹਮਲਿਆਂ ਤੋਂ ਬਚਾਅ ਦੇ ਤੌਰ ''ਤੇ ਪਹਿਲਾਂ ਹੀ ਜਹਾਜ਼ਾਂ ਵਿਚ ਲੈਪਟਾਪ, ਟੈਬਲੇਟ ਅਤੇ ਹੋਰ ਬਿਜਲੀ ਯੰਤਰ ਲੈ ਕੇ ਜਾਣ ''ਤੇ ਰੋਕ ਲਾਈ ਹੋਈ ਹੈ। ਜਿਸ ਤੋਂ ਬਾਅਦ ਹੁਣ ਆਸਟਰੇਲੀਆ ਇਸ ਮੁੱਦੇ ''ਤੇ ਸਲਾਹ-ਮਸ਼ਵਰਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਟਰਨਬੁੱਲ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਇਸ ਸੰਬੰਧ ''ਚ ਰਸਮੀ ਐਲਾਨ ਕਰਨਗੇ। ਟਰਨਬੁੱਲ ਨੇ ਦੱਸਿਆ ਕਿ ਅਮਰੀਕਾ ਅਤੇ ਇੰਗਲੈਂਡ ਵਲੋਂ ਕੁਝ ਮੱਧ ਪੂਰਬੀ ਦੇਸ਼ਾਂ ਤੋਂ ਉਡਾਣਾਂ ''ਚ ਲੈਪਟਾਪ ਅਤੇ ਟੈਬਲੇਟ ''ਤੇ ਲਾਈ ਗਈ ਰੋਕ ਨੂੰ ਉਨ੍ਹਾਂ ਦੀ ਸਰਕਾਰ ਨੇ ਗੰਭੀਰਤਾ ਨਾਲ ਲਿਆ ਅਤੇ ਹੁਣ ਉਹ ਆਪਣੇ ਦੇਸ਼ ''ਚ ਵੀ ਇਸ ਰੋਕ ਬਾਰੇ ਸਲਾਹ-ਮਸ਼ਵਰਾ ਕਰ ਰਹੇ ਹਨ।


Tanu

News Editor

Related News