ਔਖੀ ਘੜੀ ''ਚ ਆਸਟ੍ਰੇਲੀਆ ਦੀ ਮਦਦ ਲਈ ਅੱਗੇ ਆਏ ਕੈਨੇਡੀਅਨ, ਹੋ ਰਹੀਆਂ ਸਿਫਤਾਂ

12/09/2019 11:08:25 AM

ਕੈਨਬਰਾ— ਆਸਟ੍ਰੇਲੀਆ ਦੇ ਜੰਗਲਾਂ 'ਚ ਪਿਛਲੇ ਤਕਰੀਬਨ ਡੇਢ ਮਹੀਨੇ ਤੋਂ ਭਿਆਨਕ ਅੱਗ ਲੱਗੀ ਹੈ। ਇਸ ਦਾ ਸਭ ਤੋਂ ਵਧੇਰੇ ਪ੍ਰਭਾਵ ਨਿਊ ਸਾਊਥ ਵੇਲਜ਼ ਅਤੇ ਸਿਡਨੀ ਦੇ ਜੰਗਲਾਂ 'ਤੇ ਪਿਆ ਹੈ। ਅਜਿਹੇ 'ਚ ਕੈਨੇਡਾ ਦੇ ਫਾਇਰ ਫਾਈਟਰਜ਼ ਆਪਣੀਆਂ ਕ੍ਰਿਸਮਿਸ ਦੀਆਂ ਛੁੱਟੀਆਂ ਨੂੰ ਛੱਡ ਕੇ ਮੰਗਲਵਾਰ ਨੂੰ ਸਿਡਨੀ ਪੁੱਜੇ। ਦੱਸਿਆ ਜਾ ਰਿਹਾ ਹੈ ਕਿ ਉਹ ਜਨਵਰੀ ਤਕ ਕੈਨੇਡਾ ਵਾਪਸ ਨਹੀਂ ਜਾਣਗੇ।
ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੇ ਜੰਗਲਾਂ 'ਚ ਇਸ ਸਮੇਂ 129 ਥਾਵਾਂ 'ਤੇ ਅੱਗ ਲੱਗੀ ਹੈ। ਇਨ੍ਹਾਂ 'ਚੋਂ 72 'ਤੇ ਕੰਟਰੋਲ ਨਹੀਂ ਪਾਇਆ ਜਾ ਸਕਿਆ। ਦੱਖਣੀ-ਪੂਰਬੀ ਆਸਟ੍ਰੇਲੀਆ ਇਸ ਸਮੇਂ ਆਪਣੇ ਸਭ ਤੋਂ ਖਰਾਬ ਸੋਕੇ ਦੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ 'ਚ ਅੱਗ ਵੀ ਲਗਾਤਾਰ ਵਧਦੀ ਜਾ ਰਹੀ ਹੈ। ਸੂਬੇ 'ਚ 6 ਐਮਰਜੈਂਸੀ ਵਾਰਨਿੰਗ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਇਸ ਦੇ ਇਲਾਵਾ ਕੁਈਨਜ਼ਲੈਂਡ 'ਚ ਵੀ ਫਾਇਰ ਫਾਈਟਰਜ਼ ਦੀ ਟੀਮ ਦਿਨ-ਰਾਤ ਅੱਗ ਬੁਝਾਉਣ 'ਚ ਲੱਗੀ ਹੈ। ਆਸਟ੍ਰੇਲੀਆ 'ਚ ਹੁਣ ਤਕ 2,83,000 ਹੈਕਟੇਅਰ ਜ਼ਮੀਨ ਅੱਗ ਦੀ ਲਪੇਟ 'ਚ ਆ ਚੁੱਕੀ ਹੈ। ਕੁੱਲ ਮਿਲਾ ਕੇ ਇਸ ਸਮੇਂ 2200 ਤੋਂ ਜ਼ਿਆਦਾ ਫਾਇਰ ਫਾਈਟਰਜ਼ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ 'ਚ ਦਿਨ-ਰਾਤ ਲੱਗੇ ਹਨ।
PunjabKesari

ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਤ ਵਿਭਾਗ ਦੇ ਮੰਤਰੀ ਨੇ ਕੀਤੀ ਸਿਫਤ—
ਕੈਨੇਡਾ 'ਚ ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਤ ਵਿਭਾਗ ਦੇ ਮੰਤਰੀ ਡਗ ਡੋਨਾਲਡਸਨ ਨੇ ਕਿਹਾ-ਫਾਇਰ ਫਾਈਟਰਜ਼ ਦਾ ਛੁੱਟੀਆਂ ਭੁਲਾ ਕੇ ਹਜ਼ਾਰਾਂ ਕਿਲੋਮੀਟਰ ਦੂਰ ਜਾਣਾ ਅਤੇ ਲੋਕਾਂ ਦੀ ਮਦਦ ਕਰਨਾ ਉਨ੍ਹਾਂ ਦਾ ਸਮਰਪਣ ਦਿਖਾਉਂਦਾ ਹੈ। ਆਸਟ੍ਰੇਲੀਆ ਜਾਣ ਵਾਲੇ 21 'ਚੋਂ 7 ਫਾਇਰ ਫਾਈਟਰਜ਼ ਬ੍ਰਿਟਿਸ਼ ਕੋਲੰਬੀਆ ਵਾਈਲਡਲਾਈਫ ਸਰਵਿਸ 'ਚ ਹਾਈ ਟਰੇਂਡ ਸੁਪਰਵਾਈਜ਼ਰ ਹਨ। ਉੱਥੇ ਹੀ ਹੋਰ ਫਾਇਰ ਫਾਈਟਰਜ਼ ਅਲਬਰਟਾ, ਓਂਟਾਰੀਓ ਅਤੇ ਕੈਨੇਡਾ ਨੈਸ਼ਨਲ ਪਾਰਕ ਸਰਵਿਸ ਦੇ ਹਨ।
ਆਸਟ੍ਰੇਲੀਆ ਤੇ ਕੈਨੇਡਾ ਦੇ ਫਾਇਰ ਫਾਈਟਰਜ਼ ਪਹਿਲਾਂ ਵੀ ਇਕ-ਦੂਜੇ ਦੀ ਮਦਦ ਲਈ ਪੁੱਜਦੇ ਰਹਿੰਦੇ ਹਨ। 2015 ਤੋਂ ਬਾਅਦ ਕੈਨੇਡਾ ਹੁਣ ਤਕ ਆਸਟ੍ਰੇਲੀਆ ਤੋਂ 4 ਵਾਰ ਫਾਇਰ ਫਾਈਟਰਜ਼ ਦੀ ਮਦਦ ਸੱਦ ਚੁੱਕਾ ਹੈ। 2017 'ਚ ਤਕਰੀਬਨ 200 ਆਸਟ੍ਰੇਲੀਆਈ ਫਾਇਰ ਫਾਈਟਰਜ਼ ਕੈਨੇਡਾ ਦੇ ਜੰਗਲਾਂ 'ਚ ਲੱਗੀ ਅੱਗ ਦਾ ਸਾਹਮਣਾ ਕਰਨ ਉੱਤਰੇ ਸਨ।


Related News