ਆਸਟ੍ਰੇਲੀਆ : ਸਿਡਨੀ ਦੇ ਘਰ 'ਚ ਛਾਪੇਮਾਰੀ, ਵੱਡੀ ਮਾਤਰਾ 'ਚ ਨਸ਼ੀਲੀਆਂ ਦਵਾਈਆਂ ਜ਼ਬਤ

Thursday, Jun 29, 2023 - 11:19 AM (IST)

ਆਸਟ੍ਰੇਲੀਆ : ਸਿਡਨੀ ਦੇ ਘਰ 'ਚ ਛਾਪੇਮਾਰੀ, ਵੱਡੀ ਮਾਤਰਾ 'ਚ ਨਸ਼ੀਲੀਆਂ ਦਵਾਈਆਂ ਜ਼ਬਤ

ਸਿਡਨੀ- ਆਸਟ੍ਰੇਲੀਆ ਵਿਖੇ ਕੋਕੀਨ ਸਪਲਾਈ ਦੀ ਪੁਲਸ ਜਾਂਚ ਦੌਰਾਨ ਪੱਛਮੀ ਸਿਡਨੀ ਦੇ ਇੱਕ ਘਰ ਤੋਂ 275,000 ਡਾਲਰ ਤੋਂ ਵੱਧ ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ। ਪੁਲਸ ਨੇ ਕੌਨਕੋਰਡ ਵੈਸਟ ਵਿੱਚ ਇਕ ਘਰ ਦੀ ਤਲਾਸ਼ੀ ਲਈ ਸੀ। ਅਧਿਕਾਰੀਆਂ ਨੇ 552.9 ਗ੍ਰਾਮ ਕੋਕੀਨ, ਡਾਇਜ਼ੇਪਾਮ ਦੀਆਂ ਗੋਲੀਆਂ, ਅਲਪਰਾਜ਼ੋਲਮ ਗੋਲੀਆਂ, 2.2 ਗ੍ਰਾਮ ਮੈਥਾਈਲੈਂਫੇਟਾਮਾਈਨ, 22.49 ਕਿਲੋ 1, 4 ਬਿਊਟਾਨੇਡੀਓਲ, 360 ਗ੍ਰਾਮ ਸ਼ੱਕੀ ਸਾਈਲੋਸੀਬਿਨ, 7.28 ਕਿਲੋ ਬੈਂਜੋਕੇਨ, 51 ਗ੍ਰਾਮ 1900 ਡਾਲਰ ਦੀ ਨਸ਼ੀਲੇ ਪਦਾਰਥ, 19,310 ਡਾਲਰ ਕੈਸ਼ ਅਤੇ ਨਸ਼ੀਲੇ ਪਦਾਰਥ ਤਿਆਰ ਕਰਨ ਦੇ ਉਪਕਰਨ ਬਰਾਮਦ ਕੀਤੇ।

ਪੜ੍ਹੋ ਇਹ ਅਹਿਮ ਖ਼ਬਰ-ਫਿਲੀਪੀਨਜ਼: ਨੌਕਰੀ ਲਈ ਸਾਈਬਰ ਕ੍ਰਾਈਮ ਗਿਰੋਹ ਦੇ ਜਾਲ 'ਚ ਫਸੇ 2700 ਕਾਮੇ ਕਰਾਏ ਗਏ ਰਿਹਾਅ

ਪੁਲਸ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਅੰਦਾਜ਼ਨ ਸੰਭਾਵੀ ਬਾਜ਼ਾਰੀ ਕੀਮਤ 275,000 ਡਾਲਰ ਤੋਂ ਵੱਧ ਹੈ। ਇੱਕ 29 ਸਾਲਾ ਵਿਅਕਤੀ ਨੂੰ ਜਾਇਦਾਦ 'ਤੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਬੁਰਵੁੱਡ ਪੁਲਸ ਸਟੇਸ਼ਨ ਲਿਜਾਇਆ ਗਿਆ, ਜਿੱਥੇ ਉਸ 'ਤੇ ਪਾਬੰਦੀਸ਼ੁਦਾ ਡਰੱਗ ਵਪਾਰਕ ਮਾਤਰਾ ਦੀ ਸਪਲਾਈ, ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਰੱਖਣ ਦੇ ਦੋ ਮਾਮਲੇ ਅਤੇ ਅਪਰਾਧ ਦੀ ਕਮਾਈ ਰੱਖਣ ਦੇ ਦੋਸ਼ ਲਗਾਏ ਗਏ। ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਕੁੁਮੈਂਟ ਕਰ ਦਿਓ ਰਾਏ।


author

Vandana

Content Editor

Related News