ਆਸਟ੍ਰੇਲੀਆ ''ਚ ਤੇਜ਼ੀ ਨਾਲ ਫੈਲੀ ਜੰਗਲੀ ਅੱਗ, ਐਮਰਜੈਂਸੀ ਦਾ ਐਲਾਨ

Monday, Nov 11, 2019 - 10:31 AM (IST)

ਆਸਟ੍ਰੇਲੀਆ ''ਚ ਤੇਜ਼ੀ ਨਾਲ ਫੈਲੀ ਜੰਗਲੀ ਅੱਗ, ਐਮਰਜੈਂਸੀ ਦਾ ਐਲਾਨ

ਸਿਡਨੀ (ਭਾਸ਼ਾ): ਆਸਟ੍ਰੇਲੀਆ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਸੂਬੇ ਵਿਚ ਸੋਮਵਾਰ ਨੂੰ ਜੰਗਲੀ ਅੱਗ ਤੇਜ਼ੀ ਨਾਲ ਫੈਲਣ ਕਾਰਨ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ। ਆਸਟ੍ਰੇਲੀਆ ਦੇ ਪੂਰਬੀ ਤੱਟ 'ਤੇ ਜੰਗਲਾਂ ਵਿਚ ਲੱਗੀ ਅੱਗ ਦੀ ਚਪੇਟ ਵਿਚ ਆਉਣ ਨਾਲ 3 ਲੋਕਾਂ ਦੀ ਮੌਤ ਹੋਣ ਅਤੇ 150 ਤੋਂ ਵੱਧ ਘਰਾਂ ਦੇ ਨਸ਼ਟ ਹੋਣ ਦੇ ਬਾਅਦ ਇਹ ਐਲਾਨ ਕੀਤਾ ਗਿਆ। ਨਿਊ ਸਾਊਥ ਵੇਲਜ਼ ਸੂਬੇ ਦੇ ਐਮਰਜੈਂਸੀ ਸੇਵਾ ਮੰਤਰੀ ਡੇਵਿਡ ਇਲੀਅਟ ਨੇ ਕਿਹਾ ਕਿ ਸਥਾਨਕ ਵਸਨੀਕ ਅਜਿਹੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ ਜੋ ਹੁਣ ਤੱਕ ਦੀ ਸਭ ਤੋਂ ਖਤਰਨਾਕ ਅੱਗ ਵਿਚ ਤਬਦੀਲ ਹੋ ਸਕਦੀ ਹੈ। 

PunjabKesari

ਆਸਟ੍ਰੇਲੀਆ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਸੂਬੇ ਨਿਊ ਸਾਊਥ ਵੇਲਜ਼ ਵਿਚ ਤੇਜ਼ ਹਵਾਵਾਂ ਦੇ ਕਾਰਨ ਅੱਗ ਫੈਲ ਗਈ। ਨਿਊ ਸਾਊਥ ਵੇਲਜ਼ ਦੀ ਨੇਤਾ ਗਲੈਂਡੀਸ ਬੇਰੇਜਿਕਲਯਨ ਨੇ ਸਿਡਨੀ ਵਿਚ ਕਿਹਾ,''ਵਿਨਾਸ਼ਕਾਰੀ ਮੌਸਮ ਦਾ ਮਤਲਬ ਹੈ ਕਿ ਚੀਜ਼ਾਂ ਤੇਜ਼ੀ ਨਾਲ ਬਦਲ ਸਕਦੀਆਂ ਹਨ।'' ਗੌਰਤਲਬ ਹੈ ਕਿ ਹਫਤੇ ਭਰ ਦੇ ਐਮਰਜੈਂਸੀ ਦੇ ਐਲਾਨ ਨਾਲ ਪੇਂਡੂ ਫਾਇਰ ਸਰਵਿਸ ਨੂੰ ਕਿਸੇ ਵੀ ਸਰਕਾਰੀ ਏਜੰਸੀ ਨੂੰ ਕਿਸੇ ਵੀ ਕੰਮ ਨੂੰ ਕਰਨ ਜਾਂ ਕਰਨ ਤੋਂ ਰੋਕਣ ਦਾ ਨਿਰਦੇਸ਼ ਦੇਣ ਦਾ ਅਧਿਕਾਰ ਮਿਲ ਜਾਂਦਾ ਹੈ।


author

Vandana

Content Editor

Related News