ਆਸਟ੍ਰੇਲੀਆ ‘ਚ ਉਬਰ ਡਰਾਈਵਰਾਂ ਨੂੰ ''ਮੁਲਾਜ਼ਮ'' ਵਜੋਂ ਮਾਨਤਾ ਦੇਣ ਦੀ ਮੰਗ

03/21/2021 12:49:33 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਅਨ ਟ੍ਰੇਡ ਯੂਨੀਅਨਾਂ ਵੱਲੋਂ ਸਰਕਾਰ ਤੋਂ ਸਥਾਨਕ ਉਬਰ ਡਰਾਈਵਰਾਂ ਨੂੰ ਬਿਟ੍ਰੇਨ ਵਾਂਗ 'ਮੁਲਾਜ਼ਮ' ਵਜੋਂ ਸ਼੍ਰੇਣੀਬੱਧ ਕਰਨ ਦੀ ਮੰਗ ਅਤੇ ਬਣਦੇ ਸੁਧਾਰਾਂ ਨੂੰ ਜਲਦ ਅੱਗੇ ਵਧਾਉਣ ਲਈ ਕਿਹਾ ਗਿਆ ਹੈ। ਗੌਰਤਲਬ ਹੈ ਕਿ ਉਬਰ ਖਿਲਾਫ ਸੁਪਰੀਮ ਕੋਰਟ ਵੱਲੋਂ ਫਰਵਰੀ ਵਿੱਚ ਫ਼ੈਸਲੇ ਆਉਣ ਤੋਂ ਬਾਅਦ ਯੂਕੇ ਦੇ ਤਕਰੀਬਨ 70,000 ਉਬਰ ਡਰਾਈਵਰਾਂ ਨੂੰ ਸਥਾਈ ਮੁਲਾਜ਼ਮਾਂ ਵਾਲੇ ਅਧਿਕਾਰ ਪ੍ਰਾਪਤ ਹੋ ਗਏ ਹਨ। ਇਸ ਇਤਿਹਾਸਕ ਫ਼ੈਸਲੇ ਨਾਲ ਹੁਣ ਡਰਾਈਵਰ ਘੱਟੋ ਘੱਟ ਉਜਰਤ, ਛੁੱਟੀਆਂ ਅਤੇ ਪੈਨਸ਼ਨ ਲੈਣ ਦੇ ਯੋਗ ਹੋ ਸਕਣਗੇ।

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ : ਭਾਰੀ ਬਾਰਿਸ਼ ਨੇ ਸਿਡਨੀ 'ਚ ਲਿਆਂਦਾ ਹੜ੍ਹ, ਪਾਣੀ ਨਾਲ ਭਰੀਆਂ ਗਲੀਆਂ (ਤਸਵੀਰਾਂ)

ਬ੍ਰਿਟੇਨ ਦੀ ਸੁਪਰੀਮ ਕੋਰਟ ਨੇ ਉਬਰ ਦੀ ਦਲੀਲ ਨੂੰ ਖਾਰਿਜ ਕਰਦਿਆਂ ਕਿਹਾ ਹੈ ਕਿ ਸੰਬੰਧਿਤ ਡਰਾਈਵਰ ‘ਕਰਮਚਾਰੀ’ ਹਨ ਨਾ ਕਿ ਸਵੈ-ਰੋਜ਼ਗਾਰੀ। ਆਸਟ੍ਰੇਲੀਅਨ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਦਾ ਮੰਨਣਾ ਹੈ ਕਿ ਇਹ ਉਬਰ ਅਤੇ ਇਸ ਵਰਗੀਆਂ ਹੋਰ ਕੰਪਨੀਆਂ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਹੈ ਅਤੇ ਸੰਘੀ ਸਰਕਾਰ ਨੂੰ ਉਬਰ ਕੰਪਨੀ ‘ਤੇ ਨਿਰਭਰ ਨਾ ਹੋਕੇ ਅਧਿਕਾਰ ਸ਼ਕਤੀ ਆਪਣੇ ਕੋਲ ਸੀਮਤ ਰੱਖਣੀ ਚਾਹੀਦੀ ਹੈ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਪਾਕਿ ਨੇ 23 ਮਾਰਚ ਤੋਂ 12 ਦੇਸ਼ਾਂ ਦੀਆਂ ਉਡਾਣਾਂ 'ਤੇ ਲਗਾਈ ਪਾਬੰਦੀ

ਉੱਧਰ ਉਬਰ ਆਸਟ੍ਰੇਲੀਆ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਇਸ ਮੁੱਦੇ 'ਤੇ ਸਰਕਾਰ ਨਾਲ ਸਹਿਯੋਗ ਕਰੇਗੀ ਤਾਂ ਕਿ ਇਸ ਮਸਲੇ ਦਾ ਕੋਈ ਸਥਾਈ ਹੱਲ ਕਢਿਆ ਜਾ ਸਕੇ। ਰਾਈਡ ਸ਼ੇਅਰ ਡਰਾਈਵਰਜ਼ ਐਸੋਸੀਏਸ਼ਨ ਦੇ ਸੈਕਟਰੀ ਲੈਸ ਜਾਨਸਨ ਨੇ ਕਿਹਾ ਕਿ ਉਹ ਡਰਾਈਵਰਾਂ ਲਈ ‘ਨਿਰਪੱਖ ਅਤੇ ਟਿਕਾਊ ਰੋਜਗਾਰ ਦਾ ਕਰਾਰ’ ਜ਼ਰੂਰ ਚਾਹੁੰਦੇ ਹਨ ਪਰ ਇਸ ਨਾਲ ਗੱਲ ਇਸ ਪੇਸ਼ੇ ਨਾਲ ਜੁੜੀ ਆਪਣੀ ਮਰਜ਼ੀ ਨਾਲ਼ ਕੰਮ ਕਰਨ ਦੀ ਆਜ਼ਾਦੀ ਦਾ ਖ਼ਾਤਮਾ ਹੋ ਜਾਵੇਗਾ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News