ਵਿਕਟੋਰੀਆ ''ਚ ਕੋਰੋਨਾ ਪਾਬੰਦੀਆਂ ''ਚ ਢਿੱਲ, ਪੀ.ਐੱਮ. ਮੌਰੀਸਨ ਨੇ ਕੀਤਾ ਸਵਾਗਤ

Monday, Oct 19, 2020 - 06:13 PM (IST)

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸੋਮਵਾਰ ਨੂੰ ਦੇਸ਼ ਵਿਚ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਾਜ ਵਿਕਟੋਰੀਆ ਵਿਚ ਸਖਤ ਕੋਵਿਡ-19 ਪਾਬੰਦੀਆਂ ਵਿਚ ਢਿੱਲ ਦੇਣ ਦਾ ਸਵਾਗਤ ਕੀਤਾ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਐਤਵਾਰ ਨੂੰ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਘੋਸ਼ਣਾ ਕੀਤੀ ਸੀ ਕਿ ਮੈਲਬੌਰਨ ਦੇ ਵਸਨੀਕਾਂ ਉੱਤੇ ਲਗਾਈ ਗਈ 5 ਕਿਲੋਮੀਟਰ ਦੀ ਯਾਤਰਾ ਦਾ ਘੇਰਾ ਸੋਮਵਾਰ ਤੋਂ 25 ਕਿਲੋਮੀਟਰ ਤੱਕ ਵਧਾ ਦਿੱਤਾ ਜਾਵੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਕਸਰਤ ਕਰਨ ਲਈ ਦੋ ਘੰਟੇ ਦੀ ਸਮਾਂ ਸੀਮਾ ਨੂੰ ਖਤਮ ਕਰ ਦਿੱਤਾ ਜਾਵੇਗਾ ਅਤੇ 10 ਲੋਕਾਂ ਦੇ ਸਮੂਹਾਂ ਨੂੰ ਬਾਹਰ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਇਸ ਘੋਸ਼ਣਾ ਦੇ ਜਵਾਬ ਵਿਚ, ਮੌਰੀਸਨ, ਸਿਹਤ ਮੰਤਰੀ ਗ੍ਰੇਗ ਹੰਟ ਅਤੇ ਖਜ਼ਾਨਚੀ ਜੋਸ਼ ਫ੍ਰਾਈਡਨਬਰਗ ਨੇ ਕਿਹਾ ਕਿ ਉਹ ਵਿਕਟੋਰੀਆ ਵਿਚ ਕੋਵਿਡ-19 ਮਾਮਲਿਆਂ ਵਿਚ ਲਗਾਤਾਰ ਗਿਰਾਵਟ ਦਾ ਸਵਾਗਤ ਕਰਦੇ ਹਨ। ਉਨ੍ਹਾਂ ਨੇ ਇਕ ਸਾਂਝੇ ਬਿਆਨ ਵਿਚ ਕਿਹਾ, “ਵਿਕਟੋਰੀਆ ਲਈ ਇਹ ਬਹੁਤ ਚੁਣੌਤੀ ਭਰਪੂਰ ਸਮਾਂ ਰਿਹਾ।'' ਉਹਨਾਂ ਮੁਤਾਬਕ,“ਅਸੀਂ ਸਮਝਦੇ ਹਾਂ ਕਿ ਹੁਣ ਲੋਕ 25 ਕਿਲੋਮੀਟਰ ਦੀ ਯਾਤਰਾ ਕਰਨ ਵਿਚ ਸਮਰੱਥ ਹਨ। ਬਾਹਰ ਵਧੇਰੇ ਸਮਾਂ ਬਤੀਤ ਕਰਨਾ, ਹੇਅਰ ਡ੍ਰੈਸਰ ਕੋਲ ਜਾਣਾ ਅਤੇ ਬਹੁਤ ਸਾਰੀਆਂ ਬਾਹਰੀ ਗਤੀਵਿਧੀਆਂ ਕਰਨ ਦੀ ਵਧੇਰੇ ਆਜ਼ਾਦੀ ਕਮਿਊਨਿਟੀ ਦੀ ਆਰਥਿਕ ਅਤੇ ਸਮਾਜਿਕ ਭਲਾਈ ਲਈ ਮਹੱਤਵਪੂਰਣ ਹੋਵੇਗੀ।''

ਪੜ੍ਹੋ ਇਹ ਅਹਿਮ ਖਬਰ- ਇਮਰਾਨ ਅਯੋਗ ਤੇ ਅਗਿਆਨੀ, ਲੋਕਾਂ ਨੂੰ ਦਿੱਤਾ ਧੋਖਾ : ਪੀ.ਡੀ.ਐੱਮ.

ਬਿਆਨ ਵਿਚ ਕਿਹਾ ਗਿਆ ਹੈ, “ਜਿਵੇਂ ਕਿ ਅਸੀਂ ਉਸ ਸਮੇਂ ਕਿਹਾ ਸੀ, ਇਹ ਅਫ਼ਸੋਸ ਦੀ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਸਖਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ। ਇਹ ਵਿਕਟੋਰੀਅਨਾਂ ਨੂੰ ਕ੍ਰੈਡਿਟ ਹੈ ਕਿ ਉਹ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਵਿਚ ਕਾਮਯਾਬ ਰਹੇ ਹਨ ਅਤੇ ਅਸੀਂ ਉਨ੍ਹਾਂ ਦੀ ਵਚਨਬੱਧਤਾ ਲਈ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਹਾਂ।” ਉਨ੍ਹਾਂ ਨੇ ਪ੍ਰਚੂਨ ਅਤੇ ਪ੍ਰਾਹੁਣਚਾਰੀ ਦੇ ਖੇਤਰਾਂ ਨੂੰ ਬੰਦ ਕਰਨ ਲਈ ਪਾਬੰਦੀਆਂ ਰੱਖਣ ਦੀ ਆਪਣੀ ਅਪੀਲ ਨੂੰ ਵੀ ਨਵੀਨੀਕਰਣ ਕੀਤਾ। ਬਿਆਨ ਵਿਚ ਕਿਹਾ ਗਿਆ ਹੈ,"ਵਿਕਟੋਰੀਆ ਦੀ ਤਿੰਨ ਦਿਨਾਂ ਰੋਲਿੰਗ ਔਸਤ ਹੁਣ ਪ੍ਰਤੀ ਦਿਨ ਦੋ ਮਾਮਲਿਆਂ ਤੋਂ ਹੇਠਾਂ ਹੈ।" ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਵਿਚ ਕੋਵਿਡ-19 ਦੇ 27,391 ਮਾਮਲੇ ਅਤੇ 904 ਮੌਤਾਂ ਹੋਈਆਂ, ਜਿਹਨਾਂ ਵਿਚੋਂ ਵਿਕਟੋਰੀਆ ਵਿਚ 20,315 ਮਾਮਲੇ ਅਤੇ 816 ਮੌਤਾਂ ਹੋਈਆਂ।


Vandana

Content Editor

Related News