ਆਸਟ੍ਰੇਲੀਆ : ਸੜਕ ਹਾਦਸੇ ''ਚ ਬਜ਼ੁਰਗ ਵਿਅਕਤੀ ਦੀ ਮੌਤ

02/04/2019 11:57:15 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਉੱਤਰ-ਪੱਛਮ ਵਿਚ ਐਤਵਾਰ ਨੂੰ ਇਕ ਵਿਅਕਤੀ ਬੱਸ ਦੀ ਚਪੇਟ ਵਿਚ ਆ ਗਿਆ। ਟੱਕਰ ਮਗਰੋਂ ਬਜ਼ੁਰਗ ਵਿਅਕਤੀ ਬੇਹੋਸ਼ ਹੋ ਗਿਆ। ਹਾਦਸੇ ਮਗਰੋਂ ਐਮਰਜੈਂਸੀ ਸੇਵਾਵਾਂ ਨੂੰ ਕਾਰਲਿੰਗਫੋਰਡ ਵਿਚ ਕੋਲਮੈਨ ਐਵੀਨਿਊ ਅਤੇ ਪੇਨਾਂਟ ਹਿੱਲਜ਼ ਰੋਡ ਦੇ ਚੌਰਾਹੇ 'ਤੇ ਬੁਲਾਇਆ ਗਿਆ। 

PunjabKesari

ਮੌਕੇ 'ਤੇ ਪਹੁੰਚੇ ਨਿਊ ਸਾਊਥ ਵੇਲਜ਼ ਦੇ ਪੈਰਾ ਮੈਡੀਕਲ ਅਧਿਕਾਰੀਆਂ ਅਤੇ ਪੁਲਸ ਨੇ 70 ਸਾਲਾ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ। ਪੁਲਸ ਮੁਤਾਬਕ ਜਾਂਚ ਵਿਚ ਪਤਾ ਚੱਲਿਆ ਹੈ ਕਿ ਸੜਕ ਪਾਰ ਕਰਦੇ ਸਮੇਂ ਬਜ਼ੁਰਗ ਵਿਅਕਤੀ ਬੱਸ ਨਾਲ ਟਕਰਾ ਗਿਆ ਸੀ। 

PunjabKesari

ਪੁਲਸ ਨੇ ਮੌਕੇ 'ਤੇ ਹਾਦਸੇ ਵਾਲੀ ਜਗ੍ਹਾ ਦੀ ਘੇਰਾਬੰਦੀ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਟੱਕਰ ਦੌਰਾਨ ਬੱਸ ਦੇ 37 ਸਾਲਾ ਡਰਾਈਵਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਜ਼ਰੂਰੀ ਟੈਸਟਾਂ ਲਈ ਉਸ ਨੂੰ ਵੈਸਟਮੀਡ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਇਸ ਮਾਮਲੇ ਵਿਚ ਜਨਤਕ ਮਦਦ ਦੀ ਅਪੀਲ ਕੀਤੀ ਹੈ।


Vandana

Content Editor

Related News