ਆਸਟ੍ਰੇਲੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਦੇਵੇਗਾ ਕੋਰੋਨਾ ਪਾਬੰਦੀਆਂ ''ਚ ਢਿੱਲ

Wednesday, Jun 16, 2021 - 06:35 PM (IST)

ਆਸਟ੍ਰੇਲੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਦੇਵੇਗਾ ਕੋਰੋਨਾ ਪਾਬੰਦੀਆਂ ''ਚ ਢਿੱਲ

ਸਿਡਨੀ (ਭਾਸ਼ਾ): ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੈਲਬੌਰਨ ਵਿਚ ਕੋਵਿਡ ਮਾਮਲਿਆਂ ਵਿਚ ਭਾਰੀ ਵਾਧਾ ਹੋਣ ਦੇ ਬਾਵਜੂਦ ਵੀਰਵਾਰ ਅੱਧੀ ਰਾਤ ਤੋਂ ਪਾਬੰਦੀਆਂ ਵਿਚ ਹੋਰ ਢਿੱਲ ਦਿੱਤੀ ਜਾਵੇਗੀ। ਸਮਾਚਾਰ ਏਜੰਸ਼ੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਵਿਕਟੋਰੀਆ ਦੇ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਅੱਧੀ ਰਾਤ ਤੱਕ 24 ਘੰਟਿਆਂ ਵਿਚ ਸਥਾਨਕ ਪੱਧਰ 'ਤੇ ਪੰਜ ਨਵੇਂ ਕੇਸ ਦਰਜ ਕੀਤੇ, ਜਿਨ੍ਹਾਂ ਨਾਲ ਐਕਟਿਵ ਮਾਮਲਿਆਂ ਦੀ ਗਿਣਤੀ 55 ਹੋ ਗਈ।

ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਨਵੇਂ ਕੇਸ ਅੰਦਰੂਨੀ ਮੈਲਬੌਰਨ ਵਿਚ ਸਾਊਥਬੈਂਕ ਅਪਾਰਟਮੈਂਟ ਕੰਪਲੈਕਸ ਵਿਚ ਜਾਣੇ ਜਾਂਦੇ ਪ੍ਰਕੋਪ ਨਾਲ ਜੁੜੇ ਸਨ।ਰਾਜ ਅਥਾਰਟੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਵਿਕਟੋਰੀਆ ਵਿਚ 25 ਕਿਲੋਮੀਟਰ ਦੀ ਯਾਤਰਾ ਸੀਮਾ ਨੂੰ ਹਟਾ ਦਿੱਤਾ ਜਾਵੇਗਾ, ਜਿਸ ਨਾਲ ਮੈਟਰੋਪੋਲੀਟਨ ਮੈਲਬੌਰਨ ਅਤੇ ਖੇਤਰੀ ਵਿਕਟੋਰੀਆ ਵਿਚਾਲੇ ਯਾਤਰਾ ਸ਼ੁਰੂ ਹੋ ਜਾਵੇਗੀ। ਲਾਜ਼ਮੀ ਮਾਸਕ ਸਿਰਫ ਘਰ ਦੇ ਅੰਦਰ ਹੀ ਲਾਗੂ ਹੋਣਗੇ। 

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਦੀ ਸਰਵਉੱਚ ਅਦਾਲਤ ਨੇ ਵਿਦੇਸ਼ੀ ਦਖਲਅੰਦਾਜ਼ੀ ਕਾਨੂੰਨ ਨੂੰ ਰੱਖਿਆ ਬਰਕਰਾਰ

ਪ੍ਰੈਸ ਕਾਨਫਰੰਸ ਦੌਰਾਨ ਕਾਰਜਕਾਰੀ ਪ੍ਰੀਮੀਅਰ ਜੇਮਜ਼ ਮਰਲਿਨੋ ਨੇ ਕਿਹਾ,“ਦੂਰੀ ਨੇ ਸਾਨੂੰ ਅਲੱਗ ਰੱਖਿਆ ਹੈ ਪਰ ਸਾਨੂੰ ਸੁਰੱਖਿਅਤ ਰੱਖਿਆ ਅਤੇ ਜਾਨਾਂ ਬਚਾਈਆਂ ਹਨ।” ਮੌਜੂਦਾ ਸਮੇਂ ਵਿਕਟੋਰੀਆ ਨੇ ਆਪਣੇ ਟੀਕਾਕਰਣ ਅਤੇ ਟੈਸਟਿੰਗ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਂਦੇ ਹੋਏ 15 ਜੂਨ ਨੂੰ 17,538 ਟੈਸਟ ਪੂਰੇ ਕੀਤੇ ਅਤੇ 14,870 ਟੀਕੇ ਦੀਆਂ ਖੁਰਾਕਾਂ ਲਗਾਈਆਂ, ਜਿਸ ਨਾਲ ਵਿਕਟੋਰੀਆ ਦੇ ਟੀਕੇ ਲਗਾਉਣ ਦੀ ਕੁੱਲ ਸੰਖਿਆ 831,856 ਹੋ ਗਈ।


author

Vandana

Content Editor

Related News