ਆਸਟ੍ਰੇਲੀਆ ''ਚ 6 ਕਿਲੋਗ੍ਰਾਮ ਵਜ਼ਨੀ ਬੱਚੀ ਦਾ ਜਨਮ, ਡਾਕਟਰ ਵੀ ਹੈਰਾਨ

10/13/2019 4:13:40 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਸਥਿਤ ਵਾਲੋਗੋਂਗ ਹਸਪਤਾਲ ਵਿਚ 27 ਸਾਲ ਦੀ ਇਮਾ ਮਿਲਰ ਨੇ ਸੋਮਵਾਰ ਨੂੰ 5.88 ਕਿਲੋਗ੍ਰਾਮ ਵਜ਼ਨੀ ਬੱਚੀ ਨੂੰ ਜਨਮ ਦਿੱਤਾ। ਆਸਟ੍ਰੇਲੀਆ ਵਿਚ ਜ਼ਿਆਦਾਤਰ ਨਵਜੰਮੇ ਬੱਚੇ ਦਾ ਔਸਤ ਵਜ਼ਨ 3.3 ਕਿਲੋਗ੍ਰਾਮ ਹੁੰਦਾ ਹੈ ਪਰ ਬੇਬੀ ਰੇਮੀ ਮਿਲਰ ਦਾ ਵਜ਼ਨ ਇਸ ਨਾਲੋਂ ਦੁੱਗਣਾ ਹੈ। ਇਸ ਕਾਰਨ ਬੱਚੀ ਨੂੰ 'ਬੇਬੀ ਸੂਮੋ ਰੈਸਲਰ' ਕਿਹਾ ਜਾ ਰਿਹਾ ਹੈ। ਸੀਜੇਰੀਅਨ ਆਪਰੇਸ਼ਨ ਦੇ ਬਾਅਦ ਬੱਚੀ ਦਾ ਵਜ਼ਨ ਨੂੰ ਦੇਖ ਕੇ ਹਸਪਤਾਲ ਸਟਾਫ ਅਤੇ ਮਾਂ ਸਾਰੇ ਹੈਰਾਨ ਸਨ। 

ਪਿਤਾ ਡੈਨੀਅਲ ਨੇ ਦੱਸਿਆ ਕਿ ਇਮਾ ਨੇ ਰੇਮੀ ਨੂੰ 38 ਹਫਤੇ ਅਤੇ ਦੋ ਦਿਨ ਦੀ ਗਰਭ ਅਵਸਥਾ ਦੇ ਬਾਅਦ ਜਨਮ ਦਿੱਤਾ। ਜੋੜੇ ਨੇ ਕਿਹਾ,''ਉਹ ਜਾਣਦੇ ਸਨ ਕਿ ਗਰਭ ਅਵਸਥਾ ਦੌਰਾਨ ਮਾਂ ਨੂੰ ਡਾਇਬੀਟੀਜ਼ ਹੈ। ਇਸ ਕਾਰਨ ਬੱਚੇ ਦਾ ਵਜ਼ਨ ਸਧਾਰਨ ਨਾਲੋਂ ਜ਼ਿਆਦਾ ਹੋਵੇਗਾ ਪਰ ਰੇਮੀ ਦੇ ਵਜ਼ਨ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।'' 27 ਸਾਲਾ ਦੀ ਇਮਾ ਨੇ ਦੱਸਿਆ ਕਿ 35ਵੇਂ ਹਫਤੇ ਵਿਚ ਜਦੋਂ ਅਲਟਰਾਸਾਊਂਡ ਕਰਵਾਇਆ ਸੀ ਉਦੋਂ ਬੱਚੀ ਦਾ ਵਜ਼ਨ ਕਰੀਬ 4 ਕਿਲੋਗ੍ਰਾਮ ਸੀ । ਉਦੋਂ ਤੋਂ ਉਹ ਸਧਾਰਨ ਨਾਲੋਂ ਜ਼ਿਆਦਾ ਵਜ਼ਨੀ ਬੱਚੇ ਨੂੰ ਜਨਮ ਦੇਣ ਲਈ ਤਿਆਰ ਸੀ। 

PunjabKesari

ਪਿਤਾ ਡੈਨੀਅਲ ਨੇ ਕਿਹਾ,''ਅਜਿਹਾ ਨਹੀਂ ਹੈ ਕਿ ਸਾਡੀ ਤੀਜੀ ਔਲਾਦ ਇੰਨੇ ਵਜ਼ਨ ਨਾਲ ਪੈਦਾ ਹੋਈ ਹੈ। ਇਸ ਤੋਂ ਪਹਿਲਾਂ ਜਨਮ ਸਮੇਂ 2 ਸਾਲਾ ਬੇਟੀ ਵਿਲੋਵ 5.5 ਕਿਲੋਗ੍ਰਾਮ ਅਤੇ 4 ਸਾਲਾ ਬੇਟੇ ਏਸ਼ ਦਾ ਵਜ਼ਨ 3.8 ਕਿਲੋਗ੍ਰਾਮ ਸੀ।''

ਹਸਪਤਾਲ ਸਟਾਫ ਨੇ ਪਿਤਾ ਡੈਨੀਅਲ ਨੂੰ ਦੱਸਿਆ,''ਰੇਮੀ ਹਸਪਤਾਲ ਵਿਚ ਪੈਦਾ ਹੋਈ ਸਭ ਤੋਂ ਵਜ਼ਨੀ ਬੱਚੀ ਹੈ। ਇਸ ਲਈ ਹਸਪਤਾਲ ਵਿਚ ਬੱਚੀ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ।'' ਹਸਪਤਾਲ ਸਟਾਫ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿਚ 40 ਫੀਸਦੀ ਬੱਚੇ 3.5 ਕਿਲਗ੍ਰਾਮ ਤੋਂ ਵੱਧ ਹੁੰਦੇ ਹਨ। ਰੇਮੀ ਦਾ ਵਜ਼ਨ ਇਸ ਨਾਲੋਂ 1.2 ਫੀਸਦੀ ਜ਼ਿਆਦਾ ਹੈ।


Vandana

Content Editor

Related News