ਤਾਲਾਬੰਦੀ ਕਾਰਨ ਸਮੁੰਦਰ ''ਚ ਫਸੇ ਸੰਗੀਤਕਾਰ ਨੇ ਇਕ ਦਿਨ ''ਚ ਬਣਾਇਆ ਰੇਡੀਓ ਸਟੇਸ਼ਨ

05/29/2020 5:01:26 PM

ਸਿਡਨੀ (ਬਿਊਰੋ): ਕੋਰੋਨਾਵਾਇਰਸ ਨੇ ਗਲੋਬਲ ਪੱਧਰ 'ਤੇ ਸਾਰਿਆਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ। ਭਾਵੇਂਕਿ ਕੁਝ ਲੋਕ ਅਜਿਹੇ ਵੀ ਹਨ ਜੋ ਮੌਜੂਦਾ ਸਮੇਂ ਆ ਰਹੀਆਂ ਮੁਸ਼ਕਲਾਂ ਵਿਚ ਹੌਂਸਲੇ ਨਾਲ ਆਪਣਾ ਰਸਤਾ ਲੱਭ ਰਹੇ ਹਨ। ਇਹਨਾਂ ਵਿਚੋਂ ਇਕ 40 ਸਾਲ ਦੇ ਸੰਗੀਤਕਾਰ ਜੁਆਨ ਜੈੱਡ ਹਨ। 4 ਸਾਲਾਂ ਤੋਂ ਜਹਾਜ਼ ਵਿਚ ਸਫਰ ਕਰਨਾ ਜੁਆਨ ਦੀ ਜ਼ਿੰਦਗੀ ਦਾ ਹਿੱਸਾ ਰਿਹਾ ਹੈ। ਜੁਆਨ ਨੂੰ ਕਲੋਜ ਆਪਰੇਟਰ ਐਂਡ ਆਸਟ੍ਰੇਲਆ ਨੇ ਯਾਤਰੀਆਂ ਦਾ ਮਨੋਰੰਜਨ ਕਰਨ ਲਈ ਨੌਕਰੀ 'ਤੇ ਰੱਖਿਆ ਸੀ ਪਰ ਹੁਣ ਉਹ 2 ਮਹੀਨੇ ਤੋਂ ਇਕ ਅਜਿਹੇ ਜਹਾਜ਼ ਵਿਚ ਸਫਰ ਕਰਨ ਲਈ ਮਜਬੂਰ ਹਨ ਜਿਸ ਵਿਚ ਕੋਈ ਸਵਾਰੀ ਨਹੀਂ ਹੈ। ਉਹਨਾਂ ਨੂੰ ਫਿਲਹਾਲ ਆਪਣੇ ਘਰ ਪਰਤਣ ਦੀ ਵੀ ਆਸ ਨਜ਼ਰ ਨਹੀਂ ਆ ਰਹੀ। 

ਜੁਆਨ ਦਾ ਘਰ ਕੋਲੰਬੀਆ ਦੀ ਰਾਜਧਾਨੀ ਬੋਗੋਟਾ ਵਿਚ ਹੈ। ਜੁਆਨਦਾ ਕਹਿਣਾ ਹੈ,''ਮੈਂ ਘੱਟੋ-ਘੱਟ ਰੋਜ਼ ਉੱਗਦੇ ਹੋਏ ਸੂਰਜ ਨੂੰ ਦੇਖ ਪਾ ਰਿਹਾ ਹਾਂ। ਇਸ ਲਈ ਮੈਂ ਧੰਨਵਾਦੀ ਹਾਂ ਪਰ ਹੁਣ ਮੈਂ ਆਪਣੇ ਘਰ ਪਰਤਣਾ ਚਾਹੁੰਦ ਹਾਂ ਤੇ ਆਪਣੇ ਬੱਚਿਆਂ ਨੂੰ ਦੇਖਣਾ ਚਾਹੁੰਦਾ ਹਾਂ।'' ਜੁਆਨ ਜਿਸ ਜਹਾਜ਼ ਵਿਚ ਫਸੇ ਹਨ ਉਸਦਾ ਨਾਮ ਪੈਸੀਫਿਕ ਐਕਸਪਲੋਰਰ ਹੈ। ਇਹ ਫਿਲਪੀਨਜ਼ ਦੇ ਮਨੀਲਾ ਦੀ ਖਾੜੀ ਵਿਚ ਫਸੇ 20 ਜਹਾਜ਼ਾਂ ਵਿਚੋਂ ਇਕ ਹੈ। ਇਹ ਜਗ੍ਹਾ ਕਿਸੇ ਵੱਡੇ ਸਮੁੰਦਰੀ ਪਾਰਕਿੰਗ ਦੀ ਤਰ੍ਹਾਂ ਬਣ ਚੁੱਕੀ ਹੈ। ਜਹਾਜ਼ ਦੇ ਕਰੂ ਮੈਂਬਰਾਂ ਨੂੰ ਸਮਾਜਿਕ ਦੂਰੀ ਦੇ ਸਖਤ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਇਸ 'ਤੇ ਸਵਾਰ ਕੁਝ ਚੋਣਵੇਂ ਲੋਕਾਂ ਦਾ ਤਾਪਮਾਨ ਦਿਨ ਵਿਚ ਦੋ ਵਾਰੀ ਚੈੱਕ ਕੀਤਾ ਜਾਂਦਾ ਹੈ। 

ਜੁਆਨ ਦਾ ਮੰਨਣਾ ਹੈ ਕਿ ਦੂਜੇ ਜਹਾਜ਼ਾਂ ਵਿਚ ਫਸੇ ਲੋਕਾਂ ਨੂੰ ਜੇ ਸਹਿਣਾ ਪੈ ਰਿਹਾ ਹੈ ਉਸ ਦੇ ਹਿਸਾਬ ਨਾਲ ਉਹ ਬਿਹਤਰ ਸਥਿਤੀ ਵਿਚ ਹਨ। ਅਸੀਂ ਆਪਣੇ ਜਹਾਜ਼ 'ਤੇ ਕਈ ਤਰ੍ਹਾਂ ਦੀਆਂ ਮਨੋਰੰਜਕ ਗਤੀਵਿਧੀਆਂ ਕਰ ਰਹੇ ਹਾਂ। ਫਿਟਨੈੱਸ ਪ੍ਰੋਗਰਾਮ ਚਲਾ ਰਹੇ ਹਾਂ ਤਾਂ ਜੋ ਲੋਕਾਂ ਨੂੰ ਇਸ ਸਥਿਤੀ ਵਿਚੋਂ ਨਿਕਲਣ ਵਿਚ ਮਦਦ ਮਿਲ ਸਕੇ। ਅਸੀਂ ਇਕ ਰੇਡੀਓ ਸਟੇਸ਼ਨ ਵੀ ਚਲਾ ਰਹੇ ਹਾਂ। ਮੈਂ ਉਸ ਦਾ ਇਕ ਪੇਸ਼ਕਰਤਾ ਹਾਂ। ਜੁਆਨ ਮਿਊਜ਼ਿਕ ਵੀਡੀਓ ਬਣਾਉਣ ਵਿਚ ਵੀ ਸਮਾਂ ਬਿਤਾ ਰਹੇ ਹਨ। ਜਿਸ ਨੂੰ ਉਹ ਸੋਸ਼ਲ ਮੀਡੀਆ 'ਤੇ ਪਾਉਂਦੇ ਹਨ। ਉਹਨਾਂ ਨੇ ਜਹਾਜ਼ 'ਤੇ ਛਾਈ ਉਦਾਸੀ ਕਾਰਨ ਉਸ ਨੂੰ 'ਗੋਸਟ ਸ਼ਿਪ' ਦਾ ਨਾਮ ਦਿੱਤਾ ਹੈ।

ਆਸਟ੍ਰੇਲੀਆਈ ਜਹਾਜ਼ ਪੈਸੀਫਿਕ ਐਕਸਪਲੋਰਰ ਜਦੋਂ ਸਿੰਗਾਪੁਰ ਦੇ ਰਸਤੇ ਵਿਚ ਸੀ ਉਦੋਂ ਕੋਰੋਨਾ ਦੇ ਇਨਫੈਕਸ਼ਨ ਦੀ ਖਬਰ ਆਈ ਸੀ। ਜੁਆਨ ਯਾਦ ਕਰਦੇ ਹੋਏ ਦੱਸਦੇ ਹਨ ਕਿ ਸਿਡਨੀ ਤੋਂ ਤੁਰੇ ਸਾਨੂੰ 3 ਦਿਨ ਬੀਤ ਚੁੱਕੇ ਸਨ ਉਦੋਂ ਕੈਪਟਨ ਨੇ ਘੋਸ਼ਣਾ ਕੀਤੀ ਕਿ ਅਸੀਂ ਬੰਦਰਗਾਹ ਵੱਲ ਪਰਤ ਰਹੇ ਹਾਂ। ਸਾਰੀਆਂ ਸਵਾਰੀਆਂ ਦੇ ਉਤਰਨ ਦੇ ਬਾਅਦ ਵੀ ਕਰੂ ਮੈਂਬਰਾਂ ਨੂੰ ਜਹਾਜ਼ 'ਤੇ ਹੀ ਰੁੱਕਣ ਲਈ ਕਿਹਾ ਗਿਆ। ਜੁਆਨ ਦੱਸਦੇ ਹਨ ਕਿ ਅਸੀਂ ਆਸਟ੍ਰੇਲੀਆਈ ਕੰਪਨੀ ਲਈ ਕੰਮ ਕਰਦੇ ਹਾਂ ਪਰ ਸਾਡੇ ਜਹਾਜ਼ 'ਤੇ ਬ੍ਰਿਟਿਸ਼ ਝੰਡਾਅਧਿਕਾਰਤ ਤੌਰ 'ਤੇ ਲੱਗਿਆ ਹੋਇਆ ਸੀ। ਆਖਿਰਕਾਰ ਜਹਾਜ਼ ਨੂੰ ਮਨੀਲਾ ਦੀ ਖਾੜੀ ਵਿਚ ਇਜਾਜ਼ਤ ਮਿਲ ਗਈ ਕਿਉਂਕਿ ਜ਼ਿਆਦਾਤਰ ਕਰੂ ਮੈਂਬਰ ਫਿਲਪੀਨਜ਼ ਦੇ ਸਨ। ਬੂਰੇ ਹਾਲਾਤ ਉਦੋਂ ਪੈਦਾ ਹੋ ਗਏ ਜਦੋਂ ਅੰਬੋ ਤੂਫਾਨ ਦੀ ਦਸਤਕ ਫਿਲਪੀਨਜ਼ ਦੇ ਤਟੀ ਖੇਤਰ 'ਤੇ ਸੁਣਾਈ ਦੇਣ ਲੱਗੀ । ਇਸ ਨੇ ਜਹਾਜ਼ ਨੂੰ ਪਾਣੀ ਵਿਚ ਮੁੜ ਤੈਰਨ ਲਈ ਮਜਬੂਰ ਕਰ ਦਿੱਤਾ।
 


Vandana

Content Editor

Related News