ਬੰਗਲਾਦੇਸ਼ ''ਚ  ਹਿੰਦੂ ਨੌਜਵਾਨ ''ਤੇ ਹਮਲਾ, ਈਸ਼ਨਿੰਦਾ ਦੇ ਦੋਸ਼ ''ਚ ਮਾਰਨ ਦੀ ਕੋਸ਼ਿਸ਼

Thursday, Sep 05, 2024 - 04:07 PM (IST)

ਢਾਕਾ:  ਸ਼ੇਖ ਹਸੀਨਾ ਦੇ ਦੇਸ਼ ਛੱਡਣ ਤੋਂ ਬਾਅਦ ਵੱਡੇ ਪੱਧਰ 'ਤੇ ਹਿੰਸਾ ਜਾਰੀ ਹੈ। ਬੰਗਲਾਦੇਸ਼ ਵਿਚ ਘੱਟ ਗਿਣਤੀ ਹਿੰਦੂ ਭਾਈਚਾਰਾ ਹਾਲੇ ਵੀ ਦਹਿਸ਼ਤ ਵਿਚ ਹੈ। ਬੰਗਲਾਦੇਸ਼ ਦੇ ਖੁੱਲਨਾ ਵਿੱਚ ਮੁਸਲਮਾਨ ਭੀੜ ਨੇ ਇੱਕ ਹਿੰਦੂ ਨੌਜਵਾਨ 'ਤੇ ਈਸ਼ਨਿੰਦਾ ਦਾ ਇਲਜ਼ਾਮ ਲਗਾ ਕੇ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਨੌਜਵਾਨ ਨੂੰ ਪੁਲਸ ਹਿਰਾਸਤ 'ਚੋਂ ਬਾਹਰ ਕੱਢ ਕੇ ਭੀੜ ਨੇ ਹਮਲਾ ਕਰ ਦਿੱਤਾ। ਬੰਗਲਾਦੇਸ਼ ਦੇ ਮੀਡੀਆ ਪੋਰਟਲ ਢਾਕਾ ਟ੍ਰਿਬਿਊਨ ਨੇ ਦੱਸਿਆ ਹੈ ਕਿ ਨੌਜਵਾਨ ਦੀ ਮੌਤ ਦਾ ਐਲਾਨ ਮਸਜਿਦ ਦੇ ਲਾਊਡਸਪੀਕਰ ਰਾਹੀਂ ਕੀਤਾ ਗਿਆ। ਬਾਅਦ ਵਿਚ ਸੁਰੱਖਿਆ ਏਜੰਸੀਆਂ ਨੇ ਦੱਸਿਆ ਕਿ ਨੌਜਵਾਨ ਦੀ ਹਾਲਤ ਨਾਜ਼ੁਕ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਸੁਰੱਖਿਆ ਕਾਰਨਾਂ ਕਰਕੇ ਇਸ ਦੇ ਟਿਕਾਣੇ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

ਮਸਜਿਦ ਤੋਂ ਨੌਜਵਾਨ ਦੀ ਮੌਤ ਦਾ ਐਲਾਨ 

ਢਾਕਾ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਪੀੜਤ ਨੌਜਵਾਨ ਦੀ ਪਛਾਣ ਉਤਸਵ ਮੰਡਲ ਵਜੋਂ ਹੋਈ ਹੈ। ਉਹ ਖੁਲਨਾ ਤੋਂ ਕਾਲਜ ਦਾ ਵਿਦਿਆਰਥੀ ਹੈ। ਉਸ 'ਤੇ ਪੈਗੰਬਰ ਮੁਹੰਮਦ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਦਾ ਦੋਸ਼ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਘਟਨਾ ਬੁੱਧਵਾਰ ਰਾਤ ਕਰੀਬ 11.45 ਵਜੇ ਵਾਪਰੀ। ਮਸਜਿਦ ਤੋਂ ਐਲਾਨ ਕੀਤਾ ਗਿਆ ਕਿ ਨੌਜਵਾਨ ਦੀ ਮੌਤ ਹੋ ਗਈ ਹੈ ਪਰ ਵੀਰਵਾਰ ਸਵੇਰੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਕਿਹਾ ਕਿ ਨੌਜਵਾਨ ਜ਼ਿੰਦਾ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ-ਗੁਜਰਾਤੀ ਕੁੜੀ ਨਸ਼ੇ 'ਚ ਡਰਾਈਵਿੰਗ ਕਰਨ ਤੇ ਹੱਤਿਆ ਦੇ ਦੋਸ਼ ਹੇਠ ਗ੍ਰਿਫ਼ਤਾਰ

ਰਿਪੋਰਟ 'ਚ ਸਥਾਨਕ ਲੋਕਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਤਸਵ ਮੰਡਲ ਨੇ ਕਥਿਤ ਤੌਰ 'ਤੇ ਸੋਸ਼ਲ ਮੀਡੀਆ 'ਤੇ ਪੈਗੰਬਰ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਰਾਤ 8 ਵਜੇ ਦੇ ਕਰੀਬ ਕਈ ਵਿਦਿਆਰਥੀ ਉਸ ਨੂੰ ਲੱਭ ਕੇ ਸੋਨਾਡਾੰਗਾ ਸਥਿਤ ਡਿਪਟੀ ਪੁਲਸ ਕਮਿਸ਼ਨਰ (ਦੱਖਣੀ) ਦੇ ਦਫ਼ਤਰ ਲੈ ਗਏ। ਜਿਵੇਂ ਹੀ ਇਹ ਖ਼ਬਰ ਫੈਲੀ, ਉੱਥੇ ਭੀੜ ਇਕੱਠੀ ਹੋ ਗਈ ਅਤੇ ਪੁਲਸ ਨੂੰ ਮੰਡਲ ਨੂੰ ਸੌਂਪਣ ਦੀ ਮੰਗ ਕਰਨ ਲੱਗੀ। ਭੀੜ ਵਧਣ 'ਤੇ ਫੌਜ ਅਤੇ ਜਲ ਸੈਨਾ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਭੀੜ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।

ਫੌਜ ਦੀ ਮੌਜੂਦਗੀ ਵਿੱਚ ਹਮਲਾ

ਫੌਜ ਦੇ ਜਵਾਨਾਂ ਦੀ ਮੌਜੂਦਗੀ 'ਚ ਪੁਲਸ ਦਫਤਰ 'ਚ ਦਾਖਲ ਹੋ ਗਈ ਅਤੇ ਉਤਸਵ ਮੰਡਲ 'ਤੇ ਹਮਲਾ ਕਰ ਦਿੱਤਾ। ਡਿਪਟੀ ਪੁਲਸ ਕਮਿਸ਼ਨਰ ਤਾਜੁਲ ਨੇ ਕਿਹਾ ਕਿ ਉਨ੍ਹਾਂ ਨੇ ਭੀੜ ਨੂੰ ਭਰੋਸਾ ਦਿਵਾਇਆ ਹੈ ਕਿ ਉਤਸਬ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਉਸ ਨੂੰ ਕਾਨੂੰਨੀ ਤਰੀਕਿਆਂ ਨਾਲ ਨਿਆਂ ਦਿਵਾਇਆ ਜਾਵੇਗਾ। ਇਸ ਦੇ ਬਾਵਜੂਦ ਭੀੜ ਨੇ ਉਸ 'ਤੇ ਹਮਲਾ ਕਰ ਦਿੱਤਾ, ਜਿਸ 'ਚ ਉਹ ਗੰਭੀਰ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਭੀੜ ਨੂੰ ਖਿੰਡਾਉਣ ਲਈ ਮਸਜਿਦ ਦੇ ਲਾਊਡਸਪੀਕਰ ਰਾਹੀਂ ਨੌਜਵਾਨ ਦੀ ਕਥਿਤ ਮੌਤ ਦਾ ਐਲਾਨ ਕੀਤਾ ਗਿਆ। ਫਿਲਹਾਲ ਉਹ ਜ਼ਿੰਦਾ ਹੈ ਅਤੇ ਕਿਸੇ ਅਣਪਛਾਤੀ ਜਗ੍ਹਾ 'ਤੇ ਇਲਾਜ ਅਧੀਨ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News