ਮਿਆਂਮਾਰ ''ਚ ਫੌਜ ਦੇ ਸਮਰਥਨ ''ਚ ਰੈਲੀ, ਤਖਤਾਪਲਟ ਦਾ ਵਿਰੋਧ ਕਰਨ ਵਾਲਿਆਂ ''ਤੇ ਹਮਲਾ

Thursday, Feb 25, 2021 - 09:52 PM (IST)

ਮਿਆਂਮਾਰ ''ਚ ਫੌਜ ਦੇ ਸਮਰਥਨ ''ਚ ਰੈਲੀ, ਤਖਤਾਪਲਟ ਦਾ ਵਿਰੋਧ ਕਰਨ ਵਾਲਿਆਂ ''ਤੇ ਹਮਲਾ

ਯਾਂਗੂਨ-ਮਿਆਂਮਾਰ 'ਚ ਫੌਜੀ ਸ਼ਾਸਨ ਦਾ ਸਮਰਥਨ ਕਰ ਰਹੇ ਇਕ ਸਮੂਹ ਦੇ ਕੁਝ ਲੋਕਾਂ ਨੇ ਦੇਸ਼ 'ਚ ਫੌਜੀ ਤਖਤਾਪਲਟ ਦਾ ਵਿਰੋਧ ਕਰ ਰਹੇ ਲੋਕਾਂ 'ਤੇ ਵੀਰਵਾਰ ਨੂੰ ਲੋਹੇ ਦੀਆਂ ਰਾਡਾਂ ਅਤੇ ਚਾਕੂ ਨਾਲ ਹਮਲਾ ਕੀਤਾ, ਜਿਸ 'ਚ ਕਈ ਲੋਕ ਜ਼ਖਮੀ ਹੋ ਗਏ। 'ਏਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨ' ਦੇ ਮੈਂਬਰ ਮਿਆਂਮਾਰ ਦੀ ਫੌਜ ਨਾਲ ਤਣਾਅ ਘਟ ਕਰਨ ਲ਼ਈ ਕੁਝ ਢਿੱਲ ਦੇਣ ਦੀ ਅਪੀਲ ਕਰ ਰਹੇ ਹਨ।

ਇਹ ਵੀ ਪੜ੍ਹੋ -PAK ਦੇ ਰਾਸ਼ਟਰਪਤੀ ਨੇ ਫਰਾਂਸ ਦੇ ਬਿੱਲ 'ਤੇ ਕੀਤੀ ਵਿਵਾਦਿਤ ਟਿੱਪਣੀ

10 ਦੇਸ਼ਾਂ ਦੇ ਖੇਤਰੀ ਸਮੂਹ ਦਾ ਮੰਨਣਾ ਹੈ ਕਿ ਟਕਰਾਅ ਦੀ ਥਾਂ ਫੌਜੀ ਅਧਿਕਾਰੀਆਂ ਨਾਲ ਗੱਲਬਾਤ ਕਿਸੇ ਸਹਿਮਤੀ ਤੱਕ ਪਹੁੰਚਣ ਲਈ ਜ਼ਿਆਦਾ ਪ੍ਰਭਾਵੀ ਤਰੀਕਾ ਹੈ। ਫੌਜ ਅਤੇ ਪ੍ਰਦਰਸ਼ਨਕਾਰੀ ਆਂਗ ਸਾਨ ਸੂ ਚੀ ਦੀ ਚੁਣੀ ਹੋਈ ਸਰਕਾਰ ਨੂੰ ਫਿਰ ਤੋਂ ਸੱਤਾ 'ਚ ਬਹਾਲ ਕਰਨ ਦੀ ਮੰਗ ਕਰ ਰਹੇ ਹਨ। ਫੌਜ ਨੇ ਇਕ ਫਰਵਰੀ ਨੂੰ ਤਖਤਾਪਲਟ ਕਰ ਸੂ ਚੀ ਅਤੇ ਹੋਰ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਦਰਮਿਆਨ ਫੇਸਬੁੱਕ ਨੇ ਐਲਾਨ ਕੀਤਾ ਕਿ ਉਹ ਦੇਸ਼ ਦੀ ਫੌਜ ਨਾਲ ਜੁੜੇ ਸਾਰੇ ਅਕਾਊਂਟ ਨੂੰ ਬੰਦ ਕਰ ਦੇਵੇਗੀ, ਨਾਲ ਹੀ ਉਹ ਫੌਜ ਕੰਟਰੋਲ ਕੰਪਨੀਆਂ ਦੇ ਵਿਗਿਆਪਨ 'ਤੇ ਵੀ ਰੋਕ ਲਾਵੇਗੀ।

ਇਹ ਵੀ ਪੜ੍ਹੋ -PAK ਫੌਜ ਨੇ ਕਬੂਲਿਆ-ਉਸ ਦੇ ਅਧਿਕਾਰੀਆਂ ਨੇ ਫਰਾਰ ਕੀਤਾ ਤਾਲਿਬਾਨ ਦਾ ਖਤਰਨਾਕ ਅੱਤਵਾਦੀ

ਸੋਸ਼ਲ ਮੀਡੀਆ 'ਤੇ ਵੀਰਵਾਰ ਨੂੰ ਜਾਰੀ ਤਸਵੀਰਾਂ 'ਚ ਹਲਮਾਵਾਰਾਂ ਅਤੇ ਜ਼ਖਮੀਆਂ ਨੂੰ ਦੇਖਿਆ ਜਾ ਸਕਦਾ ਹੈ। ਤੇਜ਼ੀ ਨਾਲ ਵਾਇਰਲ ਹੋ ਰਹੀ ਇਕ ਵੀਡੀਓ 'ਚ ਸੁਲੇ ਪਗੋਡਾ ਜਾਣ ਵਾਲੀ ਇਕ ਸੜਕ ਦੇ ਚੌਰਾਹੇ 'ਤੇ ਇਕ ਦਫਤਰ ਦੇ ਸਾਹਮਣੇ ਇਕ ਵਿਅਕਤੀ ਨੂੰ ਚਾਕੂ ਮਾਰਿਆ ਜਾ ਰਿਹਾ ਹੈ। ਜ਼ਖਮੀਆਂ ਦੀ ਹਾਲਾਤ ਦੇ ਬਾਰੇ 'ਚ ਫਿਲਹਾਲ ਕੁਝ ਪਤਾ ਨਹੀਂ ਚਲ ਸਕਿਆ ਹੈ। ਇਹ ਘਟਨਾ ਉਸ ਵੇਲੇ ਹੋਈ ਜਦ ਸੈਂਕੜੇ ਲੋਕਾਂ ਨੇ ਫੌਜੀ ਤਖਤਾਪਲਟ ਦੇ ਪੱਖ 'ਚ ਰੈਲੀ ਕੱਢੀ।

ਇਹ ਵੀ ਪੜ੍ਹੋ -ਚੀਨ ਦਾ ਮੁਕਾਬਲਾ ਕਰਨ ਲਈ ਅਮਰੀਕੀ ਕਾਂਗਰਸ 'ਚ ਬਿੱਲ ਪੇਸ਼

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News