ਰਾਸ਼ਟਰਪਤੀ ਕੰਪਲੈਕਸ 'ਤੇ ਹਮਲਾ, 19 ਲੋਕਾਂ ਦੀ ਮੌਤ
Thursday, Jan 09, 2025 - 10:03 AM (IST)
ਯੌਾਊਂਡੇ (ਏਜੰਸੀ)- ਚਾਡ ਦੇ ਰਾਸ਼ਟਰਪਤੀ ਕੰਪਲੈਕਸ ਵਿਚ ਬੁੱਧਵਾਰ ਸ਼ਾਮ ਨੂੰ ਬੰਦੂਕਧਾਰੀਆਂ ਦੇ ਹਮਲੇ ਵਿੱਚ 19 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ 18 ਹਮਲਾਵਰ ਅਤੇ ਫੌਜੀ ਸ਼ਾਮਲ ਹੈ। ਇਹ ਜਾਣਕਾਰੀ ਸਰਕਾਰੀ ਸੂਤਰਾਂ ਨੇ ਦਿੱਤੀ। ਸਰਕਾਰੀ ਬੁਲਾਰੇ ਅਤੇ ਵਿਦੇਸ਼ ਮੰਤਰੀ ਅਬਦੇਰਮਾਨ ਕੁਲਮੱਲਾ ਨੇ ਰਾਸ਼ਟਰੀ ਟੈਲੀਵਿਜ਼ਨ 'ਤੇ ਕਿਹਾ ਕਿ ਜ਼ਖਮੀਆਂ ਵਿੱਚ 6 ਹਮਲਾਵਰ ਅਤੇ 3 ਫੌਜੀ ਸ਼ਾਮਲ ਹਨ।
ਇਹ ਵੀ ਪੜ੍ਹੋ: ਤਿੱਬਤ 'ਚ ਭਿਆਨਕ ਭੂਚਾਲ ਤੋਂ ਬਾਅਦ ਚੀਨ 'ਚ ਮਹਿਸੂਸ ਕੀਤੇ ਗਏ 515 ਭੂਚਾਲ ਦੇ ਝਟਕੇ
ਪਹਿਲਾਂ ਦੀਆਂ ਰਿਪੋਰਟਾਂ ਵਿੱਚ ਸ਼ੱਕ ਜਤਾਇਆ ਗਿਆ ਸੀ ਕਿ ਅੱਤਵਾਦੀ ਸਮੂਹ ਬੋਕੋ ਹਰਮ ਨੇ ਇਹ ਹਮਲਾ ਕੀਤਾ ਹੈ, ਪਰ ਵਿਦੇਸ਼ ਮੰਤਰੀ ਨੇ ਬਾਅਦ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਾਇਦ ਅਜਿਹਾ ਨਹੀਂ ਸੀ, ਉਨ੍ਹਾਂ ਹਮਲਾਵਰਾਂ ਦੀ ਪਛਾਣ ਚਾਡ ਦੀ ਰਾਜਧਾਨੀ ਐਨ'ਜਾਮੇਨਾ ਦੇ ਇੱਕ ਜ਼ਿਲ੍ਹੇ ਦੇ ਇੱਕ ਹਥਿਆਰਬੰਦ ਸਮੂਹ ਦੇ ਰੂਪ ਵਿੱਚ ਕੀਤੀ। ਅਬਦੇਰਮਾਨ ਕੁਲਮੱਲਾ ਨੇ ਕਿਹਾ ਕਿ ਸੁਰੱਖਿਆ ਸਥਿਤੀ ਹੁਣ ਕਾਬੂ ਹੇਠ ਹੈ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
ਇਹ ਵੀ ਪੜ੍ਹੋ: ਪਿਤਾ ਕਰਦਾ ਸੀ ਜਿਨਸੀ ਸ਼ੋਸ਼ਣ, ਧੀਆਂ ਨੇ ਲਾ 'ਤੀ ਅੱਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8