ਪਾਕਿਸਤਾਨ ’ਚ ਘੱਟਗਿਣਤੀਆਂ ’ਤੇ ਅੱਤਿਆਚਾਰ ਜਾਰੀ, ਹਿੰਦੂ ਤੇ ਈਸਾਈ ਪਰਿਵਾਰਾਂ ਦੇ ਤੋੜੇ ਘਰ

Monday, Jan 30, 2023 - 01:23 AM (IST)

ਪਾਕਿਸਤਾਨ ’ਚ ਘੱਟਗਿਣਤੀਆਂ ’ਤੇ ਅੱਤਿਆਚਾਰ ਜਾਰੀ, ਹਿੰਦੂ ਤੇ ਈਸਾਈ ਪਰਿਵਾਰਾਂ ਦੇ ਤੋੜੇ ਘਰ

ਰਾਵਲਪਿੰਡੀ (ਪਾਕਿਸਤਾਨ) (ਏ. ਐੱਨ. ਆਈ.)–ਪਾਕਿਸਤਾਨ ਦੇ ਰਾਵਲਪਿੰਡੀ ’ਚ ਘੱਟਗਿਣਤੀ ਭਾਈਚਾਰਿਆਂ ਹਿੰਦੂ ਅਤੇ ਈਸਾਈ ਪਰਿਵਾਰ ਦੇ ਘਰਾਂ ਨੂੰ ਢਹਿ-ਢੇਰੀ ਕਰ ਦਿੱਤਾ ਗਿਆ। ਇਹ ਪਿਛਲੇ 70 ਸਾਲਾਂ ਤੋਂ ਇਸ ਇਲਾਕੇ ’ਚ ਰਹਿ ਰਹੇ ਸਨ। 27 ਜਨਵਰੀ ਨੂੰ ਰਾਵਲਪਿੰਡੀ ਦੇ ਛਾਉਣੀ ਇਲਾਕੇ ’ਚ ਇਕ ਹਿੰਦੂ ਪਰਿਵਾਰ, ਇਕ ਈਸਾਈ ਪਰਿਵਾਰ ਤੇ ਸ਼ੀਆ ਭਾਈਚਾਰੇ ਦੇ ਘੱਟ ਤੋਂ ਘੱਟ 5 ਘਰਾਂ ਨੂੰ ਢਹਿ-ਢੇਰੀ ਕਰ ਦਿੱਤਾ ਗਿਆ। ਉਨ੍ਹਾਂ ਦਾ ਸਾਮਾਨ ਮੁਹੱਲੇ ਦੀਆਂ ਸੜਕਾਂ ’ਤੇ ਸੁੱਟ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਨਸ਼ਿਆਂ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਮਾਪਿਆਂ ਦੇ ਇਕਲੌਤੇ ਪੁੱਤ ਦੀ ਗਈ ਜਾਨ

ਹਿੰਦੂ ਪਰਿਵਾਰ ਨੂੰ ਨੇੜਲੇ ਇਕ ਮੰਦਰ ’ਚ ਸ਼ਰਨ ਲੈਣ ਲਈ ਮਜਬੂਰ ਕੀਤਾ ਗਿਆ, ਜਦਕਿ ਈਸਾਈ ਅਤੇ ਸ਼ੀਆ ਪਰਿਵਾਰ ਬਿਨਾਂ ਕਿਸੇ ਆਸਰੇ ਦੇ ਰਹਿਣ ਨੂੰ ਮਜਬੂਰ ਹਨ। ਪੀੜਤ ਪਰਿਵਾਰਾਂ ਨੇ ਅਦਾਲਤ ਤੋਂ ਸਟੇਅ ਆਰਡਰ ਲੈਣ ਦੀ ਕੋਸ਼ਿਸ਼ ਕੀਤੀ ਪਰ ਅਧਿਕਾਰੀਆਂ ਨੇ ਉਸ ਤੋਂ ਪਹਿਲਾਂ ਹੀ ਉਨ੍ਹਾਂ ਦੇ ਘਰਾਂ ਨੂੰ ਤੋੜ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਦੁੱਖਦਾਈ ਖ਼ਬਰ : ਭਾਰਤੀ ਮੂਲ ਦੇ ਵਿਅਕਤੀ ਦੀ ਬ੍ਰਿਟੇਨ ਦੇ ਜੰਗਲੀ ਖੇਤਰ ’ਚੋਂ ਮਿਲੀ ਲਾਸ਼


author

Manoj

Content Editor

Related News