ਅਟਲਾਂਟਾ ਪੁਲਸ ਵੱਲੋਂ ਭਾਰਤੀ ਵਿਅਕਤੀ ਦੇ ਗੈਸ ਸਟੇਸ਼ਨ ''ਤੇ ਪੈਸਿਆਂ ਲਈ ਰਚੀ ਲੁੱਟ ਦਾ ਪਰਦਾਫਾਸ਼

Wednesday, Mar 13, 2024 - 10:50 AM (IST)

ਅਟਲਾਂਟਾ ਪੁਲਸ ਵੱਲੋਂ ਭਾਰਤੀ ਵਿਅਕਤੀ ਦੇ ਗੈਸ ਸਟੇਸ਼ਨ ''ਤੇ ਪੈਸਿਆਂ ਲਈ ਰਚੀ ਲੁੱਟ ਦਾ ਪਰਦਾਫਾਸ਼

ਨਿਊਯਾਰਕ  (ਰਾਜ ਗੋਗਨਾ)— ਡੁਲਥ ਪੁਲਸ ਵਿਭਾਗ ਨੇ ਬੀਤੀ 21 ਜਨਵਰੀ ਨੂੰ ਅਮਰੀਕਾ ਦੇ ਅਟਲਾਂਟਾ ਵਿੱਚ ਬੁਫੋਰਡ ਹਾਈਵੇਅ 'ਤੇ ਸਥਿੱਤ ਇੱਕ ਗੈਸ ਸਟੇਸ਼ਨ 'ਤੇ ਇੱਕ ਹਥਿਆਰਬੰਦ ਡਕੈਤੀ ਨੂੰ ਹੱਲ ਕੀਤਾ। ਇਸ ਗੈਸ ਸਟੇਸ਼ਨ ਦੇ ਮੈਨੇਜਰ ਅਤੇ ਕੈਸ਼ੀਅਰ ਭਾਰਤ ਤੋਂ ਗੁਜਰਾਤ ਨਾਲ ਸੰਬੰਧਤ ਰਾਜ ਪਟੇਲ ਨਾਮੀਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਕਾਲੇ ਕੱਪੜਿਆਂ ਵਿੱਚ ਆਏ ਇੱਕ ਅਣਪਛਾਤੇ ਵਿਅਕਤੀ ਨੇ ਉਸ ’ਤੇ ਹਮਲਾ ਕਰਕੇ ਗੈਸ ਸਟੇਸ਼ਨ ਤੋਂ 5000 ਹਜ਼ਾਰ ਡਾਲਰ ਚੋਰੀ ਕਰ ਲੈ ਗਿਆ।

ਇਹ ਘਟਨਾ ਨੇ ਉਸ ਸਮੇਂ ਧਿਆਨ ਖਿੱਚਿਆ ਜਦੋਂ ਗੈਸ ਸਟੇਸ਼ਨ ਤੇ ਲੱਗੇ ਸੁਰੱਖਿਆ ਕੈਮਰੇ ਦੀ ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਵੀਡੀਓ 'ਚ ਰਾਜ ਪਟੇਲ ਨੂੰ ਅਣਪਛਾਤੇ ਵਿਅਕਤੀ ਵੱਲੋਂ ਟੱਕਰ ਮਾਰਨ ਤੋਂ ਬਾਅਦ ਤੁਰੰਤ ਹੇਠਾਂ ਡਿੱਗਦੇ ਹੋਏ ਦੇਖਿਆ ਗਿਆ। ਰਾਜ ਪਟੇਲ ਦੀ ਸ਼ਿਕਾਇਤ 'ਤੇ ਪੁਲਸ ਨੇ ਕਰਟਿਸ ਨਾਮੀਂ ਇਕ ਵਿਅਕਤੀ ਤੋਂ ਪੁੱਛਗਿੱਛ ਕੀਤੀ ਜੋ ਉਸ ਦੇ ਨਾਲ ਉਸੇ ਹੀ ਗੈਸ ਸਟੇਸ਼ਨ 'ਤੇ ਕੰਮ ਕਰਦਾ ਸੀ। ਜਿਸ ਵਿੱਚ ਉਨ੍ਹਾਂ ਨੇ ਪੈਸਿਆਂ ਲਈ ਸਾਜ਼ਿਸ਼ ਰਚੀ ਸੀ ਅਤੇ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਨਿੱਝਰ ਕਤਲਕਾਂਡ : ਭਾਰਤ ਖ਼ਿਲਾਫ਼ ਕੈਨੇਡਾ ਦੇ ਦਾਅਵਿਆਂ 'ਤੇ ਫਾਈਵ-ਆਈਜ਼ ਪਾਰਟਨਰ ਨੇ ਜਤਾਇਆ ਸ਼ੱਕ

ਇਸ ਡਕੈਤੀ ਸਬੰਧੀ ਪਟੇਲ ਦੇ ਬਿਆਨ ਨੇ ਪੁਲਸ ਲਈ ਕਈ ਸ਼ੰਕੇ ਖੜ੍ਹੇ ਕਰ ਦਿੱਤੇ ਸਨ। ਰਾਜ ਪਟੇਲ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ 'ਤੇ ਚਾਕੂ ਨਾਲ ਹਮਲਾ ਕੀਤਾ ਹੈ। ਹਾਲਾਂਕਿ ਪੁਲਸ ਨੂੰ ਰਾਜ ਪਟੇਲ ਦੇ ਚਿਹਰੇ 'ਤੇ ਕੋਈ ਨਿਸ਼ਾਨ ਵੀ ਨਹੀਂ ਮਿਲਿਆ। ਸੁਰੱਖਿਆ ਫੁਟੇਜ ਵਿੱਚ ਕਰਟਿਸ ਰਾਜ ਪਟੇਲ ਨੇ ਪੁਲਸ ਨੂੰ ਦੱਸਿਆ ਕਿ ਉਸ 'ਤੇ ਹਮਲਾ ਕਰਨ ਤੋਂ ਬਾਅਦ ਅਣਪਛਾਤੇ ਵਿਅਕਤੀ ਨੇ ਫਰਾਰ ਹੋਣ ਲਈ ਗੈਸ ਸਟੇਸ਼ਨ ਦੇ ਇਕ ਹੋਰ ਦਰਵਾਜ਼ੇ ਦੀ ਵਰਤੋਂ ਕੀਤੀ। ਇਸ ਲਈ ਅਧਿਕਾਰੀ ਨੇ ਉਸੇ ਦਰਵਾਜ਼ੇ ਤੋਂ ਬਾਹਰ ਜਾ ਕੇ ਉਥੇ ਜਾਂਚ ਕੀਤੀ। ਪਟੇਲ ਨੇ ਪੁਲਸ ਨੂੰ ਦੱਸਿਆ ਕਿ ਕਰਟਿਸ ਉਸ ਕਮਰੇ 'ਚ ਕੰਮ ਕਰਦਾ ਸੀ। ਪਰ ਕਰਟਿਸ ਨੇ ਪੁਲਸ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਹਮਲੇ ਦੇ ਸਮੇਂ ਕਿਸੇ ਨੂੰ ਵੀ ਨਹੀਂ ਦੇਖਿਆ।  

ਵੀਡੀਓ ਫੁਟੇਜ ਵਿੱਚ ਅਣਪਛਾਤਾ ਵਿਅਕਤੀ ਇੱਕ ਪਾਸੇ ਦੇ ਦਰਵਾਜ਼ੇ ਤੋਂ ਬਾਹਰ ਨਿਕਲਦਾ ਅਤੇ ਉੱਥੇ ਇੱਕ ਡੰਪਟਰ ਦੇ ਕੋਲ ਦੋ ਵਾਰ ਕੱਪੜੇ ਬਦਲਦਾ ਦਿਖਾਈ ਦਿੰਦਾ ਹੈ। ਪੁਲਸ ਨੇ ਕਰਟਿਸ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਕਮਰੇ ਦੀ ਚਾਬੀ ਮੰਗੀ। ਜਿਵੇਂ ਹੀ ਉਸਨੇ ਚਾਬੀ ਕੱਢੀ, ਪੁਲਸ ਨੇ ਉਸ ਦੀ ਜੇਬ ਵਿੱਚੋਂ ਡਾਲਰ ਡਿੱਗਦੇ ਹੋਏ ਦੇਖੇ। ਪਟੇਲ ਨੇ ਪੁਲਸ 'ਨੂੰ ਦੱਸਿਆ ਕਿ ਕਰਟਿਸ ਨਾਮੀਂ ਵਿਅਕਤੀ ਗੈਸ ਸਟੇਸ਼ਨ ਦਾ ਕਰਮਚਾਰੀ ਸੀ ਅਤੇ ਉਸ ਨੇ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਸ ਪੁੱਛਗਿੱਛ ਦੌਰਾਨ ਕਰਟਿਸ ਨੇ ਨਕਦੀ ਚੋਰੀ ਕਰਨ ਦੀ ਗੱਲ ਕਬੂਲੀ ਹੈ। ਪਰ ਕਰਟਿਸ ਨੇ ਪੁਲਸ ਨੂੰ ਦੱਸਿਆ ਕਿ ਇਹ ਸਭ ਕੁਝ ਗੈਸ ਸਟੇਸ਼ਨ ਦੇ ਮੈਨੇਜਰ ਰਾਜ ਪਟੇਲ ਦੀ ਹੀ ਯੋਜਨਾ ਸੀ ਅਤੇ ਜੇ ਉਹ ਚੋਰੀ ਕੀਤੀ ਨਕਦੀ ਲੈ ਲੈਂਦਾ ਹੈ, ਤਾਂ ਉਸ ਨੇ ਰਾਜ ਪਟੇਲ ਦੇ ਗੈਸ ਸਟੇਸ਼ਨ ਦੇ ਹੋਏ ਬੀਮੇ ਦੇ ਖਾਤੇ ਪੈਸੇ ਲੈਣ ਦੀ ਉਸ ਨੇ ਮਿਲ ਕੇ ਯੋਜਨਾ ਬਣਾਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News