8 ਸਾਲਾ ਬੱਚੀ ਦੇ ਕਾਤਲ ਦੂਜੇ ਦੋਸ਼ੀ ਦੀਆਂ ਤਸਵੀਰਾਂ ਜਾਰੀ

7/13/2020 2:50:39 PM

ਅਟਲਾਂਟਾ (ਭਾਸ਼ਾ): ਅਟਲਾਂਟਾ ਵਿਚ 8 ਸਾਲਾ ਬੱਚੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਦੋ ਦੋਸ਼ੀਆਂ ਵਿਚੋਂ ਦੂਜੇ ਦੋਸ਼ੀ ਦੀਆਂ ਤਸਵੀਰਾਂ ਐਤਵਾਰ ਰਾਤ ਜਾਰੀ ਕਰ ਦਿੱਤੀਆਂ ਗਈਆਂ। ਪੁਲਸ ਇਸ ਮਾਮਲੇ ਵਿਚ ਘੱਟੋ-ਘੱਟ ਦੋ ਹਮਲਾਵਰਾਂ ਦੀ ਤਲਾਸ਼ ਕਰ ਰਹੀ ਹੈ।

PunjabKesari

ਸਿਸੋਰੀਆ ਟਰਨਰ ਦੀ ਹੱਤਿਆ ਦੇ ਮਾਮਲੇ ਵਿਚ ਹਮਲਾਵਰਾਂ ਦੀ ਜਾਣਕਾਰੀ ਮੁਹੱਈਆ ਕਰਾਉਣ 'ਤੇ ਪ੍ਰਸ਼ਾਸਨ ਨੇ 20,000 ਡਾਲਰ ਦਾ ਇਨਾਮ ਐਲਾਨਿਆ ਹੈ। ਬੱਚੀ 'ਤੇ ਗੋਲੀਆਂ ਉਸ ਸਮੇਂ ਚਲਾਈਆਂ ਗਈਆਂ ਜਦੋਂ ਉਹ 4 ਜੁਲਾਈ ਨੂੰ ਆਪਣੀ ਮਾਂ ਅਤੇ ਇਕ ਹੋਰ ਬਾਲਗ ਦੇ ਨਾਲ ਕਾਰ ਵਿਚ ਸਵਾਰ ਹੋ ਕੇ ਕਿਤੇ ਜਾ ਰਹੀ ਸੀ। ਇਹ ਘਟਨਾ ਵੇਂਡੀ ਦੇ ਨੇੜੇ ਵਾਪਰੀ।

PunjabKesari

ਵੇਂਡੀ ਵਿਚ ਹੀ ਇਕ ਗੋਰੇ ਪੁਲਸ ਕਰਮ ਨੇ ਕਾਲੇ ਵਿਅਕਤੀ ਰੇਸ਼ਾਰਡ ਬਰੂਕਸ ਦੀ 12 ਜੂਨ ਨੂੰ ਕਥਿਤ ਰੂਪ ਨਾਲ ਹੱਤਿਆ ਕੀਤੀ ਸੀ।

PunjabKesari

ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿਚ ਦੂਜਾ ਸ਼ੱਕੀ ਹਮਲਾਵਰ ਇਕ ਵੱਡੀ ਰਾਇਫਲ ਅਤੇ ਕਾਲਾ ਇਕ ਕਾਲਾ ਥੈਲਾ ਟੰਗੇ ਦਿਸ ਰਿਹਾ ਹੈ। ਅਟਲਾਂਟਾ ਪੁਲਸ ਨੇ ਇਸ ਮਾਮਲੇ ਨਾਲ ਜੁੜੇ ਪਹਿਲੀ  ਸ਼ੱਕੀ ਹਮਲਾਵਰ ਦੀ ਤਸਵੀਰ ਪਿਛਲੇ ਹਫਤੇ ਜਾਰੀ ਕੀਤੀ ਸੀ।


Vandana

Content Editor Vandana