ਮਸ਼ਹੂਰ ਗਾਇਕਾ ਕਰ ਰਹੀ ਸੀ ਪਰਫਾਰਮ, ਅਚਾਨਕ ਆਸਮਾਨ ਤੋਂ ਵਰ੍ਹੀ ਮੌਤ, 79 ਲੋਕ ਹਲਾਕ
Wednesday, Apr 09, 2025 - 10:22 AM (IST)

ਸੈਂਟੋ ਡੋਮਿੰਗੋ (ਏਜੰਸੀ)- ਡੋਮਿਨਿਕਨ ਰੀਪਬਲਿਕ ਦੀ ਰਾਜਧਾਨੀ ਸੈਂਟੋ ਡੋਮਿੰਗੋ ਵਿੱਚ ਮੰਗਲਵਾਰ ਤੜਕੇ ਇੱਕ ਨਾਈਟ ਕਲੱਬ ਦੀ ਛੱਤ ਡਿੱਗਣ ਨਾਲ ਘੱਟੋ-ਘੱਟ 79 ਲੋਕਾਂ ਦੀ ਮੌਤ ਹੋ ਗਈ ਅਤੇ 160 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਉਹ ਜੈੱਟ ਸੈੱਟ ਨਾਈਟ ਕਲੱਬ ਦੇ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਕਰ ਰਹੇ ਹਨ। ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਡਾਇਰੈਕਟਰ ਜੁਆਨ ਮੈਨੂਅਲ ਮੈਂਡੇਜ਼ ਨੇ ਕਿਹਾ ਕਿ ਮਲਬੇ ਹੇਠ ਕੁਝ ਲੋਕਾਂ ਦੇ ਜ਼ਿੰਦਾ ਹੋਣ ਦੀ ਸੰਭਾਵਨਾ ਨਾਲ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ. "ਅਸੀਂ ਮਲਬਾ ਸਾਫ਼ ਕਰ ਰਹੇ ਹਾਂ ਅਤੇ ਲੋਕਾਂ ਦੀ ਭਾਲ ਕਰ ਰਹੇ ਹਾਂ।" ਮੈਂਡੇਜ਼ ਨੇ ਮੰਗਲਵਾਰ ਸ਼ਾਮ ਤੱਕ 66 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਸੀ ਅਤੇ ਅਧਿਕਾਰੀਆਂ ਨੇ ਕਿਹਾ ਸੀ ਕਿ ਘੱਟੋ-ਘੱਟ 160 ਲੋਕ ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ: ਭੂਚਾਲ ਦੇ ਝਟਕਿਆਂ ਨਾਲ ਸਵੇਰੇ-ਸਵੇਰੇ ਕੰਬ ਗਈ ਧਰਤੀ, ਹਿੱਲਣ ਲੱਗੀਆਂ ਇਮਾਰਤਾਂ, ਫੈਲੀ ਦਹਿਸ਼ਤ
ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ ਮੋਂਟੇਕ੍ਰਿਸਟੀ ਦੀ ਗਵਰਨਰ ਨੇਲਸੀ ਕਰੂਜ਼ ਵੀ ਸ਼ਾਮਲ ਹਨ। ਉਨ੍ਹਾਂ ਨੇ ਦੇਰ ਰਾਤ 12.49 ਵਜੇ ਰਾਸ਼ਟਰਪਤੀ ਲੁਈਸ ਅਬਿਨੇਡਰ ਨੂੰ ਫ਼ੋਨ ਕਰਕੇ ਦੱਸਿਆ ਕਿ ਛੱਤ ਡਿੱਗ ਗਈ ਹੈ ਅਤੇ ਉਹ ਫਸ ਗਈ ਹੈ। ਅਧਿਕਾਰੀਆਂ ਅਨੁਸਾਰ, ਕਰੂਜ਼ ਦੀ ਬਾਅਦ ਵਿੱਚ ਇੱਕ ਹਸਪਤਾਲ ਵਿੱਚ ਮੌਤ ਹੋ ਗਈ। ਇਸ ਹਾਦਸੇ ਵਿੱਚ ਸਾਬਕਾ ਮੇਜਰ ਲੀਗ ਬੇਸਬਾਲ ਪਿੱਚਰ ਓਕਟਾਵੀਓ ਡੋਟੇਲ ਦੀ ਵੀ ਮੌਤ ਹੋ ਗਈ। ਨਾਈਟ ਕਲੱਬ ਦੀ ਛੱਤ ਉਸ ਸਮੇਂ ਡਿੱਗ ਗਈ ਜਦੋਂ ਮੇਰੇਂਗੂ ਗਾਇਕਾ ਰੂਬੀ ਪੇਰੇਜ਼ ਪੇਸ਼ਕਾਰੀ ਦੇ ਰਹੀ ਸੀ। ਪੇਰੇਜ਼ ਦੇ ਮੈਨੇਜਰ, ਐਨਰਿਕ ਪੌਲਿਨੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਸੰਗੀਤ ਸਮਾਰੋਹ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਤੋਂ ਥੋੜ੍ਹੀ ਦੇਰ ਪਹਿਲਾਂ ਸ਼ੁਰੂ ਹੋਇਆ ਸੀ ਅਤੇ ਲਗਭਗ ਇੱਕ ਘੰਟੇ ਬਾਅਦ ਨਾਈਟ ਕਲੱਬ ਦੀ ਛੱਤ ਡਿੱਗ ਗਈ। ਪੌਲਿਨੋ ਦੇ ਅਨੁਸਾਰ, ਪੇਰੇਜ਼ ਦੇ ਸੰਗੀਤ ਸਮੂਹ ਦੇ ਸੈਕਸੋਫੋਨ ਵਾਦਕ ਦੀ ਹਾਦਸੇ ਵਿੱਚ ਮੌਤ ਹੋ ਗਈ, ਜਦੋਂ ਕਿ ਪੇਰੇਜ਼ ਸਮੇਤ ਹੋਰ ਮੈਂਬਰ ਜ਼ਖਮੀ ਹੋ ਗਏ। ਉਨ੍ਹਾਂ ਕਿਹਾ, "ਇਹ ਇੱਕ ਝਟਕੇ ਵਿੱਚ ਹੋਇਆ ਅਤੇ ਸ਼ੁਰੂ ਵਿੱਚ ਮੈਨੂੰ ਲੱਗਿਆ ਕਿ ਭੂਚਾਲ ਆ ਗਿਆ ਹੈ। ਮੈਂ ਕਿਸੇ ਤਰ੍ਹਾਂ ਇੱਕ ਕੋਨੇ ਵਿੱਚ ਜਾ ਕੇ ਆਪਣੀ ਜਾਨ ਬਚਾਈ।"
ਇਹ ਵੀ ਪੜ੍ਹੋ: ਵੱਡੀ ਖਬਰ: ਨਰਸਿੰਗ ਹੋਮ 'ਚ ਅੱਗ ਲੱਗਣ ਨਾਲ 20 ਲੋਕਾਂ ਦੀ ਦਰਦਨਾਕ ਮੌਤ
ਰਾਸ਼ਟਰਪਤੀ ਲੁਈਸ ਅਬਿਨੇਡਰ ਨੇ 'ਐਕਸ' 'ਤੇ ਪੋਸਟ ਕੀਤਾ ਕਿ ਸਾਰੀਆਂ ਬਚਾਅ ਏਜੰਸੀਆਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ "ਅਣਥਕ ਮਿਹਨਤ" ਕਰ ਰਹੀਆਂ ਹਨ। ਅਸੀਂ ਜੈੱਟ ਸੈੱਟ ਨਾਈਟ ਕਲੱਬ ਵਿੱਚ ਵਾਪਰੀ ਇਸ ਦੁਖਾਂਤ ਤੋਂ ਬਹੁਤ ਦੁਖੀ ਹਾਂ। ਹਾਦਸੇ ਤੋਂ ਬਾਅਦ, ਅਸੀਂ ਮਿੰਟ-ਦਰ-ਮਿੰਟ ਇਸ ਨਾਲ ਜੁੜੀ ਜਾਣਕਾਰੀ ਇਕੱਠੀ ਕਰ ਰਹੇ ਹਾਂ।" ਅਬਿਨੇਡਰ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਅਤੇ ਉਨ੍ਹਾਂ ਲੋਕਾਂ ਨੂੰ ਗਲੇ ਲਾਇਆ ਜੋ ਆਪਣੇ ਅਜ਼ੀਜ਼ਾਂ ਦੀ ਭਾਲ ਕਰ ਰਹੇ ਸਨ। ਨਾਈਟ ਕਲੱਬ ਦੀ ਛੱਤ ਡਿੱਗਣ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੈ।
ਇਹ ਵੀ ਪੜ੍ਹੋ: ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਦੋ ਦਿਨਾਂ 'ਚ ਹੋਇਆ ਇੰਨਾ ਸਸਤਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8