ਤੁਰਕੀ-ਸੀਰੀਆ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 21,000 ਤੋਂ ਪਾਰ, ਐਮਰਜੈਂਸੀ ਲਾਗੂ

Friday, Feb 10, 2023 - 09:47 AM (IST)

ਅੰਕਾਰਾ (ਏਜੰਸੀ): ਤੁਰਕੀ-ਸੀਰੀਆ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 21,051 ਤੱਕ ਪਹੁੰਚ ਗਈ ਹੈ। ਸੀ.ਐੱਨ.ਐੱਨ. ਨੇ ਸ਼ੁੱਕਰਵਾਰ ਨੂੰ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਰਿਪੋਰਟ ਦਿੱਤੀ ਹੈ। ਤੁਰਕੀ ਦੇ ਉਪ ਰਾਸ਼ਟਰਪਤੀ ਫੁਆਤ ਓਕਤੇ ਦੇ ਅਨੁਸਾਰ ਵੀਰਵਾਰ ਨੂੰ ਤੁਰਕੀ ਵਿੱਚ ਘੱਟੋ-ਘੱਟ 17,674 ਲੋਕਾਂ ਦੀ ਮੌਤ ਹੋ ਗਈ ਹੈ ਅਤੇ 72,879 ਲੋਕ ਜ਼ਖ਼ਮੀ ਹੋਏ ਹਨ। ਇਸ ਦੇ ਉਲਟ, ਵ੍ਹਾਈਟ ਹੈਲਮੇਟਸ ਸਿਵਲ ਬਚਾਅ ਸੰਗਠਨ ਦੇ ਅਨੁਸਾਰ, ਸੀਰੀਆ ਵਿੱਚ ਘੱਟੋ-ਘੱਟ 3,377 ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਉੱਤਰ-ਪੱਛਮ ਵਿੱਚ ਵਿਦਰੋਹੀਆਂ ਦੇ ਕਬਜ਼ੇ ਵਾਲੇ ਖੇਤਰਾਂ ਵਿੱਚ 2,030 ਅਤੇ ਸਰਕਾਰ-ਨਿਯੰਤਰਿਤ ਖੇਤਰਾਂ ਵਿੱਚ 1,347 ਲੋਕ ਸ਼ਾਮਲ ਹਨ। ਸੀਰੀਆ ਦੇ ਰਾਜ ਮੀਡੀਆ ਵੱਲੋਂ ਇਹ ਰਿਪੋਰਟ ਦਿੱਤੀ ਗਈ ਹੈ।

ਇਹ ਵੀ ਪੜ੍ਹੋ: NDRF ਟੀਮ ਨੇ ਤੁਰਕੀ ’ਚ 6 ਸਾਲਾ ਬੱਚੀ ਨੂੰ ਮਲਬੇ ’ਚੋਂ ਜ਼ਿੰਦਾ ਕੱਢਿਆ ਬਾਹਰ (ਵੀਡੀਓ)

PunjabKesari

ਅਨਾਦੋਲੂ ਏਜੰਸੀ ਮੁਤਾਬਕ ਤੁਰਕੀ ਦੇ ਭੂਚਾਲ ਪ੍ਰਭਾਵਿਤ ਸੂਬਿਆਂ ਵਿੱਚ ਬਚਾਅ ਅਤੇ ਸਹਾਇਤਾ ਯਤਨਾਂ ਨੂੰ ਤੇਜ਼ ਕਰਨ ਲਈ 3 ਮਹੀਨਿਆਂ ਦੀ ਐਮਰਜੈਂਸੀ ਦੀ ਸਥਿਤੀ ਵੀਰਵਾਰ ਨੂੰ ਸੰਸਦ ਮੈਂਬਰਾਂ ਦੀ ਮਨਜ਼ੂਰੀ ਤੋਂ ਬਾਅਦ ਲਾਗੂ ਹੋ ਗਈ। ਖ਼ਬਰਾਂ ਅਨੁਸਾਰ ਮੰਗਲਵਾਰ ਨੂੰ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਭੂਚਾਲ ਪ੍ਰਭਾਵਿਤ ਸੂਬਿਆਂ ਵਿੱਚ ਖੋਜ ਅਤੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਲਈ 3 ਮਹੀਨਿਆਂ ਦੀ ਐਮਰਜੈਂਸੀ ਦੀ ਘੋਸ਼ਣਾ ਕੀਤੀ ਸੀ। ਤੁਰਕੀ ਦੇ ਕਾਹਰਾਮਨਮਾਰਸ ਸੂਬੇ ਵਿੱਚ ਸੋਮਵਾਰ ਨੂੰ ਰਿਕਟਰ ਪੈਮਾਨੇ 'ਤੇ 7.7 ਅਤੇ 7.6 ਦੀ ਤੀਬਰਤਾ ਵਾਲੇ ਭੂਚਾਲ ਨੂੰ 10 ਸੂਬਿਆਂ ਵਿੱਚ 13 ਮਿਲੀਅਨ ਲੋਕਾਂ ਨੇ ਮਹਿਸੂਸ ਕੀਤਾ, ਜਿਨ੍ਹਾਂ ਵਿੱਚ ਅਡਾਨਾ, ਅਦਿਆਮਨ, ਦਿਯਾਰਬਾਕਿਰ, ਗਾਜ਼ੀਅਨਟੇਪ, ਹਤਾਏ, ਕਿਲਿਸ, ਮਾਲਤਿਆ, ਓਸਮਾਨੀਏ ਅਤੇ ਸਨਲੀਉਰਫਾ ਸ਼ਾਮਲ ਹਨ। ਸੀਰੀਆ ਅਤੇ ਲੇਬਨਾਨ ਸਮੇਤ ਤੁਰਕੀ ਦੇ ਗੁਆਂਢੀ ਦੇਸ਼ਾਂ ਨੇ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ।

ਇਹ ਵੀ ਪੜ੍ਹੋ: ਬੰਦ ਮਕਾਨ ’ਚੋਂ ਮਿਲਿਆ ਮਨੁੱਖੀ ਪਿੰਜਰ, ਇਲਾਕੇ 'ਚ ਫੈਲੀ ਸਨਸਨੀ

PunjabKesari


cherry

Content Editor

Related News