ਟੀਕੇ ਨੂੰ ਕੋਰੋਨਾ ਵਾਇਰਸ ਦੇ ਨਵੇਂ ਰੂਪ ਵਿਰੁੱਧ ਕਾਰਗਰ ਬਣਾਉਣ ਲਈ ਕੰਮ ਕਰ ਰਹੇ ਹਾਂ : ਐਸਟ੍ਰਾਜੇਨੇਕਾ

02/11/2021 8:29:59 PM

ਲੰਡਨ-ਐਸਟ੍ਰਾਜੇਨੇਕਾ ਨੇ ਵੀਰਵਾਰ ਨੂੰ ਕਿਹਾ ਕਿ ਉਹ ਕੋਵਿਡ-19 ਟੀਕੇ ਨੂੰ ਵਾਇਰਸ ਦੇ ਨਵੇਂ ਰੂਪ ਵਿਰੁੱਧ ਕਾਰਗਰ ਬਣਾਉਣ ਲਈ ਆਕਸਫੋਰਡ ਯੂਨੀਵਰਸਿਟੀ ਨਾਲ ਮਿਲ ਕੇ ਕੰਮ ਕਰ ਰਹੀ ਹੈ। ਜਨਤਕ ਸਿਹਤ ਅਧਿਕਾਰੀ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੂੰ ਲੈ ਕੇ ਚਿੰਤਿਤ ਹੈ ਜੋ ਵਾਇਰਸ ਨੂੰ ਮੌਜੂਦਾ ਟੀਕਿਆਂ ਦੇ ਪ੍ਰਤੀ ਵਧੇਰੇ ਰੋਧਕ ਬਣਾ ਸਕਦਾ ਹੈ।

ਇਹ ਵੀ ਪੜ੍ਹੋ -ਜਾਪਾਨ ਦੀ ਸਮੁੰਦਰੀ ਸਰਹੱਦ 'ਚ ਦਾਖਲ ਹੋਏ ਚੀਨੀ ਜਹਾਜ਼, ਮਿਲਿਆ ਕਰਾਰ ਜਵਾਬ

ਦਵਾਈ ਨਿਰਮਾਤਾ ਕੰਪਨੀ ਨੇ ਕੋਵਿਡ-19 ਵਿਰੁੱਧ ਵਪਾਰਕ ਇਸਤੇਮਾਲ ਲਈ ਆਏ ਟੀਕਿਆਂ 'ਚੋਂ ਇਕ ਟੀਕਾ ਵਿਕਸਿਤ ਕਰਨ ਲਈ ਆਕਸਫੋਰਡ ਨਾਲ ਕੰਮ ਕੀਤਾ ਹੈ। ਐਸਟ੍ਰਾਜੇਨੇਕਾ ਨੇ ਕਿਹਾ ਕਿ ਇਹ ਨਵੇਂ ਟੀਕੇ ਨੂੰ ਵੱਡੀ ਮਾਤਰਾ 'ਚ ਘੱਟ ਸਮੇਂ 'ਚ ਉਤਪਾਦ ਦੀ ਉਮੀਦ ਕਰਦਾ ਹੈ। ਇਹ ਟਿੱਪਣੀ ਅਜਿਹੇ ਸਮੇਂ 'ਚ ਆਈ ਹੈ ਜਦ ਐਸਟ੍ਰਾਜੇਨੇਕਾ ਨੇ ਕਿਹਾ ਕਿ ਚੌਥੀ ਤਿਮਾਹੀ 'ਚ ਉਸ ਦੀ ਸ਼ੁੱਧ ਆਮਦਨ ਇਕ ਸਾਲ ਪਹਿਲੇ ਦੀ ਸਮਾਨ ਤਿਮਾਹੀ 'ਚ 31.3 ਕਰੋੜ ਅਮਰੀਕੀ ਡਾਲਰ ਤੋਂ ਵਧਾ ਕੇ 1.01 ਅਰਬ ਅਮਰੀਕੀ ਡਾਲਰ ਹੋ ਗਈ ਹੈ। ਉਥੇ ਦਵਾਈਆਂ ਦੀ ਵਿਕਰੀ ਵੀ 11 ਫੀਸਦੀ ਵਧ ਕੇ 7.41 ਅਰਬ ਡਾਲਰ ਹੋ ਗਈ।

ਇਹ ਵੀ ਪੜ੍ਹੋ -ਅਫਗਾਨਿਸਤਾਨ 'ਚ ਹਵਾਈ ਹਮਲਾ, 18 ਅੱਤਵਾਦੀ ਢੇਰ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News