ਆਸਿਮ ਮੁਨੀਰ ਅੱਗੇ ਹੁਣ PM ਵੀ ਭਰਨਗੇ ਪਾਣੀ ! ਸੰਸਦ ਤੋਂ ਮਿਲੀ ''ਸੁਪਰਪਾਵਰ''

Monday, Nov 10, 2025 - 10:52 AM (IST)

ਆਸਿਮ ਮੁਨੀਰ ਅੱਗੇ ਹੁਣ PM ਵੀ ਭਰਨਗੇ ਪਾਣੀ ! ਸੰਸਦ ਤੋਂ ਮਿਲੀ ''ਸੁਪਰਪਾਵਰ''

ਇਸਲਾਮਾਬਾਦ- ਪਾਕਿਸਤਾਨ ’ਚ ਫੌਜ ਮੁਖੀ ਆਸਿਮ ਮੁਨੀਰ ਦਾ ਕੱਦ ਇਕ ਵਾਰ ਫਿਰ ਵਧ ਗਿਆ ਹੈ। ਜਾਣਕਾਰੀ ਮੁਤਾਬਕ ਬਹੁਚਰਚਿਤ 27ਵਾਂ ਸੰਵਿਧਾਨਕ ਬਿੱਲ ਪਾਕਿਸਤਾਨ ਦੀ ਸੰਸਦ ’ਚ ਪਾਸ ਹੋ ਗਿਆ ਹੈ। ਇਸ ਦੇ ਤਹਿਤ ਫੌਜ ਮੁਖੀ ਨੂੰ ਬੇਹੱਦ ਤਾਕਤ ਮਿਲ ਗਈ ਹੈ। ਫੌਜ ਮੁਖੀ ਆਸਿਮ ਮੁਨੀਰ ਹੁਣ ਤਿੰਨਾਂ ਫੌਜਾਂ ਦੇ ਮੁਖੀ ਹੋਣਗੇ। ਪ੍ਰਸਤਾਵ ਮੁਤਾਬਕ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਦੀ ਅਗਵਾਈ ’ਚ ਇਹ ਸਾਰੇ ਬਦਲਾਅ ਲਾਗੂ ਹੋਣਗੇ । ਇਸ ਨਵੇਂ ਕਾਨੂੰਨ ਨਾਲ ਫੌਜ ਮੁਖੀ ਨੂੰ ਸੁਪਰਪਾਵਰ ਮਿਲ ਜਾਵੇਗੀ, ਜੋ ਕਿ ਤਖ਼ਤਾਪਲਟ ਨੂੰ ਸੰਵਿਧਾਨਕ ਮਨਜ਼ੂਰੀ ਦੇਣ ਦੇ ਬਰਾਬਰ ਹੈ। ਇਸ ਬਿੱਲ ’ਚ ਸੰਵਿਧਾਨ ਦੇ 243ਵੇਂ ਆਰਟੀਕਲ ’ਚ ਬਦਲਾਅ ਕੀਤਾ ਗਿਆ ਹੈ। ਇਹ ਆਰਟੀਕਲ ਹਥਿਆਰਬੰਦ ਫੌਜਾਂ ਨਾਲ ਸਬੰਧਤ ਹੈ। ਇਸ ਦੇ ਤਹਿਤ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ’ਤੇ ਫੌਜ ਮੁਖੀ ਅਤੇ ਰੱਖਿਆ ਫੋਰਸ ਮੁਖੀ ਦੀ ਨਿਯੁਕਤੀ ਕਰਨਗੇ। ਫੌਜ ਮੁਖੀ ਹੁਣ ਰੱਖਿਆ ਫੋਰਸਾਂ ਦਾ ਮੁਖੀ ਵੀ ਹੋਵੇਗਾ। ਇਸ ਤੋਂ ਇਲਾਵਾ ਰੱਖਿਆ ਫੋਰਸ ਮੁਖੀ ਹੀ ਰਾਸ਼ਟਰੀ ਰਣਨੀਤਕ ਕਮਾਂਡ ਦੇ ਮੁਖੀ ਦੀ ਨਿਯੁਕਤੀ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਕਰਨਗੇ।

ਇਹ ਵੀ ਪੜ੍ਹੋ : 5 ਕਰੋੜ ਦੀ ਜਾਇਦਾਦ ਛੱਡ ਸੰਨਿਆਸੀ ਬਣ ਗਿਆ ਪੂਰਾ ਪਰਿਵਾਰ, ਤਿਆਗ ਦਿੱਤਾ ਸੰਸਾਰਿਕ ਮੋਹ

ਪਹਿਲਾਂ ਹੀ ਫੀਲਡ ਮਾਰਸ਼ਲ ਦੇ ਅਹੁਦੇ ’ਤੇ ਹਨ ਮੁਨੀਰ

ਆਸਿਮ ਮੁਨੀਰ ਨੂੰ ਪਹਿਲਾਂ ਹੀ ਫੀਲਡ ਮਾਰਸ਼ਲ ਦਾ ਅਹੁਦਾ ਦਿੱਤਾ ਗਿਆ ਸੀ। ਉਥੇ ਹੀ ਇਸ ਸੰਵਿਧਾਨਕ ਸੋਧ ਬਿੱਲ ਨਾਲ ਇਸ ਨੂੰ ਸੰਵਿਧਾਨਕ ਮਾਨਤਾ ਦੇ ਦਿੱਤੀ ਗਈ ਹੈ। ਫੀਲਡ ਮਾਰਸ਼ਲ ਦਾ ਅਹੁਦਾ ਅਤੇ ਵਿਸ਼ੇਸ਼ ਅਧਿਕਾਰ ਜੀਵਨ ਭਰ ਬਣੇ ਰਹਿਣਗੇ। ਇਸ ਤੋਂ ਇਲਾਵਾ ਹੁਣ ਜੁਆਇੰਟ ਚੀਫ਼ਜ਼ ਆਫ਼ ਸਟਾਫ਼ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਖ਼ਤਮ ਕਰ ਦਿੱਤਾ ਜਾਵੇਗਾ। ਪਾਕਿਸਤਾਨ ਦੇ ਕਾਨੂੰਨ ਮੰਤਰੀ ਨੇ ਦੱਸਿਆ ਕਿ ਹੁਣ 27 ਨਵੰਬਰ ਤੋਂ ਬਾਅਦ ਸੀ. ਜੇ. ਸੀ. ਐੱਸ. ਸੀ. ਦੇ ਅਹੁਦੇ ’ਤੇ ਨਿਯੁਕਤੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਇਸ ਕਾਨੂੰਨ ਨਾਲ ਸਰਕਾਰ ਨੂੰ ਫੀਲਡ ਮਾਰਸ਼ਲ, ਮਾਰਸ਼ਲ ਆਫ ਏਅਰ ਫੋਰਸ ਅਤੇ ਐਡਮਿਰਲ ਆਫ ਫਲੀਟ ਦੇ ਅਹੁਦਿਆਂ ’ਤੇ ਅਧਿਕਾਰੀਆਂ ਨੂੰ ਤਰੱਕੀ ਦੇਣ ਦਾ ਵੀ ਅਧਿਕਾਰ ਮਿਲ ਜਾਂਦਾ ਹੈ। ਪਾਕਿਸਤਾਨੀ ਮੀਡੀਆ ਦਾ ਕਹਿਣਾ ਹੈ ਕਿ ਭਾਰਤ ਦੇ ਆਪ੍ਰੇਸ਼ਨ ਸਿੰਧੂਰ ਤੋਂ ਪ੍ਰੇਸ਼ਾਨ ਹੋਣ ਤੋਂ ਬਾਅਦ ਪਾਕਿਸਤਾਨ ਨੇ ਇਹ ਬਦਲਾਅ ਕੀਤੇ ਹਨ।

ਇਹ ਵੀ ਪੜ੍ਹੋ : Airtel ਤੇ Vi ਯੂਜ਼ਰਸ ਨੂੰ ਵੱਡਾ ਝਟਕਾ ! ਮਹਿੰਗੇ ਹੋ ਗਏ ਰੀਚਾਰਜ ਪਲਾਨ, ਜੇਬਾਂ 'ਤੇ ਵਧੇਗਾ 'ਬੋਝ'

ਪ੍ਰਧਾਨ ਮੰਤਰੀ ਵੀ ਫੀਲਡ ਮਾਰਸ਼ਲ ਨੂੰ ਹਟਾ ਨਹੀਂ ਸਕਦੇ

ਦੱਸ ਦੇਈਏ ਕਿ ਫੀਲਡ ਮਾਰਸ਼ਲ ਦਾ ਅਹੁਦਾ ਪ੍ਰਧਾਨ ਮੰਤਰੀ ਵੀ ਨਹੀਂ ਖੋਹ ਸਕਦੇ। ਉਥੇ ਹੀ ਪ੍ਰਧਾਨ ਮੰਤਰੀ ਰਾਸ਼ਟਰੀ ਰਣਨੀਤਕ ਕਮਾਂਡ ਦੇ ਕਮਾਂਡਰਾਂ ਦੀ ਨਿਯੁਕਤੀ ਕਰਨਗੇ, ਜਿਸ ਨਾਲ ਪਾਕਿਸਤਾਨ ਦੇ ਪਰਮਾਣੂ ਕਮਾਂਡ ਢਾਂਚੇ ’ਤੇ ਫੌਜੀ ਕੰਟਰੋਲ ਸਥਾਪਿਤ ਹੋ ਜਾਵੇਗਾ। ਇਸ ਤੋਂ ਇਲਾਵਾ ਫੀਲਡ ਮਾਰਸ਼ਲ ’ਤੇ ਮਹਾਦੋਸ਼ ਲਾਉਣ ਜਾਂ ਫਿਰ ਉਪਾਧੀ ਖਤਮ ਕਰਨ ਦਾ ਅਧਿਕਾਰ ਵੀ ਪ੍ਰਧਾਨ ਮੰਤਰੀ ਕੋਲ ਨਹੀਂ ਹੋਵੇਗਾ। ਰਿਟਾਇਰਮੈਂਟ ਤੋਂ ਬਾਅਦ ਫੀਲਡ ਮਾਰਸ਼ਲ ਨੂੰ ਹੋਰ ਵੀ ਜ਼ਿੰਮੇਵਾਰੀਆਂ ਦਿੱਤੀਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ : ਜਾਣੋ ਇਕ ਲੀਟਰ Petrol-Diesel 'ਤੇ ਕਿੰਨਾ ਕਮਾ ਲੈਂਦਾ ਹੈ ਪੈਟਰੋਲ ਪੰਪ ਦਾ ਮਾਲਕ?

ਸੰਵਿਧਾਨਕ ਸੋਧ ਖਿਲਾਫ ਸੜਕਾਂ ’ਤੇ ਉਤਰੇਗੀ ਵਿਰੋਧ ਧਿਰ

ਪਾਕਿਸਤਾਨ ਦੀ ਸੰਸਦ ਪ੍ਰਸਤਾਵਿਤ 27ਵੀਂ ਸੰਵਿਧਾਨਕ ਸੋਧ ਨੂੰ ਪਾਸ ਕਰਨ ਦੀ ਤਿਆਰੀ ਕਰ ਰਹੀ ਹੈ, ਉਥੇ ਹੀ ਵਿਰੋਧੀ ਧਿਰ ਨੇ ਇਸ ਕਦਮ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ‘ਸੰਵਿਧਾਨ ਦੀ ਨੀਂਵ’ ਹਿਲਾ ਦੇਵੇਗਾ। ਵਿਰੋਧੀ ਧਿਰ ਨੇ ਇਸ ਦੇ ਖਿਲਾਫ ਐਤਵਾਰ ਤੋਂ ਦੇਸ਼ਵਿਆਪੀ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਮਜਲਿਸ ਵਹਦਤ-ਏ-ਮੁਸਲਮੀਨ (ਐੱਮ. ਡਬਲਿਊ. ਐੱਮ.) ਦੇ ਮੁਖੀ ਅੱਲਾਮਾ ਰਾਜਾ ਨਾਸਿਰ ਅਬਾਸ਼ ਨੇ ਇਕ ਬਿਆਨ ’ਚ ਕਿਹਾ, “ਪਾਕਿਸਤਾਨ ’ਚ ਲੋਕਤੰਤਰੀ ਸੰਸਥਾਵਾਂ ਪੰਗੂ ਹੋ ਗਈਆਂ ਹਨ… ਰਾਸ਼ਟਰ ਨੂੰ (ਪ੍ਰਸਤਾਵਿਤ) 27ਵੀਂ ਸੋਧ ਖਿਲਾਫ ਕਦਮ ਚੁੱਕਣਾ ਚਾਹੀਦਾ ਹੈ।” ਐੱਮ. ਡਬਲਿਊ.ਐੱਮ., ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਨਾਲ ਟੀ. ਟੀ. ਏ. ਪੀ. ਦਾ ਹਿੱਸਾ ਹੈ। ਇਸ ਗੱਠਜੋੜ ’ਚ ਪਸ਼ਤੂਨਖ਼ਵਾ ਮਿਲੀ ਅਵਾਮੀ ਪਾਰਟੀ (ਪੀ. ਕੇ. ਐੱਮ. ਏ.ਪੀ .), ਬਲੋਚਿਸਤਾਨ ਨੈਸ਼ਨਲ ਪਾਰਟੀ-ਮੈਂਗਲ (ਬੀ. ਐੱਨ. ਪੀ.- ਐੱਮ.) ਅਤੇ ਸੁੰਨੀ ਇੱਤੇਹਾਦ ਕਾਊਂਸਿਲ (ਐੱਸ. ਆਈ. ਸੀ.) ਵੀ ਸ਼ਾਮਲ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News