ਆਸੀਆ ਬੀਬੀ ਦੇ ਵਕੀਲ ਪਰਤਣਗੇ ਪਾਕਿਸਤਾਨ
Saturday, Jan 26, 2019 - 05:25 PM (IST)

ਇਸਲਾਮਾਬਾਦ— ਈਸ਼ ਨਿੰਦਾ ਦੇ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਬਰੀ ਕੀਤੀ ਗਈ ਪਾਕਿਸਤਾਨੀ ਇਸਾਈ ਔਰਤ ਆਸੀਆ ਬੀਬੀ ਦੇ ਖੁਦ ਦੀ ਇੱਛਾ ਨਾਲ ਬਣੇ ਵਕੀਲ ਨੇ ਸਵਦੇਸ਼ ਪਰਤਣ ਦਾ ਫੈਸਲਾ ਲਿਆ ਹੈ। ਸੁਪਰੀਮ ਕੋਰਟ 29 ਜਨਵਰੀ ਨੂੰ ਇਕ ਫੈਸਲਾ ਕਰਨ ਵਾਲਾ ਹੈ ਕਿ ਆਸੀਆ ਨੂੰ ਬਰੀ ਕੀਤੇ ਜਾਣ ਦੇ ਵਿਸ਼ੇ 'ਤੇ ਅਪੀਲ ਦੀ ਇਜਾਜ਼ਤ ਦਿੱਤੀ, ਜਾਵੇ ਜਾਂ ਨਹੀਂ।
ਆਸੀਆ ਦੇ ਵਕੀਲ ਸੈਫੁਲ ਮਲੂਕ ਸੁਰੱਖਿਆ ਚਿੰਤਾਵਾਂ ਨੂੰ ਲੈ ਕੇ ਪਿਛਲੇ ਸਾਲ ਨੀਦਰਲੈਂਡ ਗਏ ਸਨ। ਅਸਲ 'ਚ 47 ਸਾਲਾ ਆਸੀਆ ਨੂੰ ਬਰੀ ਕਰਨ ਦੇ ਫੈਸਲੇ ਤੋਂ ਬਾਅਦ ਹਿੰਸਾ ਭੜਕ ਗਈ ਸੀ। ਐਕਸਪ੍ਰੈਸ ਟ੍ਰਿਬਿਊਨ ਨਾਲ ਗੱਲ ਕਰਦਿਆਂ ਮਲੂਕ ਨੇ ਕਿਹਾ ਕਿ ਉਹ ਆਪਣੀ ਮੁਵੱਕਿਲ ਦੇ ਖਿਲਾਫ ਮੁੜ ਵਿਚਾਰ ਪਟੀਸ਼ਨ 'ਤੇ 29 ਜਨਵਰੀ ਨੂੰ ਕੋਰਟ 'ਚ ਹੋਣ ਵਾਲੀ ਸੁਣਵਾਈ ਲਈ ਸਵਦੇਸ਼ ਪਰਤਣਗੇ। ਅਖਬਾਰ ਦੀ ਖਬਰ ਮੁਤਾਬਕ ਉਨ੍ਹਾਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸਲਾਮਾਬਾਦ 'ਚ ਆਪਣੀ ਸੁਰੱਖਿਆ ਪੁਖਤਾ ਕਰਨ ਦੀ ਅਪੀਲ ਕੀਤੀ। ਸੂਤਰ੍ਹਾਂ ਮੁਤਾਬਕ ਮਲੂਕ ਨੇ ਸਥਾਈ ਰੂਪ ਨਾਲ ਪਾਕਿਸਤਾਨ ਪਰਤਣ ਦਾ ਫੈਸਲਾ ਕੀਤਾ ਹੈ।