ਮਾਝਾ ਗਰੁੱਪ ਮੈਲਬੌਰਨ ਵੱਲੋਂ ''ਅਸ਼ਕੇ'' ਸ਼ੋਅ ਦਾ ਆਯੋਜਨ, ਗੁਰਸ਼ਬਦ ਤੇ ਬੰਨੀ ਜੌਹਲ ਨੇ ਬੰਨ੍ਹਿਆ ਸਮਾਂ
Thursday, Oct 02, 2025 - 04:07 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ)- ਮਾਝਾ ਗਰੁੱਪ ਮੈਲਬੌਰਨ ਵੱਲੋਂ ਬੀਤੇ ਦਿਨ ਇੱਕ ਸ਼ਾਨਦਾਰ ਸੰਗੀਤਕ ਸਮਾਗਮ “ਅਸ਼ਕੇ” ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਯਾਦਗਾਰ ਸਮਾਗਮ ਨੇ ਨਾ ਸਿਰਫ਼ ਦਰਸ਼ਕਾਂ ਦਾ ਮਨੋਰੰਜਨ ਕੀਤਾ ਕੀਤਾ ਸਗੋਂ ਇਕ ਸੱਭਿਆਚਾਰਕ ਮੇਲੇ ਦਾ ਰੂਪ ਧਾਰ ਲਿਆ।
ਸਮਾਗਮ ਦੀ ਸ਼ੁਰੂਆਤ ਮਸ਼ਹੂਰ ਕਲਾਕਾਰ ਗੁਰਪ੍ਰੀਤ ਗੋਪੀ ਅਤੇ ਹਰਸਿਮਰਨ ਚੱਕ ਵੱਲੋਂ ਕੀਤੀ ਗਈ। ਉਨ੍ਹਾਂ ਆਪਣੇ ਚੋਣਵੇਂ ਗੀਤਾਂ ਰਾਹੀਂ ਹਾਲ ਵਿੱਚ ਮੌਜੂਦ ਦਰਸ਼ਕਾਂ ਦਾ ਮਨੋਰੰਜਨ ਕੀਤਾ ਅਤੇ ਸ਼ੁਰੂ ਤੋਂ ਹੀ ਸ਼ਾਮ ਨੂੰ ਰੰਗਾਰੰਗ ਬਣਾ ਦਿੱਤਾ।
ਮੰਚ ਦਾ ਸੰਚਾਲਨ ਪ੍ਰੀਤ ਸਿਆਂ ਅਤੇ ਸੁਰਖਾਬ ਭੱਟੀ ਵੱਲੋਂ ਬਾਖੂਬੀ ਕੀਤਾ ਗਿਆ। ਇਸ ਮੌਕੇ ਬੱਚਿਆਂ ਦੇ ਮਨੋਰੰਜਨ ਲਈ ਵੀ ਵੱਖਰੇ ਤੌਰ 'ਤੇ ਖ਼ਾਸ ਪ੍ਰਬੰਧ ਕੀਤੇ ਗਏ ਸਨ, ਜਿਸ ਨਾਲ ਪੂਰਾ ਸਮਾਗਮ ਪਰਿਵਾਰਕ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆਇਆ।
ਜਦੋਂ ਬੰਨੀ ਜੌਹਲ ਸਟੇਜ ‘ਤੇ ਆਇਆ ਤਾਂ ਉਸ ਨੇ ਆਪਣੇ ਚਰਚਿਤ ਗੀਤਾਂ “ਧੁੰਦਲੇ ਧੁੰਦਲੇ” ਅਤੇ “ਅੰਬਰਸਰ ਦਾ ਗੇੜਾ” ਨਾਲ ਅਜਿਹਾ ਜੋਸ਼ ਪੈਦਾ ਕੀਤਾ ਕਿ ਦਰਸ਼ਕ ਨੱਚਣ ਲਈ ਮਜਬੂਰ ਹੋ ਗਏ ਤੇ ਬਾਕੀ ਗਾਣੇ ਵੀ ਖੂਬ ਪਸੰਦ ਕੀਤੇ ਗਏ ।
ਇਸ ਮਗਰੋਂ ਗੁਰਸ਼ਬਦ ਨੇ ਆਪਣੀ ਸੁਰੀਲੀ ਗਾਇਕੀ ਨਾਲ ਸ਼ੋਅ ਨੂੰ ਨਵੀਂ ਉਚਾਈਆਂ ‘ਤੇ ਪਹੁੰਚਾਇਆ। ਉਨ੍ਹਾਂ ਨੇ “ਸੈਲਫੀ”, “ਅਸ਼ਕੇ ਬੋਲੀਆਂ”, ਟੱਪੇ ਅਤੇ ਹੋਰ ਹਿੱਟ ਗੀਤ ਪੇਸ਼ ਕਰਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਉਨ੍ਹਾਂ ਦੀ ਸਾਫ-ਸੁਥਰੀ ਗਾਇਕੀ ਨੇ ਸਮਾਗਮ ਵਿੱਚ ਬੈਠੇ ਹਰ ਉਮਰ ਦੇ ਸ਼ਰੋਤਿਆਂ ਨੂੰ ਆਪਣਾ ਮੁਰੀਦ ਬਣਾ ਲਿਆ।
ਜ਼ਿਕਰਯੋਗ ਹੈ ਕਿ ਮਾਝਾ ਗਰੁੱਪ ਮੈਲਬੌਰਨ, ਜੋ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੇ ਪੁਰਾਣੇ ਵਿਦਿਆਰਥੀਆਂ ਦਾ ਗਰੁੱਪ ਹੈ ਤੇ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਸਮਾਗਮ ਆਯੋਜਿਤ ਕਰਦਾ ਰਹਿੰਦਾ ਹੈ। ਇਸ ਮੌਕੇ ਖਾਲਸਾ ਕਾਲਜ ਦੇ ਉਹ ਸਾਥੀ ਜਿਹੜੇ ਹੁਣ ਇਸ ਸੰਸਾਰ ਵਿੱਚ ਨਹੀਂ ਰਹੇ, ਜਿੰਨ੍ਹਾ 'ਚ ਚੰਨ ਗਿੱਲ, ਦਨਿਸ਼ਵੀਰ “ਲਘੂ” ਤੇ ਸ਼ਰਨਵੀਰ ਸਿੰਘ ਹੋਰਾਂ ਨਾਲ ਬਿਤਾਏ ਸਮੇਂ ਨੂੰ ਯਾਦ ਕਰਕੇ ਸ਼ਰਧਾਂਜਲੀ ਵੀ ਦਿੱਤੀ ਗਈ।
ਸਮਾਗਮ ਦੇ ਅੰਤ ਵਿੱਚ ਪ੍ਰਬੰਧਕਾਂ ਵਲੋਂ ਇਸ ਸ਼ੋਅ ਨੂੰ ਕਾਮਯਾਬ ਕਰਨ ਲਈ ਆਏ ਹੋਏ ਸਾਰੇ ਪਰਿਵਾਰਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਨੂੰ ਕਾਮਯਾਬ ਬਣਾਉਣ ਵਿੱਚ ਮਾਝਾ ਗਰੁੱਪ ਮੈਲਬੌਰਨ ਦੀ ਸਮੁੱਚੀ ਟੀਮ ਸਮੇਤ ਭਲਵਾਨ ਕੇਟਰਿੰਗ ਵਾਲਿਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ਜਿਨ੍ਹਾਂ ਦੀ ਮਿਹਨਤ ਅਤੇ ਸਹਿਯੋਗ ਕਾਰਨ ਹੀ ਇਹ ਸ਼ਾਮ ਯਾਦਗਾਰ ਬਣ ਸਕੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e