ਚੈਂਪੀਅਨਸ ਟਰਾਫੀ: ਮੈਚ ਖ਼ਤਮ ਹੁੰਦੇ ਹੀ ਸਟੇਡੀਅਮ 'ਚ ਵੜ ਗਿਆ ਦਰਸ਼ਕ, ਅਫ਼ਗਾਨੀ ਖਿਡਾਰੀ ਦਾ ਫੜਿਆ ਕਾਲਰ!

Thursday, Feb 27, 2025 - 08:25 AM (IST)

ਚੈਂਪੀਅਨਸ ਟਰਾਫੀ: ਮੈਚ ਖ਼ਤਮ ਹੁੰਦੇ ਹੀ ਸਟੇਡੀਅਮ 'ਚ ਵੜ ਗਿਆ ਦਰਸ਼ਕ, ਅਫ਼ਗਾਨੀ ਖਿਡਾਰੀ ਦਾ ਫੜਿਆ ਕਾਲਰ!

ਲਾਹੌਰ : ਪਾਕਿਸਤਾਨ ਦੀ ਮੇਜ਼ਬਾਨੀ 'ਚ ਹੋਣ ਵਾਲੀ ਆਈਸੀਸੀ ਚੈਂਪੀਅਨਸ ਟਰਾਫੀ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ ਹਨ। ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਖਿਡਾਰੀਆਂ ਨੂੰ ਅਗਵਾ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਅਜਿਹੇ 'ਚ ਪਾਕਿਸਤਾਨ 'ਚ ਟੂਰਨਾਮੈਂਟ ਦੇ ਸਫਲ ਆਯੋਜਨ ਲਈ ਸੁਰੱਖਿਆ ਦੀਆਂ ਕਈ ਪਰਤਾਂ ਬਣਾਈਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਲਾਹੌਰ 'ਚ ਅਫ਼ਗਾਨਿਸਤਾਨ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਮੈਚ 'ਚ ਵੱਡੀ ਗਲਤੀ ਦੇਖਣ ਨੂੰ ਮਿਲੀ।

ਇਹ ਵੀ ਪੜ੍ਹੋ : ਮੁੱਕੀਆਂ ਉਡੀਕਾਂ, Amazon MX ਪਲੇਅਰ 'ਤੇ ਰਿਲੀਜ਼ ਹੋਇਆ 'ਆਸ਼ਰਮ 3' ਦਾ ਪਾਰਟ 2

ਦਰਅਸਲ ਅਫਗਾਨਿਸਤਾਨ ਅਤੇ ਇੰਗਲੈਂਡ ਵਿਚਾਲੇ ਮੈਚ ਤੋਂ ਬਾਅਦ ਗੱਦਾਫੀ ਕ੍ਰਿਕਟ ਸਟੇਡੀਅਮ 'ਚ ਮੈਚ ਦੇਖਣ ਆਇਆ ਇਕ ਦਰਸ਼ਕ ਮੈਦਾਨ 'ਚ ਆ ਗਿਆ। ਇਸ ਦੌਰਾਨ ਸੁਰੱਖਿਆ ਮੁਲਾਜ਼ਮ ਵੀ ਉਸ ਦੇ ਪਿੱਛੇ ਭੱਜੇ ਅਤੇ ਤੁਰੰਤ ਉਸ ਨੂੰ ਮੈਦਾਨ ਤੋਂ ਬਾਹਰ ਲੈ ਗਏ ਪਰ ਉਦੋਂ ਤੱਕ ਉਹ ਅਫ਼ਗਾਨ ਖਿਡਾਰੀ ਦੇ ਨੇੜੇ ਜਾ ਚੁੱਕਾ ਸੀ ਅਤੇ ਉਸ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਦਰਸ਼ਕ ਨੇ ਅਫ਼ਗਾਨਿਸਤਾਨੀ ਖਿਡਾਰੀ ਦੀ ਕਮੀਜ਼ ਦਾ ਕਾਲਰ ਫੜਿਆ ਹੋਇਆ ਹੈ। ਉਥੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਉਸ ਦਰਸ਼ਕ ਨੂੰ ਫੜ ਕੇ ਤੁਰੰਤ ਮੈਦਾਨ ਤੋਂ ਬਾਹਰ ਕੱਢ ਦਿੱਤਾ।

ਚੈਂਪੀਅਨਸ ਟਰਾਫੀ 'ਚ ਦੂਜੀ ਵਾਰ ਹੋਈ ਅਜਿਹੀ ਘਟਨਾ
ਕ੍ਰਿਕਟ ਦੇ ਮੈਦਾਨ 'ਤੇ ਇਹ ਪਹਿਲੀ ਵਾਰ ਨਹੀਂ ਹੈ ਕਿ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਖਿਡਾਰੀ ਨੂੰ ਮਿਲਣ ਲਈ ਪਿੱਚ 'ਤੇ ਕੋਈ ਉਤਸ਼ਾਹੀ ਪ੍ਰਸ਼ੰਸਕ ਆਇਆ ਹੋਵੇ। ਅਫਗਾਨਿਸਤਾਨ ਅਤੇ ਇੰਗਲੈਂਡ ਵਿਚਾਲੇ ਹੋਏ ਮੈਚ 'ਚ ਜੋ ਕੁਝ ਹੋਇਆ, ਉਹ ਪ੍ਰਸ਼ੰਸਕਾਂ ਦੇ ਪਿਆਰ ਦਾ ਵਿਸ਼ਾ ਵੀ ਹੈ ਪਰ ਸਮੱਸਿਆ ਇਹ ਹੈ ਕਿ ਜਦੋਂ ਪਾਕਿਸਤਾਨ 'ਚ ਸੁਰੱਖਿਆ ਨੂੰ ਲੈ ਕੇ ਹਾਈ ਅਲਰਟ ਹੈ, ਇਸ ਦੇ ਬਾਵਜੂਦ ਜੇਕਰ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਇਹ ਚਿੰਤਾ ਦਾ ਵਿਸ਼ਾ ਹੈ। ਪਾਕਿਸਤਾਨ ਹੀ ਨਹੀਂ ਦੁਨੀਆ ਦੇ ਕਿਸੇ ਵੀ ਮੈਦਾਨ 'ਤੇ ਜੇਕਰ ਕੋਈ ਪ੍ਰਸ਼ੰਸਕ ਅਜਿਹਾ ਵਿਵਹਾਰ ਕਰਦਾ ਹੈ ਤਾਂ ਇਹ ਗਲਤ ਹੈ।

ਇਹ ਵੀ ਪੜ੍ਹੋ : ਸਕੂਲ ਟ੍ਰਿਪ ਦੌਰਾਨ 8ਵੀਂ ਦੇ ਵਿਦਿਆਰਥੀ ਦੀ ਹਾਰਟ ਅਟੈਕ ਨਾਲ ਮੌਤ, ਚੰਦ ਸਕਿੰਟਾਂ 'ਚ ਮਾਸੂਮ ਨੇ ਤੋੜਿਆ ਦਮ

ਚੈਂਪੀਅਨਸ ਟਰਾਫੀ 'ਚ ਹੀ ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਗਰੁੱਪ-ਏ ਦੇ ਮੈਚ 'ਚ ਅਜਿਹੀ ਘਟਨਾ ਵਾਪਰੀ ਸੀ। ਜਦੋਂ ਇੱਕ ਪ੍ਰਸ਼ੰਸਕ ਰਚਿਨ ਰਵਿੰਦਰਾ ਕੋਲ ਪਾਕਿਸਤਾਨ ਦੇ ਕੱਟੜਪੰਥੀ ਨੇਤਾ ਦੀ ਤਸਵੀਰ ਲੈ ਕੇ ਆਇਆ। ਅਜਿਹੇ 'ਚ ਇਸ ਦੂਜੀ ਘਟਨਾ ਨੇ ਚਿੰਤਾ ਹੋਰ ਵਧਾ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News