ਨਵਾਜ਼ ਦੇ ਜਵਾਈ ਦੀ ਗ੍ਰਿਫ਼ਤਾਰੀ ਨਾਲ ਪਾਕਿ ਰਾਜਨੀਤੀ ''ਚ ਭੂਚਾਲ, ਸਿੰਧ ਪੁਲਸ ਨੇ ਸੈਨਾ ਦੇ ਖ਼ਿਲਾਫ਼ ਕੀਤਾ ਵਿਦਰੋਹ

Wednesday, Oct 21, 2020 - 01:02 PM (IST)

ਇਸਲਾਮਾਬਾਦ—ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਜਵਾਈ ਕੈਪਟਨ ਸਫ਼ਦਰ ਦੀ ਗ੍ਰਿਫ਼ਤਾਰੀ ਨਾਲ ਦੇਸ਼ ਦੀ ਰਾਜਨੀਤੀ 'ਚ ਭੂਚਾਲ ਆ ਗਿਆ ਹੈ। ਇਸ ਪੂਰੇ ਬਵਾਲ 'ਚ ਪਾਕਿਸਤਾਨੀ ਸੈਨਾ ਕੇਂਦਰ 'ਚ ਹੈ ਅਤੇ ਇਮਰਾਨ ਖਾਨ ਸਰਕਾਰ ਦਾ ਬਚਾਅ ਕਰਨਾ ਉਸ ਦੇ ਲਈ ਭਾਰੀ ਪੈ ਰਿਹਾ ਹੈ। ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਸਿੰਧ ਪ੍ਰਾਂਤ ਦੀ ਪੁਲਸ ਨੇ ਇਕ ਪਾਸੇ ਤੋਂ ਪਾਕਿਸਤਾਨੀ ਸੈਨਾ ਦੀ ਵਧਦੀ ਦਖਲਅੰਦਾਜ਼ੀ ਦੇ ਖ਼ਿਲਾਫ਼ 'ਵਿਦਰੋਹ' ਕਰ ਦਿੱਤਾ ਹੈ। ਵਿਰੋਧ ਅਤੇ ਮੀਡੀਆ ਦੇ ਚੌਤਰਫਾ ਦਬਾਅ ਦੇ ਬਾਅਦ ਪਾਕਿਸਤਾਨੀ ਸੈਨਾ ਪ੍ਰਮੁੱਖ ਜਾਵੇਦ ਬਾਜਵਾ ਨੂੰ ਜਲਦਬਾਜ਼ੀ 'ਚ ਜਾਂਚ ਦੇ ਆਦੇਸ਼ ਦੇਣੇ ਪਏ ਹਨ। ਪਾਕਿਸਤਾਨ ਦੇ ਸਿੰਧ ਪ੍ਰਾਂਤ ਦੀ ਰਾਜਧਾਨੀ ਕਰਾਚੀ 'ਚ 11 ਵਿਰੋਧੀ ਦਲਾਂ ਦੇ ਮਹਾਗਠਬੰਧਨ 'ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ.ਡੀ.ਐੱਮ.) ਦਾ 18 ਅਕਤੂਬਰ ਨੂੰ ਵਿਸ਼ਾਲ ਜਲਸਾ ਹੋਇਆ। ਮਰਿਅਮ ਨਵਾਜ਼ ਨੇ ਰੈਲੀ 'ਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 'ਕਾਇਰ ਅਤੇ ਕਠਪੁੱਤਲੀ' ਕਰਾਰ ਦਿੱਤਾ ਸੀ ਅਤੇ ਫੌਜ ਦੇ ਪਿੱਛੇ ਲੁੱਕਣ ਵਾਲਾ ਦੱਸਿਆ ਸੀ। ਇਸ ਤੋਂ ਪਹਿਲਾਂ ਗੁਜਰਾਂਵਾਲਾ 'ਚ ਹੋਈ ਜਨਸਭਾ 'ਚ ਨਵਾਜ਼ ਸ਼ਰੀਫ ਨੇ ਵੀ ਫੌਜ ਅਤੇ ਇਮਰਾਨ ਖਾਨ 'ਤੇ ਜਮ੍ਹ ਕੇ ਹਮਲਾ ਬੋਲਿਆ ਸੀ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਜਵਾਈ ਮੁਹੰਮਦ ਸਫ਼ਦਰ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਦੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੇ ਜਾਣ ਤੋਂ ਬਾਅਦ ਸਿੰਧ ਦੇ ਪੁਲਸ ਮਹਿਕਮੇ 'ਚ ਨਾਰਾਜ਼ਗੀ ਹੈ। 
ਇਸ ਘਟਨਾ ਦੇ ਵਿਰੋਧ 'ਚ ਦੋ ਏ.ਆਈ.ਜੀ., ਸੱਤ ਡੀ.ਆਈ.ਜੀ. ਅਤੇ ਛੇ ਸੀਨੀਅਰ ਸੁਪਰਡੈਂਟਾਂ ਦੀ ਅਰਜ਼ੀ ਦਿੱਤੀ ਹੈ। ਉਨ੍ਹਾਂ ਨੇ ਆਪਣੀ ਛੁੱਟੀ ਦੀ ਇਕ ਅਜਿਹੀ ਦਰਖ਼ਾਸਤ ਸਿੰਧ ਪੁਲਸ ਇੰਸਪੈਕਟਰ ਜਨਰਲ ਮੁਸ਼ਤਾਕ ਮਹਾਰ ਨੂੰ ਸੌਂਪ ਦਿੱਤੀ ਹੈ। ਇਨ੍ਹਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਫ਼ਦਰ ਦੀ ਗ੍ਰਿਫ਼ਤਾਰੀ ਨਾਲ ਉਪਜੇ ਦਬਾਅ ਦੇ ਚੱਲਦੇ ਉਨ੍ਹਾਂ ਦਾ ਮਨੋਬਲ ਡਿੱਗ ਗਿਆ ਹੈ ਅਤੇ ਉਨ੍ਹਾਂ ਲਈ ਡਿਊਟੀ ਨਿਭਾਉਣਾ ਮੁਸ਼ਕਲ ਹੋ ਗਿਆ ਹੈ। ਦੱਸ ਦੇਈਏ ਕਿ ਮਰਿਅਮ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਚੁਣੌਤੀ ਦਿੱਤੀ ਸੀ ਕਿ ਉਨ੍ਹਾਂ ਨੇ ਗ੍ਰਿਫ਼ਤਾਰ ਕਰਵਾ ਕੇ ਦਿਖਾਏ ਅਤੇ ਉਹ ਜੇਲ ਜਾਣ ਤੋਂ ਨਹੀਂ ਡਰਦੀ।
ਕਰਾਚੀ ਦੇ ਜਲਸੇ ਨੂੰ ਸੰਬੋਧਿਤ ਕਰਨ ਤੋਂ ਬਾਅਦ ਮਰਿਅਮ ਨਵਾਜ਼ ਆਪਣੇ ਪਤੀ ਦੇ ਨਾਲ ਹੋਟਲ ਪਹੁੰਚੀ। ਇਸ ਦੌਰਾਨ ਰਾਤ ਨੂੰ ਹੀ ਕਰਾਚੀ ਪੁਲਸ ਨੇ ਮਰਿਅਮ ਨਵਾਜ਼ ਦੇ ਪਤੀ ਕੈਪਟਨ ਮੁਹੰਮਦ ਸਫ਼ਦਰ ਨੂੰ ਗ੍ਰਿਫ਼ਤਾਰ ਕਰ ਲਿਆ। ਮਰਿਅਮ ਨੇ ਦੋਸ਼ ਲਗਾਇਆ ਸੀ ਕਿ ਪੁਲਸ ਨੇ ਕਰਾਚੀ 'ਚ ਹੋਟਲ ਦੇ ਉਸ ਕਮਰੇ ਦਾ ਦਰਵਾਜ਼ਾ ਤੋੜ ਦਿੱਤਾ ਜਿਸ 'ਚ ਮੈਂ ਰੁੱਕੀ ਹੋਈ ਸੀ ਅਤੇ ਕੈਪਟਨ ਸਫ਼ਦਰ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ 'ਤੇ ਪੁਲਸ ਨੇ ਕਥਿਤ ਰੂਪ ਨਾਲ ਕਾਇਦ-ਏ-ਆਜ਼ਮ ਦੀ ਕਬਰ ਦੀ ਪਵਿੱਤਰਤਾ ਨੂੰ ਅਣਢਿੱਠਾ ਕਰਨ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਵਿਰੋਧੀ ਦੇ ਚੌਤਰਫਾ ਦਬਾਅ ਅਤੇ ਠੋਸ ਸਬੂਤ ਨਹੀਂ ਹੋਣ ਦੀ ਵਜ੍ਹਾ ਨਾਲ ਪੁਲਸ ਨੂੰ ਉਨ੍ਹਾਂ ਨੂੰ ਕੁਝ ਘੰਟੇ 'ਚ ਰਿਹਾਅ ਵੀ ਕਰਨਾ ਪਿਆ।


Aarti dhillon

Content Editor

Related News