ਸਾਬਕਾ ਰਾਸ਼ਟਰਪਤੀ ਦੀ ਗ੍ਰਿਫ਼ਤਾਰੀ ਨੂੰ ਮਨਜ਼ੂਰੀ
Thursday, Jul 10, 2025 - 05:16 AM (IST)

ਸਿਓਲ - ਦੱਖਣੀ ਕੋਰੀਆ ਦੀ ਇਕ ਅਦਾਲਤ ਨੇ ਦਸੰਬਰ ’ਚ ‘ਮਾਰਸ਼ਲ ਲਾਅ’ ਲਾਗੂ ਕਰਨ ਨਾਲ ਸਬੰਧਤ ਦੋਸ਼ਾਂ ਨੂੰ ਲੈ ਕੇ ਸਾਬਕਾ ਰਾਸ਼ਟਰਪਤੀ ਯੂਨ ਸੁਕ ਯੇਓਲ ਦੀ ਗ੍ਰਿਫ਼ਤਾਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਦਾਲਤ ਨੇ ਵਿਸ਼ੇਸ਼ ਵਕੀਲ ਦੇ ਇਸ ਦਾਅਵੇ ਨੂੰ ਸਵੀਕਾਰ ਕਰ ਲਿਆ ਹੈ ਕਿ ਯੂਨ ਵੱਲੋਂ ਸਬੂਤਾਂ ਨੂੰ ਖਤਮ ਕਰਨ ਦਾ ਖ਼ਤਰਾ ਹੈ। ਅਪ੍ਰੈਲ ’ਚ ਸੰਵਿਧਾਨਕ ਅਦਾਲਤ ਨੇ ਯੂਨ ’ਤੇ ਚਲਾਏ ਗਏ ਮਹਾਦੋਸ਼ ਨੂੰ ਬਰਕਰਾਰ ਰੱਖਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।