ਮਾਣ ਦੀ ਗੱਲ, ਪੰਜਾਬੀ ਮੂਲ ਦਾ ਅਰਪਣ ਖੰਨਾ ਕੈਨੇਡਾ 'ਚ ਬਣਿਆ MP

Wednesday, Jun 21, 2023 - 02:10 PM (IST)

ਮਾਣ ਦੀ ਗੱਲ, ਪੰਜਾਬੀ ਮੂਲ ਦਾ ਅਰਪਣ ਖੰਨਾ ਕੈਨੇਡਾ 'ਚ ਬਣਿਆ MP

ਟੋਰਾਂਟੋ - ਕੈਨੇਡਾ ਵਿਚ ਪੰਜਾਬੀ ਮੂਲ ਦੇ ਅਰਪਣ ਖੰਨਾ ਨੇ ਜ਼ਿਮਨੀ ਚੋਣਾਂ ਵਿਚ ਜਿੱਤ ਦਰਜ ਕੇ ਭਾਈਚਾਰੇ ਦਾ ਮਾਣ ਵਧਾਇਆ ਹੈ। ਬੀਤੇ ਕੱਲ੍ਹ ਕੈਨੇਡਾ ਦੇ ਤਿੰਨ ਸੂਬਿਆਂ ਵਿਚ ਚਾਰ ਸੰਸਦੀ ਹਲਕਿਆਂ ਵਿਚ ਜ਼ਿਮਨੀ ਚੋਣਾਂ ਹੋਈਆਂ, ਜਿਸ ਵਿਚ ਦੋ ਸੀਟਾਂ ਸੱਤਾਧਾਰੀ ਲਿਬਰਲ ਪਾਰਟੀ ਅਤੇ ਦੋ ਸੀਟਾਂ ਮੁੱਖ ਵਿਰੋਧੀ, ਕੰਜ਼ਰਵਿਟਵ ਪਾਰਟੀ ਨੂੰ ਮਿਲੀਆਂ | ਫਸਵਾਂ ਮੁਕਾਬਲਾ ਦੱਖਣੀ ਓਂਟਾਰੀਓ ਵਿਚ ਆਕਸਫੋਰਡ ਹਲਕੇ ਤੋਂ ਲਿਬਰਲ ਉਮੀਦਵਾਰ ਡੇਵਿਡ ਹਿਲਡਰਲੀ ਅਤੇ ਕੰਜ਼ਰਵੇਟਿਵ ਅਰਪਣ ਖੰਨਾ ਵਿਚਕਾਰ ਸੀ | ਇਸ ਮੁਕਾਬਲੇ ਵਿਚ 16144 ਵੋਟਾਂ ਪ੍ਰਾਪਤ ਕਰਕੇ ਖੰਨਾ ਨਿਕਟ ਵਿਰੋਧੀ ਹਿਲਡਰਲੀ ਤੋਂ 2570 ਵੋਟਾਂ ਦੇ ਫਰਕ ਨਾਲ਼ ਜੇਤੂ ਰਹੇ | ਇਸ ਮੌਕੇ ਪਾਰਟੀ ਨੇ ਟਵੀਟ ਕਰ ਕੇ ਅਰਪਣ ਨੂੁੰ ਜਿੱਤ 'ਤੇ ਵਧਾਈ ਦਿੱਤੀ।

PunjabKesari

ਉੱਧਰ ਅਰਪਣ ਨੇ ਵੀ ਆਪਣੇ ਸਮਰਥਕਾਂ ਅਤੇ ਦੋਸਤਾਂ ਦਾ ਧੰਨਵਾਦ ਕੀਤਾ ਹੈ। ਇੱਥੇ ਦੱਸ ਦਈਏ ਕਿ ਅਰਪਣ ਲੁਧਿਆਣਾ ਦੇ ਰਾਏਕੋਟ ਸ਼ਹਿਰ ਨਾਲ ਸਬੰਧਤ ਹਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਦੇ ਹੱਕ 'ਚ ਆਏ ਕੈਨੇਡੀਅਨ ਸਮੂਹ

ਕਿਊਬਕ ਵਿਚ ਨੋਟਰ ਡੇਮ ਗਰੇਸ ਵੈਸਟਮਾਊਾਟ ਤੋਂ ਲਿਬਰਲ ਆਨਾ ਗੇਨੀ ਅਤੇ ਮੈਨੀਟੋਬਾ ਵਿਚ ਵਿਨੀਪੈੱਗ ਦੱਖਣੀ ਕੇਂਦਰੀ ਹਲਕੇ ਤੋਂ ਲਿਬਰਲ ਬੈੱਨ ਕਾਰ ਨੇ ਚੋਣ ਜਿੱਤੀ| ਦਿਲਚਸਪ ਗੱਲ ਇਹ ਹੈ ਕਿ ਬੈੱਨ ਕਾਰ ਦਾ ਮੁਕਾਬਲਾ 46 ਹੋਰ ਉਮੀਦਵਾਰਾਂ ਨਾਲ਼ ਸੀ | ਜ਼ਿਮਨੀ ਚੋਣਾਂ ਵਿਚ ਆਪਣੀਆਂ ਦੋਵੇਂ ਸੀਟਾਂ (ਕਿਊਬਕ ਅਤੇ ਮੈਨੀਟੋਬਾ) 'ਤੇ ਦੁਬਾਰਾ ਜਿੱਤ ਹੋਣ 'ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ | 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News