ਫ਼ੌਜ ਮੁਖੀ ਨੇ ‘ਨਵਾਂ’ ਅਤੇ ‘ਪੁਰਾਣਾ’ ਪਾਕਿਸਤਾਨ ਦੀ ਬਹਿਸ ਤੋਂ ਬਚਣ ਦੀ ਕੀਤੀ ਅਪੀਲ

Saturday, Apr 15, 2023 - 02:00 AM (IST)

ਫ਼ੌਜ ਮੁਖੀ ਨੇ ‘ਨਵਾਂ’ ਅਤੇ ‘ਪੁਰਾਣਾ’ ਪਾਕਿਸਤਾਨ ਦੀ ਬਹਿਸ ਤੋਂ ਬਚਣ ਦੀ ਕੀਤੀ ਅਪੀਲ

ਇਸਲਾਮਾਬਾਦ (ਪੀ. ਟੀ.)-ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਅਸੀਮ ਮੁਨੀਰ ਨੇ ਸੰਸਦ ਮੈਂਬਰਾਂ ਨੂੰ ‘ਨਵੇਂ’ ਜਾਂ ‘ਪੁਰਾਣੇ’ ਪਾਕਿਸਤਾਨ ਦੇ ਮੁੱਦੇ ’ਤੇ ਬਹਿਸ ਕਰਨ ਦੀ ਬਜਾਏ ‘ਹਮਾਰਾ ਪਾਕਿਸਤਾਨ’ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਦੇਸ਼ ਦੇ ਵਿਕਾਸ ਅਤੇ ਸਫ਼ਲਤਾ ਦੀ ਯਾਤਰਾ ’ਚ ਫ਼ੌਜ ਦੇ ਪੂਰਨ ਸਹਿਯੋਗ ਦੀ ਗੱਲ ਕੀਤੀ। ਜਨਰਲ ਅਸੀਮ ਮੁਨੀਰ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਫ਼ੌਜ ਦੇ ਉੱਚ ਅਧਿਕਾਰੀਆਂ ਨੇ ਮੌਜੂਦਾ ਸੁਰੱਖਿਆ ਸਥਿਤੀ ਬਾਰੇ ਸੰਸਦ ਮੈਂਬਰਾਂ ਨੂੰ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਪੁਲਸ ਨੇ ਅਸਲਾ ਸਪਲਾਈ ਕਰਨ ਵਾਲੇ ਗਿਰੋਹ ਦੇ ਸਰਗਣੇ ਨੂੰ ਕੀਤਾ ਗ੍ਰਿਫ਼ਤਾਰ

ਹਾਲ ਹੀ ਵਿਚ ਪਾਕਿਸਤਾਨ ’ਚ ਅੱਤਵਾਦੀਆਂ ਖਿਲਾਫ਼ ਨਵੀਂ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਨੈਸ਼ਨਲ ਅਸੈਂਬਲੀ ਸਕੱਤਰੇਤ ਦੇ ਅਨੁਸਾਰ ਬੰਦ ਕਮਰਾ ਮੀਟਿੰਗ ਦਾ ਏਜੰਡਾ ‘ਰਾਸ਼ਟਰੀ ਸੁਰੱਖਿਆ ਦੇ ਮੌਜੂਦਾ ਮੁੱਦੇ’ ਸੀ। ਜਨਰਲ ਮੁਨੀਰ ਅਤੇ ਹੋਰ ਸੀਨੀਅਰ ਫ਼ੌਜੀ ਅਧਿਕਾਰੀ ਬ੍ਰੀਫਿੰਗ ਸੈਸ਼ਨ ਲਈ ਸੰਸਦ ’ਚ ਆਏ, ਜਿਸ ਦੀ ਪ੍ਰਧਾਨਗੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਰਾਜਾ ਪ੍ਰਵੇਜ਼ ਅਸ਼ਰਫ ਨੇ ਕੀਤੀ।

ਇਹ ਵੀ ਪੜ੍ਹੋ : ਵਿਜੀਲੈਂਸ ਦੀ ਪੁੱਛਗਿੱਛ ਖ਼ਤਮ, ਦਫ਼ਤਰ ’ਚੋਂ ਬਾਹਰ ਨਿਕਲਦਿਆਂ ਹੀ ਸਾਬਕਾ CM ਚੰਨੀ ਨੇ ਦਿੱਤਾ ਵੱਡਾ ਬਿਆਨ


author

Manoj

Content Editor

Related News