ਕੰਪਿਊਟਰ ਤੋਂ ਵੀ ਤੇਜ਼ 8 ਸਾਲ ਦਾ ਬੱਚਾ, 5 ਮਿੰਟ ’ਚ ਦੱਸ ਦਿੱਤੇ 195 ਦੇਸ਼ਾਂ ਦੇ ਨਾਂ

Tuesday, Aug 17, 2021 - 09:28 AM (IST)

ਕੰਪਿਊਟਰ ਤੋਂ ਵੀ ਤੇਜ਼ 8 ਸਾਲ ਦਾ ਬੱਚਾ, 5 ਮਿੰਟ ’ਚ ਦੱਸ ਦਿੱਤੇ 195 ਦੇਸ਼ਾਂ ਦੇ ਨਾਂ

ਦੁਬਈ- ਭਾਰਤੀ ਮੂਲ ਦੇ ਅਰਮਾਨ ਨਾਇਕ (8) ਨੇ 15 ਅਗਸਤ ਨੂੰ 195 ਦੇਸ਼ਾਂ ਅਤੇ ਉਨ੍ਹਾਂ ਦੀਆਂ ਰਾਜਧਾਨੀਆਂ ਦੇ ਨਾਂ ਦੱਸ ਕੇ ਇਕ ਵਿਸ਼ਵ ਰਿਕਾਰਡ ਬਣਾਇਆ ਹੈ। ਅਰਮਾਨ ਦਾ ਜਨਮ 14 ਦਸੰਬਰ 2012 ਨੂੰ ਓਡਿਸ਼ਾ (ਭਾਰਤ) ਵਿਚ ਹੋਇਆ ਸੀ। 4 ਸਾਲਾ ਤੋਂ ਉਹ ਦੁਬਈ, ਸੰਯੁਕਤ ਅਰਬ ਅਮੀਰਾਤ ਵਿਚ ਡਿਸਕਵਰੀ ਗਾਰਡਨ ਦਾ ਇਕ ਲੱਕੀ ਨਿਵਾਸੀ ਹੈ। ਅਰਮਾਨ ਨਾਇਕ ਨੇ ਸਭ ਤੋਂ ਤੇਜ਼ੀ ਨਾਲ 195 ਦੇਸ਼ਾਂ ਅਤੇ ਉਨ੍ਹਾਂ ਦੀਆਂ ਰਾਜਧਾਨੀਆਂ ਦਾ ਨਾਂ ਦੱਸ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਸਨੇ ਸਿਰਫ 5 ਮਿੰਟ 7 ਸਕਿੰਟਾਂ ਵਿਚ ਸੰਯੁਕਤ ਰਾਸ਼ਟਰ ਵਲੋਂ ਮਾਨਤਾ ਪ੍ਰਾਪਤ 195 ਦੇਸ਼ਾਂ ਦਾ ਨਾਂ ਲਿਆ। ਓ. ਐੱਮ. ਜੀ. ਬੁੱਕ ਆਫ ਰਿਕਾਰਡਜ਼ ਨੇ ਉਸਦੇ ਟੈਲੇਂਟ ਦੀ ਤਰੀਫ ਕਰਦੇ ਹੋਏ ਇਸਨੂੰ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਅਫਗਾਨਿਸਤਾਨ ਛੱਡਣ ਮਗਰੋਂ ਰਾਸ਼ਟਰਪਤੀ ਅਸ਼ਰਫ ਗਨੀ ਦਾ ਬਿਆਨ ਆਇਆ ਸਾਹਮਣੇ, ਦੱਸਿਆ ਕਿਉਂ ਛੱਡਿਆ ਦੇਸ਼

ਦੱਸ ਦੇਈਏ ਕਿ 15 ਅਗਸਤ ਨੂੰ ਸ਼ਾਮ 4 ਵਜੇ ਆਨਲਾਈਨ ਹੋਏ ਇਸ ਪ੍ਰੋਗਰਾਮ ਨੂੰ ਫੇਸਬੁੱਕ, ਯੂ-ਟਿਊਬ ਅਤੇ ਲਿੰਕਡਇਨ 'ਤੇ ਸਿੱਧਾ ਪ੍ਰਸਾਰਿਤ ਕੀਤਾ ਗਿਆ ਸੀ। ਅਰਮਾਨ ਇਸ ਸ਼੍ਰੇਣੀ ਵਿਚ ਵਿਸ਼ਵ ਰਿਕਾਰਡ ਬਣਾਉਣ ਵਾਲਾ ਪਹਿਲਾ ਬੱਚਾ ਹੈ। ਅਰਮਾਨ ਦੀ ਵਿਸ਼ਵ ਰਿਕਾਰਡ ਯਾਤਰਾ 12 ਮਹੀਨੇ ਪਹਿਲਾਂ ਸ਼ੁਰੂ ਹੋਈ ਸੀ। ਨਾਇਕ ਦੇ ਪਿਤਾ ਸੌਮਿਆ ਰੰਜਨ ਨਾਇਕ ਅਮੀਰਾਤ ਗਲੋਬਲ ਐਲੂਮੀਨੀਅਮ ਵਿਚ ਸੀਨੀਅਰ ਸੁਰੱਖਿਆ ਸੁਪਰਡੈਂਟ ਹਨ ਅਤੇ ਮਾਂ ਮਹੇਸ਼ਵੇਤਾ ਮੋਹਪਾਤਰਾ ਸਿਵਲ ਇੰਜੀਨੀਅਰ ਹੈ। ਅਰਮਾਨ 2017 ਵਿਚ ਦੁਬਈ ਆਇਆ ਸੀ।

ਅਰਮਾਨ ਸਿਵਲ ਏਵੀਏਸ਼ਨ ਵਿਚ ਆਪਣਾ ਕਰੀਅਰ ਬਣਾਉਣਾ ਚਾਹੁੰਦਾ ਹੈ
ਅਰਮਾਨ ਸਿਵਲ ਏਵੀਏਸ਼ਨ ਵਿਚ ਆਪਣਾ ਕਰੀਅਰ ਬਣਾਉਣਾ ਚਾਹੁੰਦਾ ਹੈ। ਇਸ ਤੋਂ ਇਲਾਵਾ ਉਹ ਬੈਡਮਿੰਟਨ ਅਤੇ ਆਈਸ ਸਕੇਟਿੰਗ ਵਿਚ ਦਿਲਚਸਪੀ ਰੱਖਦਾ ਹੈ। ਉਹ ਮਹਾਨ ਭਾਰਤੀ ਵਿਗਿਆਨੀਆਂ ਡਾ: ਸਤੀਸ਼ ਧਵਨ ਅਤੇ ਡਾ. ਏ.ਪੀ.ਜੇ. ਅਬਦੁਲ ਕਲਾਮ ਨੂੰ ਆਪਣੀ ਪ੍ਰੇਰਣਾ ਮੰਨਦਾ ਹੈ। ਉਹ ਦੁਬਈ ਦੇ ਜੇਮਜ਼ ਨਿਊ ਮਿਲੇਨੀਅਮ ਸਕੂਲ ਵਿਚ ਗ੍ਰੇਡ 3 ਦਾ ਵਿਦਿਆਰਥੀ ਹੈ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ: 'ਜ਼ਿੰਦਗੀ' ਲਈ ਹੱਥੀਂ ਸਹੇੜ ਲਈ ਮੌਤ, ਜਹਾਜ਼ ਦੇ ਟਾਇਰਾਂ ਨਾਲ ਲਟਕਦੇ ਹੇਠਾਂ ਡਿੱਗੇ 2 ਲੋਕ, ਵੇਖੋ ਵੀਡੀਓ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News