ਪਰਬਤਾਰੋਹੀ ਅਰਜੁਨ ਵਾਜਪਾਈ ਨੇ ਚਮਕਾਇਆ ਭਾਰਤ ਦਾ ਨਾਂ, ਕਾਇਮ ਕੀਤੀ ਹੌਂਸਲੇ ਦੀ ਮਿਸਾਲ
Friday, Apr 28, 2023 - 12:07 PM (IST)
ਨਵੀਂ ਦਿੱਲੀ (ਵਾਰਤਾ)- ਭਾਰਤ ਦੇ ਪੇਸ਼ੇਵਰ ਪਰਬਤਾਰੋਹੀ ਅਰਜੁਨ ਵਾਜਪਾਈ ਨੇਪਾਲ ਵਿਚ ਸਥਿਤ ਦੁਨੀਆ ਦੇ 10ਵੇਂ ਸਭ ਤੋਂ ਉੱਚੇ ਪਹਾੜ ਅੰਨਪੂਰਨਾ ਪਰਬਤ ’ਤੇ ਚੜ੍ਹਨ ਵਾਲੇ ਪਹਿਲੇ ਭਾਰਤੀ ਪੁਰਸ਼ ਬਣ ਗਏ ਹਨ। ਅਰਜੁਨ ਨੇ ਜ਼ਮੀਨ ਤੋਂ 8091 ਮੀਟਰ ਦੀ ਉੱਚਾਈ ’ਤੇ ਚੜ੍ਹਾਈ 17 ਅਪ੍ਰੈਲ ਨੂੰ ਪੂਰੀ ਕੀਤੀ ਅਤੇ ਹੁਣ ਉਹ 8000 ਮੀਟਰ ਦੀ ਉੱਚਾਈ ਵਾਲੇ 7 ਪਹਾੜ ਚੜ੍ਹਨ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਅੰਨਪੂਰਨਾ ਪਰਬਤ 8000 ਮੀਟਰ ਸ਼ਿਖਰ ਵਾਲੇ 14 ਪਹਾੜਾਂ ’ਚੋਂ ਸਭ ਤੋਂ ਖਤਰਨਾਕ ਮੰਨਿਆ ਜਾਂਦਾ ਹੈ।
ਅਰਜੁਨ ਅੰਨਪੂਰਨਾ ਨੂੰ ਫਤਹਿ ਕਰ ਕੇ ਕੈਂਪ-4 ’ਚ ਪਰਤ ਆਏ ਪਰ ਇਸ ਸਫਰ ’ਚ 2 ਭਾਰਤੀ ਪਰਬਤਾਰੋਹੀ ਗਾਇਬ ਹੋ ਗਏ ਅਤੇ ਆਇਰਲੈਂਡ ਦੇ ਇਕ ਸਾਥੀ ਪਰਬਤਾਰੋਹੀ ਦੀ ਕੈਂਪ-4 ’ਚ ਮੌਤ ਹੋ ਗਈ। ਅਰਜੁਨ ਨੂੰ ਅਖੀਰ ਇਕ ਹੈਲੀਕਾਪਟਰ ਦੀ ਸਹਾਇਤਾ ਨਾਲ ਮੂਲ ਕੈਂਪ ਲਿਆਂਦਾ ਗਿਆ। ਅਰਜੁਨ ਪਹਿਲਾਂ ਹੀ ਮਾਊਂਟ ਐਵਰੈਸਟ, ਮਾਊਂਟ ਲਹੋਤਸੇ, ਮਾਊਂਟ ਮਕਾਲੂ, ਮਾਊਂਟ ਕੰਚਨਜੰਗਾ, ਮਾਊਂਟ ਮਨਾਸਲੂ ਅਤੇ ਚੋ-ਓਯੂ 'ਤੇ ਚੜ੍ਹ ਕੇ ਕਈ ਪਰਬਤਾਰੋਹੀ ਵਿਸ਼ਵ ਰਿਕਾਰਡ ਬਣਾ ਚੁੱਕੇ ਹਨ। ਉਹ ਹੁਣ ਦੁਨੀਆ ਦੀ 8000 ਮੀਟਰ ਚੋਟੀ ਵਾਲੇ ਸਾਰੇ 14 ਪਹਾੜਾਂ ਨੂੰ ਫਤਹਿ ਕਰਨ ਵਾਲੇ ਪਹਿਲੇ ਭਾਰਤੀ ਬਣਨਾ ਚਾਹੁੰਦੇ ਹਨ। ਅਰਜੁਨ ਨੇ ਆਪਣੇ ਸੁਫ਼ਨੇ ਬਾਰੇ ਕਿਹਾ, 'ਇਹ ਮੇਰਾ ਸੁਫ਼ਨਾ ਹੈ ਕਿ ਮੈਂ 8000 ਮੀਟਰ ਤੋਂ ਉੱਚੇ ਸਾਰੇ 14 ਪਹਾੜਾਂ 'ਤੇ ਚੜ੍ਹਾਂ ਅਤੇ ਭਾਰਤ ਦਾ ਝੰਡਾ ਲਹਿਰਾਉਣ ਵਾਲਾ ਇਕਲੌਤਾ ਭਾਰਤੀ ਬਣਾਂ। ਅੰਨਪੂਰਨਾ ਪਰਬਤ ਤੋਂ ਬਾਅਦ, ਮੇਰਾ ਧਿਆਨ ਹੁਣ ਇਸ ਚੁਣੌਤੀਪੂਰਨ ਕੰਮ ਨੂੰ ਪੂਰਾ ਕਰਨ ਲਈ ਆਪਣਾ ਸਰਵਸ੍ਰੇਸ਼ਠ ਦੇਣ 'ਤੇ ਹੈ।
ਇਹ ਵੀ ਪੜ੍ਹੋ: CM ਮਾਨ ਨੇ ਜਲੰਧਰ ਵਾਸੀਆਂ ਨੂੰ ਕੀਤੀ ਅਪੀਲ, ਕਿਹਾ- ਸੁਸ਼ੀਲ ਰਿੰਕੂ ਨੂੰ ਜਿਤਾ ਕੇ ਸਾਡਾ ਹੌਸਲਾ ਵਧਾਓ
ਫਿਟ ਇੰਡੀਆ ਚੈਂਪੀਅਨ ਦੇ ਖਿਤਾਬ ਨਾਲ ਨਵਾਜੇ ਜਾ ਚੁੱਕੇ ਅਰਜੁਨ ਨੇ ਕਿਹਾ ਫਿਟ ਇੰਡੀਆ ਦਾ ਵਿਜ਼ਨ ਅਜਿਹਾ ਹੈ ਜਿਸ ਨਾਲ ਮੈਂ ਖ਼ੁਦ ਨੂੰ ਜੋੜ ਸਕਦਾ ਹਾਂ। ਫਿਟਨੈੱਸ ਮੇਰੀ ਜ਼ਿੰਦਗੀ ਦਾ ਅਨਿੱਖੜਵਾਂ ਹਿੱਸਾ ਰਹੀ ਹੈ ਅਤੇ ਮੈਂ ਫਿੱਟ ਰਹਿਣ ਲਈ ਹਰ ਰੋਜ਼ ਕਾਫੀ ਸਮਾਂ ਬਿਤਾਇਆ ਹੈ। ਮੈਂ ਬਾਹਰ ਰਹਿ ਕੇ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰਦਾ ਹਾਂ ਅਤੇ ਬੱਚਿਆਂ ਨੂੰ ਵੀ ਇਹੀ ਸਿਖਾਉਂਦਾ ਹਾਂ। ਮੈਂ ਇਸ ਅੰਦੋਲਨ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ ਅਤੇ ਇਸ ਪਹਿਲ ਨੂੰ ਸ਼ੁਰੂ ਕਰਨ ਲਈ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਾ ਹਾਂ।
ਇਹ ਵੀ ਪੜ੍ਹੋ: ਇੰਡੋਨੇਸ਼ੀਆ 'ਚ ਕਿਸ਼ਤੀ ਪਲਟਣ ਕਾਰਨ 11 ਲੋਕਾਂ ਦੀ ਮੌਤ, 9 ਲਾਪਤਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।