ਐਪਲ ਵਾਚ ਨੇ ਦਿੱਤਾ ਜੀਵਨ ਦਾਨ! US 'ਚ ਵਾਪਰੇ ਕਾਰ ਹਾਦਸੇ 'ਚ ਬਾਲ-ਬਾਲ ਬਚਿਆ ਭਾਰਤੀ ਉਦਯੋਗਪਤੀ

Thursday, Dec 05, 2024 - 11:03 AM (IST)

ਐਪਲ ਵਾਚ ਨੇ ਦਿੱਤਾ ਜੀਵਨ ਦਾਨ! US 'ਚ ਵਾਪਰੇ ਕਾਰ ਹਾਦਸੇ 'ਚ ਬਾਲ-ਬਾਲ ਬਚਿਆ ਭਾਰਤੀ ਉਦਯੋਗਪਤੀ

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਵਿੱਚ ਬੀਤੇ ਦਿਨ ਇੱਕ ਭਾਰਤੀ ਉਦਯੋਗਪਤੀ ਦੀ ਕਾਰ ਹਾਦਸਾਗ੍ਰਸਤ ਹੋ ਗਈ, ਜਿਸ ਵਿਚ ਉਹ ਬਾਲ-ਬਾਲ ਬਚੇ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਜਾਨ ਐਪਲ ਵਾਚ ਨੇ ਬਚਾਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਕੇ ਕਾਰ ਹਾਦਸੇ ਬਾਰੇ ਜਾਣਕਾਰੀ ਦਿੱਤੀ, ਨਾਲ ਹੀ ਐਪਲ ਵਾਚ ਅਤੇ ਕੈਲੀਫੋਰਨੀਆ ਹਾਈਵੇਅ ਪੁਲਸ ਦਾ ਧੰਨਵਾਦ ਵੀ ਕੀਤਾ ਹੈ। ਇਹ ਹਾਦਸਾ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਆਈ-5 ਹਾਈਵੇਅ 'ਤੇ ਵਾਪਰਿਆ। ਭਾਰਤੀ ਮੂਲ ਦੇ ਕੁਲਦੀਪ ਧਨਖੜ Last9 ਨਾਂ ਦੀ ਫਰਮ ਦੇ ਸਹਿ-ਸੰਸਥਾਪਕ ਹਨ। ਕੁਲਦੀਪ ਨੇ ਹਾਦਸਾਗ੍ਰਸਤ ਕਾਰ ਅਤੇ ਹਾਦਸੇ ਵਾਲੀ ਥਾਂ ਦਾ ਮੁਆਇਨਾ ਕਰ ਰਹੇ ਪੁਲਸ ਅਧਿਕਾਰੀ ਦੀ ਫੋਟੋ ਵੀ ਸਾਂਝੀ ਕੀਤੀ।

ਇਹ ਵੀ ਪੜ੍ਹੋ: ਮੇਰਠ ਦੇ ਨੌਜਵਾਨ ਨੂੰ ਸਾਊਦੀ ਅਰਬ 'ਚ ਸੁਣਾਈ ਗਈ ਸਜ਼ਾ-ਏ-ਮੌਤ, ਲੱਗਾ ਇਹ ਦੋਸ਼

ਆਪਣੀ ਪੋਸਟ ਵਿੱਚ, ਉਨ੍ਹਾਂ ਲਿਖਿਆ ਮੇਰੀ ਕਾਰ ਆਈ-5 'ਤੇ ਟ੍ਰੈਫਿਕ ਵਿਚ ਖੜ੍ਹੀ ਸੀ ਜਦੋਂ ਇਕ ਕਾਰ ਨੇ ਸਾਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਪਿੱਛੇ ਵਾਲੀ ਕਾਰ ਸ਼ਾਇਦ ਪੂਰੀ ਤਰ੍ਹਾਂ ਨੁਕਸਾਨੀ ਗਈ (ਅਸੀਂ ਪੂਰੀ ਤਰ੍ਹਾਂ ਸੁਰੱਖਿਅਤ ਹਾਂ)। ਐਪਲ ਵਾਚ ਨੇ ਤੁਰੰਤ ਕਰੈਸ਼ ਦਾ ਪਤਾ ਲਗਾਇਆ ਅਤੇ ਆਪਣੇ ਆਪ 911 ਨੂੰ ਕਾਲ ਕੀਤੀ ਅਤੇ ਕੁਝ ਮਿੰਟਾਂ ਵਿੱਚ ਇੱਕ ਅਧਿਕਾਰੀ ਘਟਨਾ ਸਥਾਨ 'ਤੇ ਸੀ। ਅਸੀਂ 30 ਮਿੰਟਾਂ ਵਿੱਚ ਉੱਥੋਂ ਨਿਕਲਣ ਵਿੱਚ ਕਾਮਯਾਬ ਹੋ ਗਏ ਅਤੇ ਸੁਰੱਖਿਅਤ ਆਪਣੀ ਮੰਜ਼ਿਲ ’ਤੇ ਪਹੁੰਚ ਗਏ। ਉਨ੍ਹਾਂ ਲਿਖਿਆ ਕਿ ਉਹ ਐਪਲ ਵਾਚ ਅਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਦੀ ਕਾਰਗੁਜ਼ਾਰੀ ਤੋਂ ਬਹੁਤ ਪ੍ਰਭਾਵਿਤ ਹੋਏ ਹਨ।  ਕੁਲਦੀਪ ਧਨਖੜ ਨੇ ਦੋਹਾਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ: ਦੋ ਕੁੜੀਆਂ ਨੇ ਕਰਵਾਇਆ ਵਿਆਹ; ਇਕ ਮਹੀਨੇ ਬਾਅਦ ਦਿੱਤੀ ਪ੍ਰੈਗਨੈਂਸੀ ਦੀ ਖਬਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News