ਭਾਰਤ ਤੋਂ ਇਲਾਵਾ ਇਹਨਾਂ ਦੇਸ਼ਾਂ ''ਚ ਵੀ ਬੋਲੀ ਜਾਂਦੀ ਹੈ ''ਹਿੰਦੀ''

Tuesday, Jul 06, 2021 - 03:26 PM (IST)

ਇੰਟਰਨੈਸ਼ਨਲ ਡੈਸਕ (ਬਿਊਰੋ): ਭਾਰਤ ਵਿਚ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ। ਵੱਡੀ ਗਿਣਤੀ ਵਿਚ ਭਾਰਤੀ ਲੋਕ ਹਿੰਦੀ ਭਾਸ਼ਾ ਬੋਲਦੇ ਹਨ। ਭਾਰਤ ਵਿਚ ਜਿੱਥੇ ਤਕਰੀਬਨ 75 ਫੀਸਦੀ ਆਬਾਦੀ ਹਿੰਦੀ ਬੋਲਦੀ ਹੈ। ਉੱਥੇ ਦੁਨੀਆ ਭਰ ਵਿਚ 8 ਕਰੋੜ ਲੋਕ ਅਜਿਹੇ ਹਨ ਜੋ ਹਿੰਦੀ ਬੋਲਦੇ ਅਤੇ ਸਮਝਦੇ ਹਨ। ਅੱਜ ਅਸੀਂ ਤੁਹਾਨੂੰ ਉਹਨਾਂ ਦੇਸ਼ਾਂ ਬਾਰੇ ਦੱਸ ਰਹੇ ਹਾਂ ਜਿੱਥੇ ਹਿੰਦੀ ਭਾਸ਼ਾ ਬੋਲੀ ਜਾਂਦੀ ਹੈ।

PunjabKesari

ਫਿਜ਼ੀ
ਫਿਜੀ ਦੀ ਲੱਗਭਗ 38 ਫੀਸਦੀ ਆਬਾਦੀ ਭਾਰਤੀ ਮੂਲ ਦੀ ਹੈ। ਇੱਥੇ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਫਿਜੀ ਇਕ ਟਾਪੂ ਦੇਸ਼ ਹੈ ਜੋ ਕਈ ਟਾਪੂਆਂ ਤੋਂ ਮਿਲ ਕੇ ਬਣਿਆ ਹੈ। ਵੱਡੀ ਗਿਣਤੀ ਵਿਚ ਭਾਰਤੀ ਸੈਲਾਨੀ ਫਿਜੀ ਘੁੰਮਣ ਲਈ ਜਾਂਦੇ ਹਨ। ਇੱਥੇ ਲੋਕ ਫਿਜੀ ਮਿਊਜ਼ੀਅਮ, ਕੋਲੋ-ਏ-ਸੁਵਾ, ਸ਼੍ਰੀ ਸੁਵਾ ਸੁਬਰਮਣੀਅਮ ਮੰਦਰ, ਸਿਗਾਟੋਕਾ ਰੇਤ ਦੇ ਟੀਲੇ ਆਦਿ ਦੇਖ ਸਕਦੇ ਹਨ। ਇਹ ਹਿੰਦੀ ਬੋਲਣ ਵਾਲੇ ਦੇਸ਼ਾਂ ਵਿਚੋਂ ਇਕ ਹੈ ਕਿਉਂਕਿ ਅੰਗਰੇਜ਼ ਇੱਥੇ ਭਾਰਤੀਆਂ ਨੂੰ ਗੰਨੇ ਦੀ ਖੇਤੀ ਲਈ ਲੈ ਕੇ ਆਏ ਸਨ।

PunjabKesari

ਮੋਰੀਸ਼ਸ
ਮੋਰੀਸ਼ਸ ਹਿੰਦ ਮਹਾਸਾਗਰ ਵਿਚ ਸਥਿਤ ਇਕ ਟਾਪੂ ਦੇਸ਼ ਹੈ। ਇੱਥੇ ਵੱਡੀ ਗਿਣਤੀ ਵਿਚ ਭਾਰਤੀ ਰਹਿੰਦੇ ਹਨ। ਲੱਗਭਗ ਤਿੰਨ ਸਦੀਆਂ ਤੱਕ ਇਹ ਬ੍ਰਿਟਿਸ਼ ਡਚ ਅਤੇ ਫ੍ਰਾਂਸੀਸੀ ਲੋਕਾਂ ਦੇ ਅਧੀਨ ਰਿਹਾ ਹੈ।ਅੰਗਰੇਜ਼ਾਂ ਦੇ ਜਮਾਨੇ ਵਿਚ ਭਾਰਤ ਤੋਂ ਗੁਲਾਮਾਂ ਨੂੰ ਇੱਥੇ ਕੰਮ ਲਈ ਲਿਜਾਇਆ ਜਾਂਦਾ ਸੀ।

PunjabKesari

ਸਿੰਗਾਪੁਰ
500 ਸਾਲ ਪਹਿਲਾਂ ਸਿੰਗਾਪੁਰ ਨੂੰ ਗ੍ਰੇਟਰ ਇੰਡੀਆ ਦਾ ਹਿੱਸਾ ਮੰਨਿਆ ਜਾਂਦਾ ਸੀ। ਇੱਥੇ ਵੱਡੀ ਗਿਣਤੀ ਵਿਚ ਭਾਰਤੀ ਭਾਈਚਾਰੇ ਦੇ ਲੋਕ ਰਹਿੰਦੇ ਹਨ। ਇਸ ਦੇਸ਼ ਵਿਚ ਤਮਿਲ ਭਾਸ਼ਾ ਨੂੰ ਰਾਜਭਾਸ਼ਾ ਦਾ ਦਰਜਾ ਹਾਸਲ ਹੈ। ਇਸ ਦੇ ਬਾਵਜੂਦ ਇੱਥੇ ਵੀ ਹਿੰਦੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ। ਸਿੰਗਾਪੁਰ ਭਾਰਤੀ ਸੈਲਾਨੀਆਂ ਲਈ ਇਕ ਪ੍ਰਮੁੱਖ ਟੂਰਿਸਟ ਸਥਲ ਵੀ ਹੈ।

PunjabKesari

ਨੇਪਾਲ
ਨੇਪਾਲ ਵਿਚ ਹਿੰਦੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਵੱਧ ਹੈ। ਇਸ ਭਾਸ਼ਾ ਨੂੰ ਸਮਝਣ ਵਾਲੇ ਵੀ ਵੱਡੀ ਗਿਣਤੀ ਵਿਚ ਨੇਪਾਲ ਵਿਚ ਰਹਿੰਦੋ ਹਨ। ਇੱਥੇ ਤੁਹਾਨੂੰ ਹਿੰਦੀ ਵਿਚ ਗੱਲ ਕਰਨ ਵਿਚ ਪਰੇਸ਼ਾਨੀ ਨਹੀਂ ਹੋਵੇਗੀ। ਇੱਥੇ ਬਾਲੀਵੁੱਡ ਫਿਲਮਾਂ ਅਤੇ ਭਾਰਤੀ ਚੈਨਲਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਨੇਪਾਲਵਿਚ ਭਾਰਤੀ ਸੈਲਾਨੀਆਂ ਦੀ ਗਿਣਤਵੀ ਕਾਫੀ ਹੈ। ਇੱਥੇ ਤੁਸੀਂ ਕਾਠਮੰਡੂ, ਨਗਰਕੋਟ, ਭਕਤਪੁਰ, ਸਾਗਰਮਾਥਾ, ਨੈਸ਼ਨਲ ਪਾਰਕ, ਚਿਤਵਨ ਨੈਸ਼ਨਲ ਪਾਰਕ ਆਦਿ ਜਾ ਸਕਦੇ ਹੋ।

PunjabKesari

ਪੜ੍ਹੋ ਇਹ ਅਹਿਮ ਖਬਰ  -ਅਮਰੀਕੀ ਸਾਂਸਦ ਨੇ ਬਾਈਡੇਨ ਨੂੰ ਤਿੱਬਤ ਨੂੰ 'ਸੁਤੰਤਰ ਦੇਸ਼' ਘੋਸ਼ਿਤ ਕਰਨ ਦੀ ਕੀਤੀ ਅਪੀਲ

ਪਾਕਿਸਤਾਨ
ਵੰਡ ਤੋਂ ਪਹਿਲਾਂ ਪਾਕਿਸਤਾਨ ਭਾਰਤ ਦਾ ਹਿੱਸਾ ਸੀ। ਭਾਵੇਂ ਮੌਜੂਦਾ ਸਮੇਂ ਪਾਕਿਸਤਾਨ ਵਿਚ ਉਰਦੂ ਅਤੇ ਅੰਗਰੇਜ਼ੀ ਅਧਿਕਾਰਤ ਭਾਸ਼ਾ ਹੈ ਪਰ ਲੋਕ ਇੱਥੇ ਹਿੰਦੀ, ਪੰਜਾਬੀ, ਪਸ਼ਤੋ, ਬਲੂਚੀ ਜਿਹੀਆਂ ਭਾਸ਼ਾਵਾਂ ਵੀ ਬੋਲਦੇ ਹਨ।

PunjabKesari

ਦੱਖਣੀ ਅਫਰੀਕਾ
ਭਾਰਤ 'ਤੇ ਸ਼ਾਸਨ ਦੌਰਾਨ ਦੱਖਣੀ ਅਫਰੀਕਾ ਵਿਚ ਵੀ ਅੰਗਰੇਜ਼ਾਂ ਦਾ ਸ਼ਾਸਨ ਸੀ। ਅੰਗਰੇਜ਼ਾਂ ਨੇ ਵੱਡੀ ਗਿਣਤੀ ਵਿਚ ਭਾਰਤੀਆਂ ਨੂੰ ਇੱਥੇ ਵਸਾਇਆ। ਦੱਖਣੀ ਅਫਰੀਕਾ ਵਿਚ ਭਾਵੇਂ ਅੰਗਰੇਜ਼ੀ ਅਤੇ ਅਫਰੀਕੀ ਅਧਿਕਾਰਤ ਭਾਸ਼ਾ ਹੈ ਪਰ ਹਿੰਦੀ ਕਈ ਹੋਰ ਖੇਤਰੀ ਭਾਸ਼ਾਵਾਂ ਨਾਲ ਬੋਲੀ ਜਾਂਦੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News