ਐਂਟੀਬਾਡੀ ਟੀਕੇ ਨਾਲ ਕੋਰੋਨਾ ਦੇ ਜੋਖਮ ''ਚ ਦੇਖਣ ਨੂੰ ਮਿਲੀ ਕਮੀ : ਐਸਟ੍ਰਾਜ਼ੇਨੇਕਾ ਦਾ ਅਧਿਐਨ

Monday, Oct 11, 2021 - 11:35 PM (IST)

ਲੰਡਨ-ਐਸਟ੍ਰਾਜ਼ੇਨੇਕਾ ਨੇ ਸੋਮਵਾਰ ਨੂੰ ਕਿਹਾ ਕਿ ਇਕ ਟੀਕੇ ਦੇ ਰਾਹੀਂ ਦਿੱਤੇ ਗਏ ਐਂਟੀਬਾਡੀ ਇਲਾਜ ਨੇ ਕੋਵਿਡ-19 ਦੇ ਕਹਿਰ ਜਾਂ ਇਸ ਬੀਮਾਰੀ ਨਾਲ ਮੌਤ ਦੇ ਜੋਖਮ 'ਚ ਮਹੱਤਵਪੂਰਨ ਤੀਰੇਕ ਨਾਲ ਕਮੀ ਦਿਖਾਈ ਹੈ। ਹਲਕੇ ਤੋਂ ਮੱਧ ਲੱਛਣ ਵਾਲੇ ਕੋਵਿਡ-19 ਦੇ ਅਜਿਹੇ ਰੋਗੀਆਂ ਨੂੰ ਦਿੱਤੇ ਗਏ ਇਲਾਜ ਦੀ ਤੁਲਨਾ 'ਚ ਇਹ ਨਤੀਜੇ ਪ੍ਰਭਾਵੀ ਹਨ ਜੋ ਹਸਪਤਾਲ 'ਚ ਦਾਖਲ ਨਹੀਂ ਹਨ।

ਇਹ ਵੀ ਪੜ੍ਹੋ : ਕੈਲੀਫੋਰਨੀਆ : ਤੇਲ ਰਿਸਣ ਕਾਰਨ ਬੰਦ ਹੋਇਆ ਬੀਚ ਦੁਬਾਰਾ ਖੁੱਲ੍ਹਣ ਲਈ ਤਿਆਰ

ਬ੍ਰਿਟਿਸ਼-ਸਵੀਡਿਸ਼ ਬਾਇਉਫਾਮਾਸਯੁਟਿਕਲ ਕੰਪਨੀ ਨੇ ਕਿਹਾ ਕਿ ਏ.ਜ਼ੈੱਡ.ਡੀ.7422 ਲਈ ਟੈਕਿਲ ਤੀਸਰਾ ਪੜ੍ਹਾਅ ਕੋਵਿਡ-19 ਇਲਾਜ ਪ੍ਰੀਖਣ ਨੇ ਦਿਖਾਇਆ ਹੈ ਕਿ ਸ਼ੁਰੂਆਤੀ ਟੀਚਾ ਪ੍ਰਾਪਤ ਹੋਇਆ ਹੈ। ਟੀਕੇ ਨਾਲ ਏ.ਜ਼ੈੱਡ.ਡੀ.7442 ਦੀ 600 ਮਿਲੀਗ੍ਰਾਮ ਦੀ ਇਕ ਖੁਰਾਕ ਨੇ ਗੰਭੀਰ ਕੋਵਿਡ-19 ਹੋ ਜਾਂ (ਕਿਸੇ ਵੀ ਕਾਰਨ ਨਾਲ) ਮੌਤ ਹੋਣ ਦੇ ਜੋਖਮ ਨੂੰ ਸੱਤ ਦਿਨ ਜਾਂ ਇਸ ਤੋਂ ਘੱਟ ਮਿਆਦ ਲਈ ਟੀਚੇ ਵਾਲੇ ਹਸਤਪਾਲ 'ਚ ਦਾਖਲ ਨਾ ਕੀਤੇ ਗਏ ਰੋਗੀਆਂ ਨੂੰ ਦਿੱਤੇ ਗਏ ਇਲਾਜ ਦੀ ਤੁਲਨਾ 'ਚ 50 ਫੀਸਦੀ ਤੱਕ ਘੱਟ ਕੀਤਾ ਹੈ।

ਇਹ ਵੀ ਪੜ੍ਹੋ : ਟਿਊਨੀਸ਼ੀਆ 'ਚ ਨਵੀਂ ਸਰਕਾਰ ਦਾ ਗਠਨ, ਰਿਕਾਰਡ ਗਿਣਤੀ 'ਚ ਮਹਿਲਾਵਾਂ ਨੂੰ ਮਿਲੀ ਥਾਂ

ਏ.ਜ਼ੈੱਡ.ਡੀ.7442 ਨੂੰ ਤੀਸਰੇ ਪੜ੍ਹਾਅ ਦੇ ਅੰਕੜਿਆਂ ਦੇ ਨਾਲ ਪਹਿਲੀ ਲੰਮੀ ਮਿਆਦ ਦੀ ਸਰਗਰਮ ਐਂਟੀਬਾਡੀ ਦੱਸਿਆ ਗਿਆ ਹੈ। ਐਸਟ੍ਰਾਜ਼ੇਨੇਕਾ ਦੇ ਬਾਇਉਫਾਰਮਾਸਯੁਟਿਕਲਸ ਆਰ.ਐਂਡ.ਡੀ. ਦੇ ਕਾਰਜਕਾਰੀ ਉਪ ਪ੍ਰਧਾਨ ਮੇਨੇ ਪੰਗਾਲੋਜ ਨੇ ਕਿਹਾ ਕਿ ਏ.ਜ਼ੈੱਡ.ਡੀ.7224 ਸਾਡੀ ਲੰਮੀ ਸਮੇਂ ਦੀ ਸਰਗਰਮ ਐਂਟੀਬਾਡੀ ਏਕੀਕਰਨ ਲਈ ਇਹ ਮਹੱਤਵਪੂਰਨ ਕੋਵਿਡ-19 ਰੋਕਥਾਮ ਅਤੇ ਇਲਾਜ ਦੋਵਾਂ 'ਚ ਇਸ ਵਿਧੀ ਦੀ ਵਰਤੋਂ ਲਈ ਸਬੂਤਾਂ ਨੂੰ ਵਧਾਉਂਦੇ ਹਨ।

ਇਹ ਵੀ ਪੜ੍ਹੋ : ਯੂ.ਕੇ. : ਭਾਰਤੀ ਮੂਲ ਦੀ 6 ਸਾਲਾ ਬੱਚੀ ਨੇ ਜਿੱਤਿਆ 'ਪੁਆਇੰਟ ਆਫ ਲਾਈਟ' ਐਵਾਰਡ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News