ਕੈਨੇਡੀਅਨ ਲੋਕਾਂ ਦੀ ਮੰਗ- ''ਸਾਨੂੰ ਚੁਣਨ ਦਿਓ ਮਾਸਕ ਪਾਈਏ ਜਾਂ ਨਾ''

Wednesday, Jul 22, 2020 - 11:38 AM (IST)

ਕੈਨੇਡੀਅਨ ਲੋਕਾਂ ਦੀ ਮੰਗ- ''ਸਾਨੂੰ ਚੁਣਨ ਦਿਓ ਮਾਸਕ ਪਾਈਏ ਜਾਂ ਨਾ''

ਟੋਰਾਂਟੋ- ਐਤਵਾਰ ਨੂੰ ਕੈਨੇਡਾ ਭਰ ਵਿਚ ਬਹੁਤ ਸਾਰੇ ਲੋਕਾਂ ਨੇ ਰੈਲੀਆਂ ਕੱਢੀਆਂ ਤੇ ਮੰਗ ਕੀਤੀ ਕਿ ਸਰਕਾਰ ਮਾਸਕ ਪਾਉਣ ਨੂੰ ਜ਼ਰੂਰੀ ਨਾ ਕਰੇ ਸਗੋਂ ਲੋਕਾਂ ਨੂੰ ਚੁਣਨ ਦੀ ਇਜਾਜ਼ਤ ਦੇਵੇ ਕਿ ਉਹ ਮਾਸਕ ਪਾਉਣਗੇ ਜਾਂ ਨਹੀਂ। ਬਹੁਤ ਸਾਰੇ ਸੂਬਿਆਂ ਵਿਚ ਲੋਕਾਂ ਨੇ ਰੈਲੀਆਂ ਕੀਤੀਆਂ। ਵੈਨਕੁਵਰ, ਕੈਲਗਰੀ, ਸਸਕੈਚਵਨ, ਵਿਨੀਪੈਗ ਅਤੇ ਓਟਾਵਾ ਵਿਚ ਲੋਕਾਂ ਨੇ 'ਮਾਰਚ ਟੂ ਅਨਮਾਸਕ' ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੱਤਾ।

ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਸਾਬਕਾ ਪ੍ਰਬੰਧਕ ਤੇ ਉਮੀਦਵਾਰ ਨੇ ਸਸਕੈਚਵਨ ਵਿਚ ਇਸ ਰੈਲੀ ਵਿਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਅੰਦਰ ਡਰ ਪੈਦਾ ਕਰ ਰਹੀ ਹੈ। ਲੋਕਾਂ ਦੇ ਮਨਾਂ ਵਿਚ ਇਹ ਡਰ ਪੈਦਾ ਕੀਤਾ ਜਾ ਰਿਹਾ ਹੈ ਕਿ ਬਿਨਾਂ ਮਾਸਕ ਦੇ ਉਹ ਦੂਜਿਆਂ ਲਈ ਖਤਰਾ ਪੈਦਾ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਇਸ ਤੋਂ ਪਹਿਲਾਂ ਕਿਊਬਿਕ ਨੇ ਲੋਕਾਂ ਨੂੰ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਹੈ। 


author

Lalita Mam

Content Editor

Related News