ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਬਣਾਈ ਹੌਟਲਾਈਨ, ਮੰਦਰਾਂ 'ਤੇ ਹਮਲਿਆਂ ਦੀ ਜਾਣਕਾਰੀ ਦੇਣ ਦੀ ਕੀਤੀ ਅਪੀਲ

Tuesday, Aug 13, 2024 - 07:01 PM (IST)

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਬਣਾਈ ਹੌਟਲਾਈਨ, ਮੰਦਰਾਂ 'ਤੇ ਹਮਲਿਆਂ ਦੀ ਜਾਣਕਾਰੀ ਦੇਣ ਦੀ ਕੀਤੀ ਅਪੀਲ

ਢਾਕਾ : ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਇਕ ਹੌਟਲਾਈਨ ਸਥਾਪਤ ਕੀਤੀ ਹੈ, ਜਿਸ ਵਿਚ ਲੋਕਾਂ ਨੂੰ ਹਿੰਦੂ ਮੰਦਰਾ, ਗਿਰਜਾਘਰਾਂ ਜਾਂ ਕਿਸੇ ਹੋਰ ਧਾਰਮਿਕ ਸਥਾਨ ਦੇ ਬਾਰੇ ਵਿਚ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ। ਸ਼ੇਖ ਹਸੀਨਾ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੇ ਦੇਸ਼ ਛੱਡ ਕੇ ਭਾਰਤ ਜਾਣ ਤੋਂ ਬਾਅਦ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ, ਵਪਾਰਿਕ ਕੰਪਲੈਕਸਾਂ ਤੇ ਜਾਇਦਾਦਾਂ ਦੀ ਤੋੜਭੰਨ ਦੀਆਂ ਖਬਰਾਂ ਦੇ ਵਿਚਾਲੇ ਇਕ ਕਦਮ ਚੁੱਕਿਆ ਗਿਆ ਹੈ।

ਦੈਨਿਕ ਅਖਬਾਰ 'ਪ੍ਰਥਮ ਆਲੋ' ਨੇ ਮੰਗਲਵਾਰ ਨੂੰ ਦੱਸਿਆ ਕਿ ਧਾਰਮਿਕ ਮਾਮਲਿਆਂ ਦੇ ਮੰਤਰਾਲਾ ਨੇ ਉਪਾਸਨਾ ਸਥਾਨਾਂ 'ਤੇ ਹਮਲਿਆਂ ਦੇ ਬਾਰੇ ਵਿਚ ਜਾਣਕਾਰੀ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਮੰਤਰਾਲਾ ਵੱਲੋਂ ਸੋਮਵਾਰ ਨੂੰ ਜਾੀ ਇਕ ਨੋਟੀਫਿਕੇਸ਼ਨ ਦੇ ਹਵਾਲੇ ਨਾਲ ਕਿਹਾ ਗਿਆ ਕਿ ਜੇਕਰ ਕਿਸੇ ਮੰਦਰ, ਗਿਰਜਾਘਰ ਜਾਂ ਕਿਸੇ ਹੋਰ ਧਾਰਮਿਕ ਸਥਾਨ 'ਤੇ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕੀਤਾ ਜਾਂਦਾ ਹੈ ਤਾਂ ਅਪੀਲ ਕੀਤੀ ਜਾਂਦੀ ਹੈ ਕਿ ਸੂਚਨਾ ਹੈਲਪਲਾਈਨ ਨੰਬਰ 'ਤੇ ਦਿੱਤੀ ਜਾਵੇ।


author

Baljit Singh

Content Editor

Related News