ਬ੍ਰਿਟੇਨ ’ਚ ਕੋਰੋਨਾ ਦੇ ਇਕ ਹੋਰ ਨਵੇਂ ਸਟ੍ਰੇਨ ਨਾਲ ਹੜਕੰਪ, ਦੱਖਣੀ ਅਫਰੀਕਾ ’ਚ ਉਡਾਣਾਂ ’ਤੇ ਲਾਈ ਪਾਬੰਦੀ
Thursday, Dec 24, 2020 - 01:16 AM (IST)
ਲੰਡਨ-ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਂਕਾਕ ਨੇ ਬੁੱਧਵਾਰ ਨੂੰ ਕਿਹਾ ਕਿ ਦੱਖਣੀ ਅਫਰੀਕਾ ’ਚ ਸਾਹਮਣੇ ਆਏ ਕੋਵਿਡ-19 ਦੇ ਨਵੇਂ ਰੂਪ ਦੇ ਵੀ ਦੋ ਮਾਮਲੇ ਬਿ੍ਰਟੇਨ ’ਚ ਮਿਲੇ ਹਨ। ਬ੍ਰਿਟੇਨ ’ਚ ਕੋਰੋਨਾ ਵਾਇਰਸ ਦਾ ਜਿਸ ਤਰ੍ਹਾਂ ਨਾਲ ਨਵਾਂ ਰੂਪ ਮਿਲਿਆ ਹੈ ਉਸ ਤਰ੍ਹਾਂ ਦੱਖਣੀ ਅਫਰੀਕਾ ’ਚ ਵੀ ਵਾਇਰਸ ਦੇ ਵੱਖ-ਵੱਖ ਰੂਪਾਂ ਦਾ ਪਤਾ ਚੱਲਿਆ ਹੈ।
ਇਹ ਵੀ ਪੜ੍ਹੋ -ਸਵਿਟਜ਼ਰਲੈਂਡ ਨੇ ਕੋਵਿਡ-19 ਤੋਂ ਬਚਾਅ ਲਈ ਟੀਕਾਕਰਣ ਮੁਹਿੰਮ ਕੀਤੀ ਸ਼ੁਰੂ
ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਵਾਇਰਸ ਦੇ ਨਵੇਂ ਰੂਪ ਕਾਰਣ ਦੇਸ਼ ਇਨਫਕੈਸ਼ਨ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਹੈਂਕਾਕ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਨਵੇਂ ਰੂਪ ਦੇ ਦੋਵਾਂ ਮਾਮਲਿਆਂ ’ਚ ਲੋਕ ਪਿਛਲੇ ਕੁਝ ਹਫਤਿਆਂ ’ਚ ਦੱਖਣੀ ਅਫਰੀਕਾ ਤੋਂ ਯਾਤਰਾ ਕਰ ਵਾਪਸ ਆਏ ਵਿਅਕਤੀਆਂ ਦੇ ਸੰਪਰਕ ’ਚ ਆਏ ਸਨ। ਉਨ੍ਹਾਂ ਨੇ ਕਿਹਾ ਕਿ ਵਾਇਰਸ ਦੇ ਨਵੇਂ ਰੂਪ ਦਾ ਸਾਹਮਣੇ ਆਉਣਾ ਬਹੁਤ ਚਿੰਤਾਜਨਕ ਹੈ ਕਿਉਂਕਿ ਇਹ ਬਹੁਤ ਤੇਜ਼ੀ ਨਾਲ ਫੈਲਦਾ ਹੈ ।
ਇਹ ਵੀ ਪੜ੍ਹੋ -ਸਵਿਟਜ਼ਰਲੈਂਡ ਨੇ ਕੋਵਿਡ-19 ਤੋਂ ਬਚਾਅ ਲਈ ਟੀਕਾਕਰਣ ਮੁਹਿੰਮ ਕੀਤੀ ਸ਼ੁਰੂ
ਅਜਿਹਾ ਪ੍ਰਤੀਤ ਹੁੰਦ ਹੈ ਕਿ ਬ੍ਰਿਟੇਨ ’ਚ ਮਿਲੇ ਨਵੇਂ ਰੂਪ ਤੋਂ ਇਲਾਵਾ ਵੀ ਵਾਇਰਸ ’ਚ ਬਦਲਾਅ ਹੋਇਆ ਹੈ। ਮੰਤਰੀ ਨੇ ਦੱਖਣੀ ਅਫਰੀਕਾ ਤੋਂ ਯਾਤਰਾ ’ਤੇ ਤੁਰੰਤ ਪਾਬੰਦੀ ਲਾਉਣ ਦੀ ਪੁਸ਼ਟੀ ਕੀਤੀ ਹੈ। ਬ੍ਰਿਟੇਨ ਦੇ ਵਿਗਿਆਨੀ ਦੱਖਣੀ ਪੂਰਬੀ-ਇੰਗਲੈਂਡ ’ਚ ਇਕ ਲੈਬੋਟਰੀ ’ਚ ਵਾਇਰਸ ਦੇ ਨਵੇਂ ਰੂਪ ਦੀ ਜਾਂਚ ਕਰ ਰਹੇ ਹਨ। ਕੋਰੋਨਾ ਵਾਇਰਸ ਦੇ ਨਵੇਂ ਰੂਪ ਕਾਰਣ ਬ੍ਰਿਟੇਨ ਦੇ ਵੱਡੇ ਹਿੱਸੇ ਨੂੰ ਪਾਬੰਦੀ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ -ਪਾਕਿ : ਆਮ ਜਨਤਾ ਦੀ ਕਮਰ ਤੋੜ ਰਹੀ ਮਹਿੰਗਾਈ, ਇਕ ਅੰਡੇ ਦੀ ਕੀਮਤ 30 ਰੁਪਏ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।