ਪੋਲੀਓ ਦਾ ਇਕ ਹੋਰ ਕੇਸ ਮਿਲਣ ਨਾਲ ਪਾਕਿ ’ਚ ਮਰੀਜ਼ਾਂ ਦੀ ਗਿਣਤੀ 12 ਹੋਈ

Friday, Jul 15, 2022 - 03:56 PM (IST)

ਪੋਲੀਓ ਦਾ ਇਕ ਹੋਰ ਕੇਸ ਮਿਲਣ ਨਾਲ ਪਾਕਿ ’ਚ ਮਰੀਜ਼ਾਂ ਦੀ ਗਿਣਤੀ 12 ਹੋਈ

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਦੇ ਵਜ਼ੀਰਿਸਤਾਨ ਇਲਾਕੇ ’ਚ 21 ਮਹੀਨਿਆਂ ਦਾ ਇਕ ਬੱਚਾ ਪੋਲੀਓ ਨਾਲ ਪੀੜਤ ਪਾਇਆ ਗਿਆ। ਇਸ ਤਰ੍ਹਾਂ ਨਾਲ ਪਾਕਿਸਤਾਨ ’ਚ ਇਸ ਸਾਲ ਵਿਚ ਪਾਏ ਜਾਣ ਵਾਲੇ ਪੋਲੀਓ ਨਾਲ ਪੀੜਤ ਕੇਸਾਂ ਦੀ ਗਿਣਤੀ 12 ਹੋ ਗਈ ਹੈ। ਸੂਤਰਾਂ ਅਨੁਸਾਰ ਵਜ਼ੀਰਿਸਤਾਨ ਇਲਾਕੇ ਦੇ ਪਿੰਡ ਮੀਰ ਅਲੀ ’ਚ ਇਹ ਬੱਚਾ ਪੋਲੀਓ ਨਾਲ ਪੀੜਤ ਮਿਲਿਆ। ਪਾਕਿਸਤਾਨ ’ਚ ਇਸ ਸਾਲ ਜਿੰਨੇ ਵੀ ਪੋਲੀਓ ਪੀੜਤ ਬੱਚੇ ਮਿਲੇ ਹਨ, ਉਨ੍ਹਾਂ ’ਚੋਂ 9 ਬੱਚੇ ਮੀਰ ਅਲੀ ਪਿੰਡ ਦੇ ਹਨ।

ਇਹ ਵੀ ਪੜ੍ਹੋ : ਮਖੂ ਵਿਖੇ ਨਾਮ ਚਰਚਾ ਦੌਰਾਨ ਡੇਰਾ ਪ੍ਰੇਮੀਆਂ ਤੇ ਸਿੱਖ ਜਥੇਬੰਦੀਆਂ ਵਿਚਾਲੇ ਹੋਇਆ ਜ਼ਬਰਦਸਤ ਟਕਰਾਅ


author

Manoj

Content Editor

Related News