ਪਾਕਿ ''ਚ ਹਿੰਦੂ ਕੁੜੀ ਦਾ ਜ਼ਬਰੀ ਧਰਮ ਪਰਿਵਰਤਨ ਤੋਂ ਬਾਅਦ ਵਿਆਹ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ

08/13/2022 2:24:07 PM

ਕਰਾਚੀ (ਏਜੰਸੀ)- ਪਾਕਿਸਤਾਨ 'ਚ ਹਿੰਦੂ ਕੁੜੀਆਂ 'ਤੇ ਹੋ ਰਿਹਾ ਅੱਤਿਆਚਾਰ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਦੱਖਣੀ ਸਿੰਧ ਸੂਬੇ ਵਿਚ ਜ਼ਬਰਦਸਤੀ ਧਰਮ ਪਰਿਵਰਤਨ ਤੋਂ ਬਾਅਦ ਵਿਆਹ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਹਿੰਦੂ ਕੁੜੀ ਕਰੀਨਾ ਕੁਮਾਰੀ ਨੂੰ 6 ਜੂਨ ਨੂੰ ਸਿੰਧ ਸੂਬੇ ਤੋਂ ਅਗਵਾ ਕਰ ਲਿਆ ਗਿਆ ਸੀ। ਉਸ ਨੇ ਸ਼ੁੱਕਰਵਾਰ ਨੂੰ ਇੱਥੇ ਇਕ ਅਦਾਲਤ ਨੂੰ ਦੱਸਿਆ ਕਿ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ ਅਤੇ ਬਾਅਦ ਵਿਚ ਇਕ ਮੁਸਲਿਮ ਵਿਅਕਤੀ ਨਾਲ ਵਿਆਹ ਕਰਵਾ ਦਿੱਤਾ ਗਿਆ। ਕਰੀਨਾ ਨੂੰ ਬੇਨਜ਼ੀਰ ਸ਼ਹੀਦਾਬਾਦ ਸਥਿਤ ਉਸ ਦੇ ਘਰ ਦੇ ਬਾਹਰੋਂ ਅਗਵਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਕੇਜਰੀਵਾਲ ਦੀ ਰਾਹ 'ਤੇ ਰਿਸ਼ੀ ਸੁਨਕ! ਬ੍ਰਿਟੇਨ 'ਚ ਸਰਕਾਰ ਬਣਾਉਣ ਲਈ ਬਿਜਲੀ ਬਿੱਲ 'ਤੇ ਕੀਤਾ ਇਹ ਵਾਅਦਾ

ਉਸ ਦੇ ਗਰੀਬ ਪਿਤਾ ਸੁੰਦਰ ਮੱਲ ਦੀਆਂ ਸਖ਼ਤ ਕੋਸ਼ਿਸ਼ਾਂ ਤੋਂ ਬਾਅਦ ਕੁੜੀ ਨੂੰ ਨਵਾਬਸ਼ਾਹ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਉਸਨੂੰ ਅਗਵਾ ਕੀਤਾ ਗਿਆ ਸੀ ਅਤੇ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਗਿਆ ਅਤੇ ਫਿਰ ਖਲੀਲ ਨਾਮਕ ਵਿਅਕਤੀ ਨਾਲ ਵਿਆਹ ਕਰਵਾ ਦਿੱਤਾ ਗਿਆ। ਕੁੜੀ ਨੂੰ ਮਹਿਲਾ ਕੇਂਦਰ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਅਦਾਲਤ ਨੂੰ ਬੇਨਤੀ ਕੀਤੀ ਗਈ ਹੈ ਕਿ ਉਸ ਨੂੰ ਉਸ ਦੇ ਮਾਪਿਆਂ ਕੋਲ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਸੁੰਦਰ ਮੱਲ ਨੇ ਕਿਹਾ, 'ਅਸੀਂ ਗਰੀਬ ਹਾਂ ਅਤੇ ਅਦਾਲਤ ਵਿਚ ਆਉਣ ਲਈ ਸਾਡੇ ਕੋਲ ਬੱਸ ਦਾ ਕਿਰਾਇਆ ਵੀ ਨਹੀਂ ਹੈ। ਅੱਜ ਮੇਰੀ ਧੀ ਨੇ ਸੱਚ ਦੱਸ ਦਿੱਤਾ। ਅਦਾਲਤ ਨੂੰ ਉਸ ਨੂੰ ਘਰ ਜਾਣ ਦੇਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਜੋ ਕੁੜੀਆਂ ਨੂੰ ਅਗਵਾ ਕਰਦੇ ਹਨ, ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਦੇ ਹਨ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੂੰ ਵੇਚਦੇ ਹਨ।'

ਇਹ ਵੀ ਪੜ੍ਹੋ: ਮਨਦੀਪ ਕੌਰ ਖੁਦਕੁਸ਼ੀ ਮਾਮਲਾ, ਭਾਰਤ ’ਚ ਮਾਪੇ ਕਰਦੇ ਰਹੇ ਉਡੀਕ, ਪਤੀ ਨੇ ਅਮਰੀਕਾ 'ਚ ਕਰ ਦਿੱਤਾ ਅੰਤਿਮ ਸੰਸਕਾਰ

ਸੁੰਦਰ ਮੱਲ ਦੀ ਨੁਮਾਇੰਦਗੀ ਕਰ ਰਹੇ ਐਡਵੋਕੇਟ ਦਲੀਪ ਕੁਮਾਰ ਮੰਗਲਾਨੀ ਨੇ ਕਿਹਾ ਕਿ ਹਿੰਦੂ ਕੁੜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਦਾ ਖ਼ਤਰਾ ਹੈ ਅਤੇ ਇਹ ਸਮੱਸਿਆ ਸਿੰਧ ਦੇ ਅੰਦਰਲੇ ਇਲਾਕਿਆਂ ਵਿੱਚ ਜ਼ਿਆਦਾ ਹੈ। ਉਨ੍ਹਾਂ ਆਪਣੀ ਸ਼ਿਕਾਇਤ ਵਿਚ ਕਿਹਾ, 'ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਦੇ ਹਾਂ, ਪਰ ਜ਼ਿਆਦਾਤਰ ਕੇਸਾਂ ਵਿੱਚ, ਅਗਵਾ ਕੀਤੀਆਂ ਕੁੜੀਆਂ ਛੋਟੀ ਉਮਰ ਦੀਆਂ ਹੁੰਦੀਆਂ ਹਨ ਅਤੇ ਦੋਸ਼ੀ ਅਦਾਲਤ ਵਿੱਚ ਜਾਅਲੀ ਦਸਤਾਵੇਜ਼ ਜਾਂ ਸਰਟੀਫਿਕੇਟ ਪੇਸ਼ ਕਰਦੇ ਹਨ ਅਤੇ ਪੁਲਸ ਵੀ ਕੋਈ ਮਦਦ ਨਹੀਂ ਕਰਦੀ ਹੈ।' ਉਨ੍ਹਾਂ ਕਿਹਾ ਕਿ ਕਰੀਨਾ ਵੀ ਨਾਬਾਲਗ ਸੀ। ਸਿੰਧ ਦੇ ਅੰਦਰਲੇ ਇਲਾਕਿਆਂ ਵਿੱਚ ਹਿੰਦੂ ਕੁੜੀਆਂ ਦਾ ਅਗਵਾ ਅਤੇ ਜਬਰੀ ਧਰਮ ਪਰਿਵਰਤਨ ਇੱਕ ਵੱਡੀ ਸਮੱਸਿਆ ਬਣ ਗਿਆ ਹੈ। ਇਸ ਸਾਲ ਮਾਰਚ ਵਿੱਚ ਤਿੰਨ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਇਸਲਾਮ ਕਬੂਲ ਕਰਵਾਇਆ ਗਿਆ ਸੀ ਅਤੇ 8 ਦਿਨਾਂ ਦੇ ਅੰਦਰ ਮੁਸਲਿਮ ਮਰਦਾਂ ਨਾਲ ਵਿਆਹ ਕਰਵਾ ਦਿੱਤਾ ਗਿਆ ਸੀ। ਪੁਲਸ ਅਜੇ ਤੱਕ ਇਨ੍ਹਾਂ ਤਿੰਨਾਂ ਕੁੜੀਆਂ ਦਾ ਪਤਾ ਨਹੀਂ ਲਗਾ ਸਕੀ ਹੈ।

ਇਹ ਵੀ ਪੜ੍ਹੋ: ‘ਬਲੈਕ ਏਲੀਅਨ’ ਬਣਨ ਦੇ ਚੱਕਰ ’ਚ ਵਿਅਕਤੀ ਨੇ ਕਰਵਾ ਲਿਆ ਸਰੀਰ ਖ਼ਰਾਬ, ਅੱਖਾਂ ’ਚ ਵੀ ਬਣਵਾਏ ਟੈਟੂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News