ਬਿ੍ਰਟੇਨ ''ਚ ਕੋਵਿਡ-19 ਕਾਰਨ ਹੋਰ 315 ਲੋਕਾਂ ਦੀ ਮੌਤ

Monday, May 04, 2020 - 02:27 AM (IST)

ਬਿ੍ਰਟੇਨ ''ਚ ਕੋਵਿਡ-19 ਕਾਰਨ ਹੋਰ 315 ਲੋਕਾਂ ਦੀ ਮੌਤ

ਲੰਡਨ - ਬਿ੍ਰਟੇਨ ਵਿਚ ਕੋਰੋਨਾਵਾਇਰਸ ਮਹਾਮਾਰੀ ਕਾਰਨ 315 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਐਤਵਾਰ ਨੂੰ ਮਿ੍ਰਤਕਾਂ ਦੀ ਗਿਣਤੀ ਵਧ ਕੇ 28,446 ਪਹੁੰਚ ਗਈ ਹੈ। ਤਾਜ਼ਾ ਅੰਕੜਿਆਂ ਤੋਂ ਸੰਕੇਤ ਮਿਲ ਰਹੇ ਹਨ ਕਿ ਬਿ੍ਰਟੇਨ ਵਿਚ ਮਿ੍ਤਕਾਂ ਦੀ ਗਿਣਤੀ ਇਟਲੀ ਦੇ ਕਰੀਬ ਪਹੁੰਚ ਗਈ ਹੈ। ਕੋਰੋਨਾਵਾਇਰਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿਚੋਂ ਇਕ ਇਟਲੀ ਵਿਚ ਹੁਣ ਤੱਕ 28 ਹਜ਼ਾਰ 710 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਬਿ੍ਰਟੇਨ ਦੇ ਮੰਤਰੀ ਮੰਡਲ ਦੇ ਇਕ ਮੰਤਰੀ ਮਾਇਕਲ ਪੋਵ ਨੇ 10 ਡਾਓਨਿੰਗ ਸਟ੍ਰੀਟ ਤੋਂ ਰੁਜ਼ਾਨਾ ਬ੍ਰੀਫਿੰਗ ਵਿਚ ਇਹ ਅੰਕੜੇ ਜਾਰੀ ਕੀਤੇ।

ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤਾ ਕਿ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਰਥ ਵਿਵਸਥਾ ਨੂੰ ਲਾਕਡਾਊਨ ਤੋਂ ਬਾਹਰ ਕੱਢਣ ਵਿਚ ਆਲਾਨੀ ਲਈ ਅਗਲੇ ਹਫਤੇ ਇਕ ਯੋਜਨਾ ਤਿਆਰ ਕਰਨਗੇ। ਪੋਵ ਦੇ ਨਾਲ ਰੁਜ਼ਾਨਾ ਬ੍ਰੀਫਿੰਗ ਵਿਚ ਸ਼ਾਮਲ ਐਨ. ਐਚ. ਐਸ. ਇੰਗਲੈਂਡ ਦੇ ਰਾਸ਼ਟਰੀ ਮੈਡੀਕਲ ਡਾਇਰੈਕਟਰ ਪ੍ਰੋਫੈਸਰ ਸਟੀਫਨ ਪੋਵਿਸ ਨੇ ਆਖਿਆ ਕਿ ਦੇਸ਼ ਵਿਚ ਕੋਰੋਨਾਵਾਇਰਸ ਦੇ ਚੱਲਦੇ ਹਸਪਤਾਲ ਵਿਚ ਦਾਖਲ ਕਰਾਉਣ ਅਤੇ ਆਈ. ਸੀ. ਯੂ. ਵਿਚ ਦਾਖਲ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮਿ੍ਰਤਕਾਂ ਦੀ ਗਿਣਤੀ ਵਿਚ ਗਿਰਾਵਟ ਤੋਂ ਸੰਦੇਸ਼ ਮਿਲਦਾ ਹੈ ਕਿ ਬਿ੍ਰਟੇਨ ਵਾਇਰਸ ਦੀ ਚਰਮ ਸੀਮਾ ਨੂੰ ਪਾਰ ਕਰ ਚੁੱਕਿਆ ਹੈ।


author

Khushdeep Jassi

Content Editor

Related News