ਇੰਦਰਾ ਗਾਂਧੀ ਨਾਲ ਜੋੜਿਆ ਜਾ ਰਿਹੈ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਦਾ ਨਾਂ, ਖੜ੍ਹੇ ਹੋਏ ਵੱਡੇ ਸਵਾਲ
Thursday, Oct 30, 2025 - 09:41 AM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ, ਜੋ ਕਿ ਬੀਤੇ ਦਿਨੀਂ ਭਾਰਤ ਦੌਰੇ 'ਤੇ ਆਏ ਸਨ, ਭਾਰਤ ਨਾਲ ਸਬੰਧਾਂ ਨੂੰ ਆਮ ਵਾਂਗ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਪਿਛਲੇ ਸਮੇਂ ਦੌਰਾਨ ਕੀਤੇ ਗਏ ਕੰਮ ਅਤੇ ਖਾਲਿਸਤਾਨੀ ਸੰਗਠਨਾਂ ਵੱਲੋਂ ਕਥਿਤ ਧਮਕੀਆਂ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਅਨੀਤਾ ਆਨੰਦ ਨੇ ਕੈਨੇਡਾ 2020 ਦੀ ਮੀਟਿੰਗ ਵਿੱਚ ਸਾਬਕਾ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਨਿੱਘੇ ਢੰਗ ਨਾਲ ਜ਼ਿਕਰ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਮੇਰੇ ਲਈ ਭਾਵਨਾਤਮਕ ਤੌਰ 'ਤੇ ਕਾਫ਼ੀ ਪ੍ਰੇਰਕ ਸੀ।
ਇਹ ਵੀ ਪੜ੍ਹੋ- ਲਗਾਤਾਰ 6 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਕੀਤੀ ਡਰਾਉਣੀ ਭਵਿੱਖਬਾਣੀ
ਜ਼ਿਕਰਯੋਗ ਹੈ ਕਿ ਅਨੀਤਾ ਆਨੰਦ ਪਹਿਲਾਂ ਕੈਨੇਡਾ ਇੰਡੀਆ ਫਾਊਂਡੇਸ਼ਨ (CIF) ਲਈ ਇੱਕ ਸਲਾਹਕਾਰ ਵਜੋਂ ਕੰਮ ਕਰ ਚੁੱਕੀ ਹੈ। ਇਹ ਸੰਸਥਾ ਇੱਕ ਭਾਰਤ-ਪੱਖੀ ਲਾਬੀ ਸਮੂਹ ਹੈ, ਜਿਸ ਨੂੰ ਕਈ ਲੋਕਾਂ ਵੱਲੋਂ ਆਰ.ਐੱਸ.ਐੱਸ. (RSS) ਅਤੇ ਸਿੱਖ ਵਿਰੋਧੀ ਬਿਆਨਬਾਜ਼ੀ ਨਾਲ ਜੋੜਿਆ ਜਾਂਦਾ ਹੈ।
ਇਹ ਸਾਰੇ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਏ ਹਨ ਜਦੋਂ ਕੈਨੇਡਾ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਭਾਰਤੀ ਅੰਤਰ-ਰਾਸ਼ਟਰੀ ਦਮਨ (transnational repression) ਦੀਆਂ ਰਿਪੋਰਟਾਂ ਲਗਾਤਾਰ ਮਿਲ ਰਹੀਆਂ ਹਨ। ਇਨ੍ਹਾਂ ਰਿਪੋਰਟਾਂ ਵਿੱਚ ਭਾਰਤ ਨਾਲ ਜੁੜੇ ਅੱਤਵਾਦੀ ਨੈੱਟਵਰਕਾਂ ਜਿਵੇਂ ਕਿ ਬਿਸ਼ਨੋਈ ਗੈਂਗ ਰਾਹੀਂ ਕੀਤੀ ਗਈ ਹਿੰਸਾ ਵੀ ਸ਼ਾਮਲ ਹੈ।
ਦੂਜੇ ਪਾਸੇ ਖਾਲਿਸਤਾਨੀ ਸੰਗਠਨਾਂ ਜਿਵੇਂ ਕਿ WSO ਅਤੇ SFJ 'ਤੇ ਅਨੀਤਾ ਆਨੰਦ ਨੂੰ ਡਰਾਉਣ-ਧਮਕਾਉਣ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਦੀ ਯੋਜਨਾ ਘੜਨ ਦਾ ਵੀ ਦੋਸ਼ ਲਗਾਇਆ ਗਿਆ ਹੈ। ਰਿਪੋਰਟ ਅਨੁਸਾਰ SFJ ਅਤੇ WSO ਅਨੀਤਾ ਆਨੰਦ ਨੂੰ ਇੰਦਰਾ ਗਾਂਧੀ ਨਾਲ ਜੋੜ ਰਹੇ ਹਨ, ਤਾਂ ਜੋ ਕੋਈ ਖਾਲਿਸਤਾਨੀ ਕੱਟੜਪੰਥੀ ਉਨ੍ਹਾਂ 'ਤੇ ਹਮਲਾ ਕਰਨ ਲਈ ਉਤਸ਼ਾਹਿਤ ਹੋ ਸਕੇ।
ਇਹ ਵੀ ਪੜ੍ਹੋ- ਕਿਸਾਨਾਂ ਲਈ Good News ! ਸਰਕਾਰ ਨੇ ਗੰਨੇ ਦੀਆਂ ਕੀਮਤਾਂ 'ਚ ਕੀਤਾ ਵਾਧਾ
